08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸੱਟੇਬਾਜ਼ ਨਕਦੀ ਸਮੇਤ ਇਕ ਕਾਬੂ <br/>

ਅਜੀਤ ਡੈਸਕ 14-06-2026
ਤਪਾ ਮੰਡੀ, 13 ਜੂਨ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਸੱਟੇਬਾਜ਼ ਨੂੰ 3150 ਰੁਪਏ ਦੀ ਨਕਦ ਰਾਸ਼ੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਬਬਲਾ ਵਾਸੀ ਗੁੱਗਾ ਮਾੜੀ ਬਸਤੀ ਤਪਾ ਤੁਰ ਫਿਰ ਕੇ ਖਾਈ ਵਾਈ ਦਾ ਕੰਮ ਕਰਦਾ ਹੈ ਅਤੇ ਅੱਜ ਵੀ ਉਹ ਪੋਸਟ ਆਫ਼ਿਸ ਕੋਲ ਉੱਚੀ-ਉੱਚੀ ਬੋਲ ਕੇ ਕਹਿ ਰਿਹਾ ਹੈ ਕਿ ਜੋ ਮੇਰੇ ਕੋਲ ਨੰਬਰ ਲਗਾਏਗਾ ਉਸ ਨੂੰ 1 ਰੁਪਏ ਦੇ 70 ਰੁਪਏ ਦਿੱਤੇ ਜਾਣਗੇ, ਅਗਰ ਲਗਾਇਆ ਹੋਇਆ ਨੰਬਰ ਨਹੀਂ ਆਇਆ ਤਾਂ ਪੈਸੇ ਹਜ਼ਮ ਹੋ ਜਾਣਗੇ | ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਸੱਟੇਬਾਜ਼ ਨੂੰ 3150 ਰੁਪਏ, ਕਾਪੀ, ਪੈਨਸ਼ਨ ਸਣੇ ਕਾਬੂ ਕੀਤਾ | ਪੁਲਿਸ ਨੇ ਉਕਤ ਦੋਸ਼ੀ ਵਿਰੁੱਧ ਜੂਆ ਐਕਟ ਅਧੀਨ ਮਾਮਲਾ ਦਰਜ ਕਰਨ ਉਪਰੰਤ ਬਰ ਜ਼ਮਾਨਤ ਰਿਹਾਅ ਕਰ ਦਿੱਤਾ |

ਪਿਛਲੀ ਖ਼ਬਰ ਨਸ਼ਿਆਂ ਨੂੰ ਰੋਕਣਾ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ- ਵਿਧਾਇਕ ਉੱਗੋਕੇ <br/> ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।