09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਾਮਗੜ੍ਹੀਆ ਭਾਈਚਾਰਾ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ ਖੜ੍ਹਾ-ਬਿੱਟੂ ਦੀਵਾਨਾ <br/>

ਅਜੀਤ ਡੈਸਕ 14-06-2026
ਬਰਨਾਲਾ, 13 ਜੂਨ (ਗੁਰਪ੍ਰੀਤ ਸਿੰਘ ਲਾਡੀ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬ) ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਸ਼ੰਟੀ ਜੋ ਸ਼ੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸਨ, ਉਹ ਇਕੱਲੇ ਹੀ 'ਆਪ' ਵਿਚ ਸ਼ਾਮਿਲ ਹੋਏ ਹਨ ਅਤੇ ਜੋ ਉਨ੍ਹਾਂ ਵਲੋਂ ਸਾਥੀਆਂ ਸਮੇਤ ਜਾਣ ਦੀ ਗੱਲ ਕਹੀ ਗਈ ਹੈ, ਸਰਾਸਰ ਗਲਤ ਹੈ ਕਿਉਂਕਿ ਵਿੰਗ ਦੇ ਬਾਕੀ ਅਹੁਦੇਦਾਰ ਤੇ ਮੈਂਬਰ ਅਤੇ ਰਾਮਗੜ੍ਹੀਆ ਭਾਈਚਾਰਾ ਸ਼ੋ੍ਰਮਣੀ ਅਕਾਲੀ ਦਲ ਨਾਲ ਖੜ੍ਹਾ ਹੈ | ਇਹ ਪ੍ਰਗਟਾਵਾ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਜਿਲ੍ਹਾ ਸ਼ਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਨੇ ਦੱਸਿਆ ਕਿ ਬੀ.ਸੀ. ਵਿੰਗ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦੀ ਹਾਜ਼ਰੀ 'ਚ ਪਾਰਟੀ ਨਾਲ ਖੜ੍ਹਨ ਦਾ ਪ੍ਰਣ ਕੀਤਾ ਗਿਆ ਹੈ | ਇਸ ਮੌਕੇ ਤੇਜਾ ਸਿੰਘ ਮਹਿਲ ਸਰਪ੍ਰਸਤ ਪੰਜਾਬ, ਚਰਨਜੀਤ ਸਿੰਘ ਭਾਰੀ ਸੂਬਾ ਸੀਨੀਅਰ ਮੀਤ ਪ੍ਰਧਾਨ, ਬਾਬਾ ਇੰਦਰ ਦਾਸ ਸੀਨੀਅਰ ਮੀਤ ਪ੍ਰਧਾਨ, ਸੁਖਦੀਪ ਸਿੰਘ ਗੋਲਡੀ ਹਲਕਾ ਪ੍ਰਧਾਨ, ਭੋਲਾ ਸਿੰਘ ਲੋਟੇ ਮੀਤ ਪ੍ਰਧਾਨ, ਨਰਿੰਦਰ ਸਿੰਘ ਕੱਕੂ, ਮਨਦੀਪ ਸਿੰਘ ਟੀਟੂ, ਸਤਿਨਾਮ ਸਿੰਘ ਮਹਿਲ, ਤੇਜਾ ਸਿੰਘ ਮਣਕੂ, ਹਰਬੰਸ ਸਿੰਘ ਲੋਟਾ, ਹਿੰਮਤ ਸਿੰਘ ਲੋਟਾ, ਜਸਵੀਰ ਸਿੰਘ ਜੱਸੀ, ਮੱਖਣ ਬਦੇਸ਼ਾ, ਅਮਨਦੀਪ ਸਿੰਘ ਲੋਟੇ, ਦਰਸ਼ਨ ਸਿੰਘ ਭਾਰੀ, ਜਗਦੇਵ ਸਿੰਘ ਭਾਰੀ, ਗਗਨਦੀਪ ਸਿੰਘ ਲੋਟੇ, ਗੁਰਦੇਵ ਸਿੰਘ ਕਲਸੀ, ਗੁਰਚਰਨ ਸਿੰਘ ਮਹਿਲ, ਗੁਰਦੀਪ ਸਿੰਘ ਮਿੰਟੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਾਈਆਂ ਬਣਾਂਵਾਗੇ-ਐਡਵੋਕੇਟ ਗਿੰਦੀ <br/> ਅਗਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਮਾਸਟਰ ਟਰੇਨਰਾਂ, ਟੈਕਨੀਕਲ ਸਟਾਫ਼ ਤੇ ਬੀ.ਐਲ.ਓ. ਸੁਪਰਵਾਈਜ਼ਰਾਂ ਦੀ ਟਰੇਨਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।