28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

12 ਗ੍ਰਾਮ ਚਿੱਟੇ ਸਮੇਤ ਚਾਰ ਨੌਜਵਾਨ ਗਿ੍ਫ਼ਤਾਰ <br/>

ਅਜੀਤ ਡੈਸਕ 15-06-2026
ਮਹਿਲ ਕਲਾਂ, 14 ਜੂਨ (ਤਰਸੇਮ ਸਿੰਘ ਗਹਿਲ)-ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਚਾਰ ਨੌਜਵਾਨਾਂ ਨੂੰ 12 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਗੁਰਜੋਤ ਸਿੰਘ ਉਰਫ ਜੋਤ ਪੁੱਤਰ ਨਿਰਭੈ ਸਿੰਘ ਉਰਫ ਗੋਰਖਾ ਵਾਸੀ ਸੋਢਾ ਪੱਤੀ ਛਾਪਾ, ਕਿ੍ਸ਼ਨ ਸਿੰਘ ਉਰਫ ਮਾਲੂ ਪੁੱਤਰ ਕਾਹਨ ਸਿੰਘ ਵਾਸੀ ਬੋਪਾਰਾਏ ਪੱਤੀ ਪੰਡੋਰੀ, ਸੁਖਦੀਪ ਸਿੰਘ ਉਰਫ ਸੀਪਾ ਪੁੱਤਰ ਭੋਲਾ ਸਿੰਘ ਵਾਸੀ ਸੋਢਾ ਪੱਤੀ ਮਹਿਲ ਕਲਾਂ ਅਤੇ ਗੁਰਦੀਪ ਸਿੰਘ ਉਰਫ ਵਿੱਕੀ ਪੁੱਤਰ ਜੀਤ ਸਿੰਘ ਵਾਸੀ ਸੋਢਾ ਪੱਤੀ ਛਾਪਾ ਵਜੋਂ ਹੋਈ | ਇਨ੍ਹਾਂ ਨੂੰ ਮੁਕੱਦਮਾ ਹਜਾ ਵਿਚ ਗਿ੍ਫ਼ਤਾਰ ਕਰ ਕੇ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ | ਮੁੱਖ ਅਫ਼ਸਰ ਇੰਸਪੈਕਟਰ ਗੁਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਪਿੰਡ ਮਾਂਗੇਵਾਲ-ਕੁਰੜ ਲਿੰਕ ਸੜਕ ਪੁਲ ਸੂਆ ਪਾਸ ਗਸ਼ਤ ਕਰ ਰਹੇ ਸਨ ਤਾਂ ਖ਼ਾਸ ਮੁਖ਼ਬਰ ਦੀ ਇਤਲਾਹ ਅਨੁਸਾਰ ਉਕਤ ਵਿਅਕਤੀਆਂ ਖ਼ਿਲਾਫ਼ ਛਾਪੇਮਾਰੀ ਕਰ ਕੇ ਇਨ੍ਹਾਂ ਪਾਸੋਂ 12 ਗ੍ਰਾਮ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਹੋਣ ਪਰ ਮੁਕੱਦਮਾ ਨੰਬਰ 41 ਜੁਰਮ 21, 29/61/85 ਐਨ.ਡੀ.ਪੀ.ਐਸ. ਐਕਟ ਅਧੀਨ ਪੁਲਿਸ ਥਾਣਾ ਠੁੱਲੀਵਾਲ ਵਿਖੇ ਦਰਜ ਕੀਤਾ ਹੈ |

ਪਿਛਲੀ ਖ਼ਬਰ ਖੁੰਬਾਂ ਦੀ ਕਾਸ਼ਤ ਤੋਂ ਸਾਲਾਨਾ 8 ਲੱਖ ਰੁਪਏ ਕਮਾ ਰਿਹਾ ਪਿੰਡ ਬੱਲੋਕੇ ਦਾ ਕਿਸਾਨ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਬੂਥ ਪੱਧਰ ਤੱਕ ਮਜ਼ਬੂਤ ਬਣਾਉਣ ਲਈ ਪਿੰਡ-ਪਿੰਡ ਮੀਟਿੰਗਾਂ- ਸ਼ੰਮੇਵਾਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।