28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਦੌੜ ਦੀਆਂ ਸੰਗਤਾਂ ਵਲੋਂ ਸੰਤ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ 19 ਨੂੰ ਸਰੀ ਵਿਖੇ ਮਨਾਈ ਜਾਵੇਗੀ

ਅਜੀਤ ਡੈਸਕ 15-06-2026
ਭਦੌੜ, 14 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)- ਕੈਨੇਡਾ ਦੇ ਸਰੀ 'ਚ ਕਸਬਾ ਭਦੌੜ ਅਤੇ ਇਲਾਕੇ ਦੀਆਂ ਰਹਿੰਦੀਆਂ ਸੰਗਤਾਂ ਵਲੋਂ ਕਸਬਾ ਭਦੌੜ ਦੇ ਮਹਾਨ ਤਪੱਸਵੀ ਸੰਤ ਬਾਬਾ ਭਾਨ ਸਿੰਘ ਨੈਣੇਵਾਲ ਰੋਡ ਭਦੌੜ ਅਤੇ ਸੰਤ ਬਾਬਾ ਹਰਨਾਮ ਦਾਸ ਲੇਖ ਰਾਮ ਜੀ ਡੇਰਾ ਝਾਹਿਆਂ ਵਾਲੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਸਮਾਗਮ ਕੈਨੇਡਾ 'ਚ ਗੁਰਦੁਆਰਾ ਸਾਹਿਬ ਦੁੱਖ ਨਿਵਾਰਨ ਸਾਹਿਬ 152 ਸਟਰੀਟ 69 ਐਵੇਨਿਊ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਬਲਜਿੰਦਰ ਸਿੰਘ ਨੂਰਾ ਸਿੱਧੂ, ਪ੍ਰਦੀਪ ਕੁਮਾਰ ਪੱਪੂ ਅਤੇ ਅਵਤਾਰ ਸਿੰਘ ਕਾਲਾ ਨੇ ਦੱਸਿਆ ਕਿ ਕੈਨੇਡਾ ਦੇ ਸਰੀ ਸਮੇਤ ਨੇੜਲੇ ਖੇਤਰ ਵਾਸੀਆਂ ਭਦੌੜ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ 19 ਜੂਨ ਸ਼ੱੁਕਰਵਾਰ ਨੂੰ ਸੰਤ ਬਾਬਾ ਭਾਨ ਸਿੰਘ ਨੈਣੇਵਾਲ ਰੋਡ ਭਦੌੜ ਅਤੇ ਸੰਤ ਬਾਬਾ ਹਰਨਾਮ ਦਾਸ (ਲੇਖ ਰਾਮ ਜੀ) ਡੇਰਾ ਝਾਹਿਆਂ ਵਾਲੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਦੱੁਖ ਨਿਵਾਰਨ ਗੁਰਦੁਆਰਾ ਸਾਹਿਬ ਸਰੀ ਵਿਖੇ ਮਨਾਈ ਜਾ ਰਹੀ ਹੈ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਵਿਦਵਾਨ ਕਥਾਵਾਚਕਾਂ ਅਤੇ ਸੰਤ ਮਹਾਂਪੁਰਸ਼ਾਂ ਵਲੋਂ ਗੁਰੂ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ |
ਪਿਛਲੀ ਖ਼ਬਰ ਕਣਕ ਦੀ ਰਹਿੰਦ ਖੰੂਹਦ ਨੂੰ ਅੱਗ ਲਾਉਣ ਵਾਲੇ ਕਿਸਾਨਾਂ 'ਤੇ ਪਰਚੇ ਦਰਜ ਅਗਲੀ ਖ਼ਬਰ 'ਆਪ' ਨੇ ਮੈਡਮ ਜਸਵੰਤ ਕੌਰ ਭਦੌੜ ਨੂੰ ਮਹਿਲਾ ਵਿੰਗ ਦਾ ਸੂਬਾ ਜੁਆਇੰਟ ਸਕੱਤਰ ਨਿਯੁਕਤ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।