ਬਰਨਾਲਾ, 16 ਜੂਨ (ਗੁਰਪ੍ਰੀਤ ਸਿੰਘ ਲਾਡੀ)-ਬਰਸਾਤ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੜ੍ਹਾਂ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਅਤੇ ਆਗਾਮੀ ਪ੍ਰਬੰਧਾਂ ਵਜੋਂ ਜ਼ਿਲ੍ਹਾ ਨਿਵਾਸੀਆਂ ਲਈ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਹੜ੍ਹ ਕੰਟਰੋਲ ਰੂਮ ਸਥਾਨਕ ਰੈਡ ਕਰਾਸ ਭਵਨ (ਰੈੱਡ ਕਰਾਸ ਬਿਲਡਿੰਗ) ਬਰਨਾਲਾ ਵਿਖੇ ਬਣਾਇਆ ਗਿਆ ਹੈ, ਜੋ ਕਿ 24 ਘੰਟੇ (ਦਿਨ-ਰਾਤ) ਕਾਰਜਸ਼ੀਲ ਰਹੇਗਾ | ਉਨ੍ਹਾਂ ਦੱਸਿਆ ਕਿ ਬਾਰਿਸ਼ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਹੰਗਾਮੀ ਸਥਿਤੀ ਸਬੰਧੀ ਸੂਚਨਾ ਦੇਣ ਜਾਂ ਸਹਾਇਤਾ ਪ੍ਰਾਪਤ ਕਰਨ ਲਈ ਇਕ ਵਿਸ਼ੇਸ਼ ਟੈਲੀਫ਼ੋਨ ਨੰਬਰ ਜਾਰੀ ਕੀਤਾ ਗਿਆ ਹੈ ਅਤੇ ਜ਼ਿਲ੍ਹਾ ਨਿਵਾਸੀ ਕਿਸੇ ਵੀ ਸਮੇਂ 01679-233031 'ਤੇ ਸੰਪਰਕ ਕਰ ਸਕਦੇ ਹਨ |