ਮਹਿਲ ਕਲਾਂ, 16 ਜੂਨ (ਪੱਤਰ ਪ੍ਰੇਰਕ)-ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਰਪ੍ਰਸਤ ਅਵਤਾਰ ਸਿੰਘ ਅਣਖੀ ਪ੍ਰਤੀਨਿਧ 'ਅਜੀਤ' ਮਹਿਲ ਕਲਾਂ ਦੇ ਸਤਿਕਾਰਯੋਗ ਮਾਸੀ, ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਸਰਪ੍ਰਸਤ ਬੇਅੰਤ ਸਿੰਘ ਮਿੱਠੂ ਦੇ ਪੂਜਨੀਕ ਮਾਤਾ ਬੀਬੀ ਗੁਰਦਿਆਲ ਕੌਰ ਜਗਦੇ (90) ਪਤਨੀ ਸਵ: ਸੋਹਣ ਸਿੰਘ ਜਗਦੇ ਸਦੀਵੀ ਵਿਛੋੜਾ ਦੇ ਗਏ ਹਨ | ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ | ਅੱਜ ਉਨ੍ਹਾਂ ਦੇ ਅੰਤਿਮ ਸਸਕਾਰ ਸਮੇਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਸਕੱਤਰ ਲਖਵਿੰਦਰ ਸਿੰਘ ਸਪਰਾ, ਕਾਂਗਰਸ ਐਸ.ਸੀ. ਵਿਭਾਗ ਦੇ ਜ਼ਿਲ੍ਹਾ ਚੇਅਰਮੈਨ ਗੁਰਮੇਲ ਸਿੰਘ ਮੌੜ, ਬੀਬੀ ਕਾਂਤਾ ਕੁਠਾਲਾ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਅਵਤਾਰ ਸਿੰਘ ਰਾਏਸਰ, ਗੁਰਦੁਆਰਾ ਕਮੇਟੀ ਪ੍ਰਧਾਨ ਸ਼ੇਰ ਸਿੰਘ ਖ਼ਾਲਸਾ, ਰਾਗੀ ਭਾਈ ਜਗਸੀਰ ਸਿੰਘ ਖ਼ਾਲਸਾ, ਕੈਮਿਸਟ ਐਸੋਸੀਏਸ਼ਨ ਦੇ ਆਗੂ ਗੁਰਪ੍ਰੀਤ ਸਿੰਘ ਅਣਖੀ ਵਲੋਂ ਮਾਤਾ ਗੁਰਦਿਆਲ ਕੌਰ ਜਗਦੇ ਦੀ ਦੇਹ ਉਪਰ ਦੁਸ਼ਾਲੇ ਭੇਟ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਯੂਥ ਆਗੂ ਅਰੁਣ ਕੁਮਾਰ ਬਾਂਸਲ, ਸਰਪੰਚ ਸਰਬਜੀਤ ਸਿੰਘ ਸ਼ੰਭੂ, ਸਰਪੰਚ ਕਿਰਨਾ ਰਾਣੀ ਬਾਂਸਲ, ਭਾਈ ਲਾਲੋ ਮੰਚ ਦੇ ਸੂਬਾ ਆਗੂ ਹਰਜੀਤ ਸਿੰਘ ਖ਼ਿਆਲੀ, ਅਕਾਲੀ ਆਗੂ ਗੁਰਦੀਪ ਸਿੰਘ ਟਿਵਾਣਾ, ਹਰੀ ਸਿੰਘ ਕਟੈਹਰੀਆ, ਚਮਕੌਰ ਸਿੰਘ ਮਠਾੜੂ, ਮੰਗਤ ਸਿੰਘ ਸਿੱਧੂ, ਦੁਕਾਨਦਾਰ ਯੂਨੀਅਨ ਦੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਡਾ: ਦਲਬਾਰ ਸਿੰਘ, ਪ੍ਰੈੱਸ ਕਲੱਬ ਮਹਿਲ ਕਲਾਂ ਦੇ ਜਗਮੋਹਣ ਸ਼ਾਹ ਰਾਏਸਰ, ਨੰਬਰਦਾਰ ਨਛੱਤਰ ਸਿੰਘ ਸਿੱਧੂ, ਲਛਮਣ ਸਿੰਘ ਵਜੀਦਕੇ, ਅਵਤਾਰ ਸਿੰਘ ਕੈਂਥ, ਮਲਕੀਤ ਸਿੰਘ ਸੋਢਾ, ਨਛੱਤਰ ਸਿੰਘ ਬੁੱਟਰ, ਪਰਮਜੀਤ ਸਿੰਘ ਜਗਦੇ, ਭਾਈ ਬਲੌਰ ਸਿੰਘ ਖ਼ਾਲਸਾ, ਬੂਟਾ ਸਿੰਘ ਸਰਾਭਾ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਦਰਸ਼ਨ ਸਿੰਘ ਫ਼ੌਜੀ, ਬੇਅੰਤ ਸਿੰਘ ਜੌਹਲ, ਸੁਖਦੇਵ ਸਿੰਘ ਦਸੌਂਦਾ ਸਿੰਘ ਵਾਲਾ, ਅਮਨਦੀਪ ਸਿੱਧੂ, ਸੇਵਕ ਸਿੰਘ ਦੀਪ, ਦਰਸ਼ਨ ਸਿੰਘ ਖ਼ਾਲਸਾ, ਭਾਈ ਨਿੱਕਾ ਸਿੰਘ, ਦਰਸ਼ਨ ਸਿੰਘ ਕਾਲਸਾਂ, ਭਾਈ ਚਮਕੌਰ ਸਿੰਘ, ਭਾਈ ਨੱਥਾ ਸਿੰਘ, ਅਮਨਦੀਪ ਸ਼ਰਮਾ, ਜਸਵਿੰਦਰਪਾਲ ਸਿੰਘ ਬੁੱਟਰ, ਨਿਰਪਾਲ ਸਿੰਘ ਫੋਰਮੈਨ, ਸੰਜੇ ਦੱਤ, ਢਾਡੀ ਪਰਮਜੀਤ ਸਿੰਘ ਪੰਮਾ, ਰਾਜਾ ਘੁਮਾਣ, ਗੁਰਜੰਟ ਸਿੰਘ ਕੈਲਾ, ਮਨਪ੍ਰੀਤ ਸਿੰਘ ਸਰੋਏ, ਜੰਗ ਸਿੰਘ ਸੋਢਾ, ਸੁਖਦੇਵ ਸਿੰਘ ਰਾਗੀ ਆਦਿ ਹਾਜ਼ਰ ਸਨ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਾਤਾ ਗੁਰਦਿਆਲ ਕੌਰ ਨਮਿੱਤ ਅੰਗੀਠਾ ਸੰਭਾਲਣ (ਫ਼ੁੱਲ ਚੁਗਣ) ਦੀ ਰਸਮ 17 ਜੂਨ ਬੁੱਧਵਾਰ ਨੂੰ ਸਵੇਰੇ 9 ਵਜੇ ਨੇੜੇ ਨਾਨਕਸਰ ਠਾਠ ਮਹਿਲ ਕਲਾਂ ਵਿਖੇ ਹੋਵੇਗੀ |