26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪੁਲਿਸ ਵਲੋਂ 2 ਲੱਖ 73 ਹਜ਼ਾਰ ਪ੍ਰੈਗਾਬਾਲਿਨ ਕੈਪਸੂਲ ਅਤੇ 400 ਨਸ਼ੀਲੀ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ

ਅਜੀਤ ਡੈਸਕ 19-06-2026

ਬਰਨਾਲਾ, 18 ਜੂਨ (ਰਾਜ ਪਨੇਸਰ)-ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਇਕ ਵਿਅਕਤੀ ਨੂੰ 2 ਲੱਖ 73 ਹਜ਼ਾਰ ਪਰੈਗਾਬਲਿਨ ਕੈਪਸੂਲ ਅਤੇ 400 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਨੂੰ ਸੂਚਨਾ ਮਿਲੀ ਕਿ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਸਹਿਜਾਦਪੁਰ ਮਾਜਰਾ, ਅੰਬਾਲਾ (ਹਰਿਆਣਾ) ਜੋ ਕਿ ਲੰਬੇ ਸਮੇਂ ਤੋਂ ਨਸ਼ੀਲੀਆਂ ਗੋਲੀਆਂ, ਕੈਪਸੂਲ ਤੇ ਹੋਰ ਪਦਾਰਥ ਵੇਚਣ ਦਾ ਆਦੀ ਹੈ ਅਤੇ ਉਹ ਬਾਹਰਲੇ ਸੂਬਿਆਂ ‘ਚੋਂ ਨਸ਼ਾ ਲਿਆ ਕੇ ਜ਼ਿਲ੍ਹਾ ਬਰਨਾਲਾ ਦੇ ਵੱਖ-ਵੱਖ ਇਲਾਕਿਆਂ ‘ਚ ਵੇਚਣ ਦੀ ਫ਼ਿਰਾਕ ਵਿਚ ਹੈ। ਸੂਚਨਾ ਦੇ ਅਧਾਰ ‘ਤੇ ਪੁਲਿਸ ਵਲੋਂ ਛਾਪੇਮਾਰੀ ਕਰਦਿਆਂ ਸੁਰਜੀਤ ਸਿੰਘ ਨੂੰ 2 ਲੱਖ 73 ਹਜ਼ਾਰ ਪਰੈਗਾਬਲਿਨ ਕੈਪਸੂਲ, 400 ਨਸ਼ੀਲੀਆਂ ਗੋਲੀਆਂ ਅਤੇ ਇੱਕ ਛੋਟਾ ਹਾਥੀ ਨੰਬਰ ਐਚ.ਆਰ. 37 ਐਫ. 0126 ਸਮੇਤ ਕਾਬੂ ਕਰ ਕੇ ਥਾਣਾ ਸਦਰ ਬਰਨਾਲਾ ‘ਚ ਮਾਮਲਾ ਦਰਜ ਕੀਤਾ ਗਿਆ ਹੈ।

ਪਿਛਲੀ ਖ਼ਬਰ ਪਿੰਡਾਂ ਦੇ ਵਿਕਾਸ ਅਤੇ ਮਨਰੇਗਾ ਮਜ਼ਦੂਰਾਂ ਦੇ ਕੰਮ ਨੂੰ ਕਰਮਚਾਰੀਆਂ ਦੀ ਹੜਤਾਲ ਨੇ ਮਾਰੀ ਡੂੰਘੀ ਸੱਟ ਅਗਲੀ ਖ਼ਬਰ ਸ੍ਰੀ ਅਗਰਵਾਲ ਪੀਰਖਾਨਾ ਕਮੇਟੀ ਨੇ 33ਵਾਂ ਸਾਲਾਨਾ ਸ਼ੁੱਭ ਦੀਵਾਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।