18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਤਿੰਨ ਦਿਨਾਂ ਲਈ ਸੁਨਾਮ ਦੇ ਸਰਾਫਾ ਬਾਜ਼ਾਰ ਰਹਿਣਗੇ ਬੰਦ

ਅਜੀਤ ਡੈਸਕ 20-06-2026

ਸੁਨਾਮ ਊਧਮ ਸਿੰਘ ਵਾਲਾ, 19 ਜੂਨ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਵਰਨਕਾਰ ਅਤੇ ਸ਼ਰਾਫਾ ਯੂਨੀਅਨ ਦੀ ਇਕ ਅਹਿਮ ਮੀਟਿੰਗ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਖੁਰਮੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਵਰਨਕਾਰ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਉਨ੍ਹਾਂ ਦੇ ਠੋਸ ਹੱਲ ਲਈ ਵਿਸਥਾਰ ਸਹਿਤ ਵਿਚਾਰ ਚਰਚਾ ਕੀਤੀ ਗਈ। ਪ੍ਰਧਾਨ ਦਰਸ਼ਨ ਸਿੰਘ ਖੁਰਮੀ,ਸੀਨੀਅਰ ਮੀਤ ਪ੍ਰਧਾਨ ਬਿੰਦਰ ਸਿੰਘ ਖੁਰਮੀ,ਅੰਗਦ ਦੇਵ,ਲਲਿਤ ਕੁਮਾਰ ਖੀਪਲਾ ਆਦਿ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ ਵਾਸੀਆਂ ਨੂੰ ਸੋਨਾ ਘੱਟ ਖਰੀਦਣ ਬਾਰੇ ਦਿੱਤੇ ਗਏ ਬਿਆਨ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਵਰਨਕਾਰਾ ਦਾ ਕਾਰੋਬਾਰ ਤਾਂ ਅਸਮਾਨੀ ਚੜ੍ਹੀਆਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਅਤੇ ਦਿਨੋ-ਦਿਨ ਵੱਧ ਰਹੇ ਆਰਟੀਫੀਸ਼ੀਅਲ ਜਿਊਲਰੀ ਦੇ ਰੁਝਾਣ ਕਾਰਨ ਪਹਿਲਾਂ ਹੀ ਠੱਪ ਹੋ ਚੁੱਕਿਆ ਹੈ। ਜਿਸ ਕਾਰਨ ਸਵਰਨਕਾਰਾਂ ਦੀ ਆਪਣਾ ਕਾਰੋਬਾਰ ਬੰਦ ਕਰਨ ਤੱਕ ਨੌਬਤ ਆ ਚੁੱਕੀ ਹੈ।ਮੀਟਿੰਗ ਵਿਚ ਪੈ ਰਹੀ ਅੱਤ ਦੀ ਗਰਮੀ ਕਾਰਨ ਅੱਜ 19 ਤੋਂ 21 ਜੂਨ ਤੱਕ ਸੁਨਾਮ ਸ਼ਹਿਰ ਵਿਚ ਸਵਰਨਕਾਰਾਂ ਅਤੇ ਸ਼ਰਾਫਾਂ ਵਲੋਂ ਤਿੰਨ ਦਿਨ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਕਰਮਜੀਤ ਸਿੰਘ, ਬਾਬੂ ਸਿੰਘ ਜੌੜਾ, ਅਮਰੀਕ ਸਿੰਘ ਕੰਡਾ, ਮੌਜੂਦ ਲੌਂਗੋਵਾਲ, ਬਲਜੀਤ ਸਿੰਘ, ਸਿੰਪੀ ਬੱਗਾ, ਬਿੰਦਰ ਸਿੰਘ ਲਹਿਰਾ, ਲਵਦੀਪ ਸਿੰਘ ਖੀਪਲਾ ਅਤੇ ਵਕੀਲ ਸਿੰਘ ਆਦਿ ਮੌਜੂਦ ਸਨ।

ਪਿਛਲੀ ਖ਼ਬਰ ਪੈਨਸ਼ਨਰ ਜੁਆਇੰਟ ਫਰੰਟ ਵਲੋਂ ਸੂਬਾ ਪੱਧਰ ’ਤੇ ਸੰਘਰਸ਼ ਵਿੱਢਣ ਦਾ ਐਲਾਨ ਅਗਲੀ ਖ਼ਬਰ ਸੰਗਰੂਰ ਦਾ ਛੋਟਾ ਹਾਕੀ ਗਰਾਊਂਡ ਤਰਸ ਰਿਹੈ ਵੱਡਾ ਹੋਣ ਲਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।