05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਧਨੌਲਾ ਮੰਡੀ ਦੇ ਅਹਿਮ ਮਸਲੇ ਪ੍ਰਮੁੱਖਤਾ ਨਾਲ ਹੱਲ ਕਰਨ ਦੀ ਮੰਗ

ਅਜੀਤ ਡੈਸਕ 24-06-2026

ਧਨੌਲਾ, 23 ਜੂਨ (ਜਤਿੰਦਰ ਸਿੰਘ ਧਨੌਲਾ)-ਰਿਆਸਤਾਂ ਵੇਲੇ ਤੋਂ ਲੈ ਕੇ ਧਨੌਲਾ ਮੰਡੀ ਨੂੰ ਵਿਸ਼ੇਸ਼ ਸਤਿਕਾਰ ਨਾਲ ਨਿਵਾਜਿਆ ਜਾਂਦਾ ਰਿਹਾ ਹੈ। ਸੱਤਾਧਾਰੀ ਧਿਰ ਵਲੋਂ ਇਸ ਨੂੰ ਨਮੂਨੇ ਦੀ ਮੰਡੀ ਵਜੋਂ ਵਿਕਸਿਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਹ ਪ੍ਰਗਟਾਵਾ ਧਨੌਲਾ ਮੰਡੀ ਦੇ ਕ੍ਰੀਮ ਲੇਅਰ ਵਜੋਂ ਜਾਣੇ ਜਾਂਦੇ ਨੌਜਵਾਨਾਂ ਨੇ ਡਾ: ਸ਼ੰਕਰ ਬਾਂਸਲ ਦੀ ਅਗਵਾਈ ਹੇਠ ਇਕਸੁਰ ਹੁੰਦਿਆਂ ਆਖੀ। ਉੱਘੇ ਸਮਾਜ ਸੇਵੀ ਡਾ: ਸ਼ੰਕਰ ਬਾਂਸਲ ਨੇ ਆਖਿਆ ਕਿ ਮੰਡੀ ਅੰਦਰ ਸੜਕਾਂ ਦੇ ਜਾਲ ਵਿਛਾਏ ਗਏ ਹਨ। ਸੱਤਾਧਾਰੀ ਧਿਰਾਂ ਵਲੋਂ ਸਬ ਤਹਿਸੀਲ ਹੋਣ ਕਰ ਕੇ ਇੱਥੇ ਹਰ ਇਕ ਸਹੂਲਤ ਉਪਲਬਧ ਕਰਵਾਈ ਗਈ ਹੈ। ਜਥੇਬੰਦਕਾਂ ਨੇ ਇਕਸੁਰ ਹੁੰਦਿਆਂ ਆਖਿਆ ਕਿ ਇੱਥੋਂ ਦੇ ਪੱਕਾ ਬਾਗ਼ ਅਤੇ ਸਰਕਾਰੀ ਸਕੂਲ ਦੇ ਸਟੇਡੀਅਮ ਨੂੰ ਨਮੂਨੇ ਦੇ ਸਟੇਡੀਅਮ ਵਜੋਂ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਦੂਸਰਾ ਇਹ ਕਿ ਹੋਰਾਂ ਖ਼ਰਚਾਂ ਤੋਂ ਗਰਾਂਟ ਬਚਾ ਕੇ ਸੰਕਸ਼ਨ ਮਸ਼ੀਨਾਂ ਦਾ ਇਕ ਸੈਟ ਧਨੌਲੇ ਲਈ ਹੀ ਲੈ ਕੇ ਦੇ ਦਿੱਤਾ ਜਾਵੇ। ਤਾਂ ਇੱਥੇ ਉਮਰ ਭਰ ਲਈ ਕਦੇ ਵੀ ਨਿਕਾਸੀ ਦੀ ਸਮੱਸਿਆ ਬਾਕੀ ਨਹੀਂ ਬਚੇਗੀ। ਜਥੇਬੰਦਕਾਂ ਨੇ ਆਖਿਆ ਕਿ ਇੱਥੇ ਪਸ਼ੂ ਮੰਡੀ ਵਿਚ ਸਾਲ ਵਿਚ 14 ਦੇ ਕਰੀਬ ਪਸ਼ੂ ਮੇਲੇ ਲੱਗਦੇ ਹਨ। ਜੇ ਇਨ੍ਹਾਂ ਪਸ਼ੂ ਮੇਲਿਆਂ ਦੀ ਆਮਦਨ ਸਿੱਧੇ ਤੌਰ ’ਤੇ ਧਨੌਲਾ ਨਗਰ ਕੌਂਸਲ ਨੂੰ ਦੇ ਦਿੱਤੀ ਜਾਵੇ ਤਾਂ ਇੱਥੇ ਬਾਹਰੋਂ ਗਰਾਂਟ ਲੈਣ ਦੀ ਹਮੇਸ਼ਾ ਲਈ ਜ਼ਰੂਰਤ ਖ਼ਤਮ ਹੋ ਜਾਵੇਗੀ। ਜਥੇਬੰਦਕਾਂ ਨੇ ਆਖਿਆ ਕਿ ਧਨੌਲਾ ਵਿਚੋਂ ਦੀ ਲੰਘਦੀ ਸੜਕ ਦੀ ਹਾਲਤ ਵੀ ਖਸਤਾ ਹੋ ਚੁੱਕੀ ਹੈ। ਇਸ ਉੱਪਰ ਬਜਰੀ ਲੁੱਕ ਦੀ ਇਕ ਲੇਅਰ ਪਾ ਕੇ ਇਸ ਨੂੰ ਵੀ ਸ਼ਾਨਦਾਰ ਬਣਾਇਆ ਜਾਵੇ। ਜਥੇਬੰਦੀਆਂ ਮੰਗ ਕਰਦਿਆਂ ਆਖਿਆ ਕਿ ਨਗਰ ਕੌਂਸਲ ਦਾ ਪ੍ਰਧਾਨ ਕੋਈ ਵੀ ਚੁਣਿਆ ਜਾਵੇ ਪ੍ਰੰਤੂ ਇਹ ਕੰਮ ਪ੍ਰਮੁੱਖਤਾ ਨਾਲ ਕੀਤੇ ਜਾਣ। ਇਕੱਤਰ ਜਥੇਬੰਦਕਾਂ ਨੇ ਸੰਸਦ ਮੈਂਬਰ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਮੰਗ ਕਰਦਿਆਂ ਆਖਿਆ ਕਿ ਧਨੌਲੇ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਤਵੱਜੋ ਦਿੱਤੀ ਜਾਵੇ।

ਪਿਛਲੀ ਖ਼ਬਰ ਪਿੰਡ ਗਹਿਲ ਵਿਖੇ ਲਾਭਪਾਤਰੀਆਂ ਨੂੰ ਫੂਡ ਕਿੱਟਾਂ ਦੀ ਕੀਤੀ ਵੰਡ ਅਗਲੀ ਖ਼ਬਰ ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਸੁਖਪਾਲ ਸਿੰਘ ਗਿੱਲ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।