14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਇਕ ਬਿਹਤਰੀਨ ਸਕੀਮ ਸਾਬਤ ਹੋਵੇਗੀ-ਲਾਭ ਸਿੰਘ ਉਗੋਕੇ

ਅਜੀਤ ਡੈਸਕ 27-06-2026
ਸ਼ਹਿਣਾ, 26 ਜੂਨ (ਸੁਰੇਸ਼ ਗੋਗੀ)-ਸੂਬਾ ਸਰਕਾਰ ਵਲੋਂ ਮਾਵਾਂ ਧੀਆਂ ਲਈ 1000 ਅਤੇ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਯੋਜਨਾ ਜੋ ਪਹਿਲੀ ਜੁਲਾਈ ਤੋਂ ਲਾਗੂ ਕੀਤੀ ਜਾ ਰਹੀ ਹੈ, ਇਕ ਬਿਹਤਰੀਨ ਸਕੀਮ ਘਰੇਲੂ ਔਰਤਾਂ ਲਈ ਸਾਬਤ ਹੋਵੇਗੀ। ਇਹ ਸ਼ਬਦ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਪੱਖੋ ਕੈਂਚੀਆਂ ਵਿਖੇ ਹਰਲਵਲੀਨ ਸਿੰਘ ਮਾਨ, ਰਾਜਦੀਪ ਸਿੰਘ ਮਾਨ ਅਤੇ ਸ਼ਬਦਪ੍ਰਤੀਕ ਸਿੰਘ ਮਾਨ ਦੇ ਮਾਨ ਪੈਸਟੀਸਾਈਡ ਸ਼ੋਅਰੂਮ ਵਿਖੇ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਆਮ ਘਰਾਂ ਵਿਚ ਔਰਤਾਂ ਨੂੰ ਨਗਦੀ ਜਾਂ ਖ਼ਰਚ ਤੋਂ ਇਲਾਵਾ ਹੋਰ ਪੈਸੇ ਘੱਟ ਹੀ ਦਿੱਤੇ ਜਾਂਦੇ ਹਨ। ਜਿਸ ਲਈ ਔਰਤਾਂ ਦੇ ਖਾਤਿਆਂ ਦੇ ਹੁਣ ਸਰਕਾਰ ਹਰ ਮਹੀਨੇ ਖ਼ਰਚ ਲਈ ਪੈਸੇ ਪਾਇਆ ਕਰੇਗੀ। ਲਾਭ ਸਿੰਘ ਨੇ ਕਿਹਾ ਕਿ ਘਰੇਲੂ ਔਰਤਾਂ ਦੀਆਂ ਘਰਾਂ ਵਿਚ ਕਬੀਲਦਾਰੀ ਦੇ ਚੱਲਦਿਆਂ ਅਨੇਕਾਂ ਮਜਬੂਰੀਆਂ ਹੁੰਦੀਆਂ ਹਨ, ਔਰਤਾਂ ਨੂੰ ਵਿਅਕਤੀਆਂ ਦੇ ਨਿਰਭਰ ਰਹਿਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਤੀਰਥ ਯਾਤਰਾ ਵੀ ਸਫਲਤਾ ਪੂਰਵਕ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਮਾਣ ਭੱਤਾ ਦਿੱਤੇ ਜਾਣ ਨਾਲ ਮਜ਼ਦੂਰ ਵਰਗ ਦੇ ਸਰਪੰਚਾਂ ਨੂੰ ਵੱਡਾ ਸਹਾਰਾ ਮਿਲੇਗਾ। ਕਿਉਂਕਿ ਸਰਪੰਚੀ ਕਾਰਨ ਮਜ਼ਦੂਰ ਵਰਗ ਨਾਲ ਸਬੰਧਿਤ ਸਰਪੰਚਾਂ ਦੇ ਕੰਮਕਾਰ ਪ੍ਰਭਾਵਿਤ ਹੁੰਦੇ ਹਨ ਅਤੇ ਘਰ ਚਲਾਉਣ ਲਈ ਆਮਦਨੀ ਦੇ ਸਾਧਨ ਵੀ ਸੀਮਤ ਹੁੰਦੇ ਹਨ। ਇਸ ਸਮੇਂ ਚੇਅਰਮੈਨ ਅੰਮ੍ਰਿਤ ਸਿੰਘ ਢਿੱਲਵਾ, ਲਵਜੀਤ ਸਿੰਘ ਭਗਤਪੁਰਾ, ਡਾ: ਸਾਹਿਬਾਜ ਭੱਟੀ, ਕੁਲਵੰਤ ਸਿੰਘ ਮਾਨ, ਗੁਰਜੰਟ ਸਿੰਘ ਮਾਨ, ਹਰਮੰਡਲ ਸਿੰਘ, ਜਗਤਾਰ ਸਿੰਘ ਮਾਨ, ਹਰਬੰਸ ਸਿੰਘ ਮਾਨ, ਗੁਰਜੀਤ ਸਿੰਘ ਭਦੌੜ ਅਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਜੈਇੰਦਰ ਸਿੰਗਲਾ ਵਲੋਂ ਵਿਸ਼ਾਲ ਸਿੰਗਲਾ ਸਮੇਤ ਜੇਤੂਆਂ ਦਾ ਸਨਮਾਨ ਅਗਲੀ ਖ਼ਬਰ ਅਕਾਲ ਅਕੈਡਮੀਆਂ 15,000 ਵਿਦਿਆਰਥੀਆਂ ਵਲੋਂ ‘ਅਸੀਂ ਨਸ਼ਾ ਮੁਕਤ ਹਾਂ’ ਮਨੁੱਖੀ ਅੱਖਰ ਰਚਨਾ ਕਰ ਕੇ ਵਿਸ਼ਵ ਰਿਕਾਰਡ ਬਣਾਉਣ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।