25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਜ਼ਿਲ੍ਹੇ ਵਿਚ 558 ਬੀ.ਐਲ.ਓ. ਗਣਨਾ ਫਾਰਮ ਭਰਵਾਉਣ ਲਈ ਜੁਟੇ

ਅਜੀਤ ਡੈਸਕ 29-06-2026
ਬਰਨਾਲਾ, 28 ਜੂਨ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿਚ 558 ਬੀ.ਐਲ.ਓ. ਆਪੋ-ਆਪਣੇ ਖੇਤਰ ਵਿਚ ਡਟੇ ਹੋਏ ਹਨ, ਜਿਨ੍ਹਾਂ ਵਿਚ ਬਹੁਤੇ ਘਰ ਘਰ ਗਣਨਾ ਫਾਰਮ ਵੰਡਣ ਤੋਂ ਬਾਅਦ ਫਾਰਮ ਭਰਵਾਉਣ ਵਿਚ ਜੁੱਟ ਗਏ ਹਨ । ਇਸ ਦੌਰਾਨ ਵਿਧਾਨ ਸਭਾ ਹਲਕਾ-103 ਬਰਨਾਲਾ ਵਿਚ ਸ਼੍ਰੋਮਣੀ ਸਾਹਿੱਤਕਾਰ ਅਤੇ ਉੱਘੇ ਨਾਵਲਕਾਰ ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਆਪਣਾ ਗਣਨਾ ਫਾਰਮ ਭਰਿਆ ਅਤੇ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਗਣਨਾ ਫਾਰਮ ਭਰਨ ਦਾ ਸੁਨੇਹਾ ਦਿੱਤਾ। ਜ਼ਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਬੀ.ਐਲ.ਓ. ਪੇ੍ਰਰਨਾ ਸ੍ਰੋਤ ਅਤੇ ਵੋਟਰਾਂ ਦੇ ਮਾਰਗ ਦਰਸ਼ਕ ਵਜੋਂ ਫ਼ੀਲਡ ਵਿਚ ਵਿਚਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਹਿਰੀ ਸੁਧਾਈ ਦਾ ਉਦੇਸ਼ ਹਰ ਯੋਗ ਵੋਟਰ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕਰਨਾ ਅਤੇ ਅਯੋਗ ਵੋਟਰਾਂ ਨੂੰ ਸੂਚੀ ਵਿਚੋਂ ਬਾਹਰ ਕਰਨਾ ਹੈ। ਇਸ ਮੌਕੇ ਪ੍ਰੀ-ਮੈਪਿੰਗ 100 ਫ਼ੀਸਦੀ ਕਰਨ ਵਾਲੇ ਅਤੇ ਗਣਨਾ ਫਾਰਮ ਵੰਡਣ ਦਾ ਕੰਮ ਮੋਹਰੀ ਰਹਿੰਦਿਆਂ ਮੁਕੰਮਲ ਕਰਨ ਵਾਲੇ ਬੀ.ਐਲ.ਓ. ਅੰਕੁਰ ਕੁਮਾਰ ਜੋ ਕਿ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਪਾ (ਲੜਕੇ) ਵਿਖੇ ਕੰਪਿਊਟਰ ਅਧਿਆਪਕ ਹਨ ਨੇ ਕਿਹਾ ਕਿ ਉਨ੍ਹਾਂ ਕੋਲ ਬੂਥ ਨੰਬਰ 94 ਵਿਧਾਨ ਸਭਾ ਚੋਣ ਹਲਕਾ-102 ਭਦੌੜ ਵਿਖੇ 731 ਵੋਟਰਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਤਿਆਰੀ ਵਿਸ਼ੇਸ਼ ਗਹਿਰੀ ਸੁਧਾਈ ਤੋਂ ਕਾਫੀ ਪਹਿਲਾਂ ਹੀ ਸ਼ੁਰੂ ਹੋ ਗਈ ਸੀ। ਭਾਰਤੀ ਚੋਣ ਕਮਿਸ਼ਨ ਦੀ ਆਧਾਰ ਸੀਡਿੰਗ ਪ੍ਰਕਿਰਿਆ ਦੌਰਾਨ, ਉਨ੍ਹਾਂ ਨੇ ਬੜੀ ਬਾਰੀਕੀ ਨਾਲ ਇੱਕ ਅਜਿਹਾ ਡਾਟਾਬੇਸ ਤਿਆਰ ਕੀਤਾ ਜਿਸ ਵਿਚ ਹਰੇਕ ਵੋਟਰ ਦਾ ਨਾਮ, ਰਿਸ਼ਤੇਦਾਰ ਦਾ ਨਾਮ, ਮਕਾਨ ਨੰਬਰ, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਸ਼ਾਮਲ ਸੀ। ਜਦੋਂ ਪ੍ਰੀ-ਐਸ.ਆਈ.ਆਰ. ਮੈਪਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਬੂਥ ਨੰਬਰ 94 ਨੇ 100% ਮੈਪਿੰਗ ਕੀਤੀ। ਪਿੰਡ ਸ਼ਹਿਣਾ ਦੇ ਬੂਥ ਨੰਬਰ 39 ਦੇ ਬੀ.ਐਲ.ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ-ਘਰ ਜਾ ਕੇ ਗਣਨਾ ਫਾਰਮ ਵੰਡਣ ਮਗਰੋਂ ਫਾਰਮ ਭਰਵਾਉਣ ਦਾ ਕਾਰਜ ਜਾਰੀ ਹੈ ਅਤੇ ਹਰ ਵੋਟਰ ਤਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬਤੌਰ ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਤਾਇਨਾਤ ਹਨ ਅਤੇ ਇਸ ਅਹਿਮ ਕਾਰਜ ਲਈ ਸ਼ਿੱਦਤ ਨਾਲ ਜੁਟੇ ਹੋਏ ਹਨ। ਵਿਧਾਨ ਸਭਾ ਚੋਣ ਹਲਕਾ-103 ਬਰਨਾਲਾ ਦੇ ਪਿੰਡ ਰਾਜਗੜ੍ਹ ਦੇ ਬੂਥ ਨੰਬਰ 187 ਦੇ ਬੀ.ਐਲ.ਓ. ਹਰਜਿੰਦਰ ਸਿੰਘ ਵਲੋਂ ਘਰ-ਘਰ ਜਾ ਕੇ ਗਣਨਾ ਫਾਰਮ ਵੰਡਣ ਦਾ ਕੰਮ ਹਲਕੇ ਵਿਚੋਂ ਮੋਹਰੀ ਰਹਿੰਦਿਆਂ ਮੁਕੰਮਲ ਕਰਨ ਮਗਰੋਂ ਅਤੇ ਹੁਣ ਭਰਵਾਉਣ ਦਾ ਕੰਮ ਜਾਰੀ ਹੈ। ਉਹ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਵਿਖੇ ਬਤੌਰ ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਵਜੋਂ ਤਾਇਨਾਤ ਹਨ। ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਬੂਥ ਨੰਬਰ 51 ਦੇ ਬੀ.ਐਲ.ਓ. ਗੁਰਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਰੇ ਬੀ.ਐਲ.ਓ. ਸੰਜੀਦਗੀ ਨਾਲ ਮੁਹਿੰਮ ਵਿਚ ਜੁਟੇ ਹੋਏ ਹਨ ਅਤੇ ਹਰ ਘਰ, ਹਰ ਵੋਟਰ ਤੱਕ ਪਹੁੰਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਤਪਾ ਰੈਡੀਮੇਡ ਅਤੇ ਜਨਰਲ ਮਰਚੈਂਟ ਐਸੋਸੀਏਸ਼ਨ ਦੀਆਂ ਦੁਕਾਨਾਂ 4 ਅਤੇ 5 ਨੂੰ ਬੰਦ ਰਹਿਣਗੀਆਂ ਅਗਲੀ ਖ਼ਬਰ ਪਿੰਡ ਖੁੱਡੀ ਕਲਾਂ ਵਿਖੇ ਬਿਜਲੀ ਕੱਟਾਂ ਤੋਂ ਭੜਕੇ ਕਿਸਾਨਾਂ ਵਲੋਂ ਬਿਜਲੀ ਗਰਿੱਡ ਅੱਗੇ ਜ਼ੋਰਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।