06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਸਰਕਾਰੀ ਪ੍ਰਬੰਧਾਂ ਦੀ ਨਿਕਲੀ ਫੂਕ, ਬਿੱਲ ਨਾ ਭਰਨ ਕਰਕੇ ਸੇਵਾ ਕੇਂਦਰ ਦਾ ਕੱਟਿਆ ਕੁਨੈਕਸ਼ਨ

ਅਜੀਤ ਡੈਸਕ 01-07-2026

- ਲੋਕ ਹੋ ਰਹੇ ਖੱਜਲ-ਖੁਆਰ
ਭਦੌੜ, 30 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)-ਸਬ-ਤਹਿਸੀਲ ਭਦੌੜ ਵਿਖੇ ਸੇਵਾ ਕੇਂਦਰ ਦਾ ਬਿਲ ਨਾ ਭਰਨ ਕਰਕੇ ਬਿਜਲੀ ਦਾ ਕਨੈਕਸਨ ਕੱਟਿਆ ਗਿਆ ਹੈ। ਬਿਜਲੀ ਨਾ ਹੋਣ ਕਾਰਨ ਸੇਵਾ ਕੇਂਦਰ ਵਿਚ ਮਿਲਣ ਵਾਲੀਆਂ ਵੱਖ-ਵੱਖ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ। ਬਿਜਲੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੂਸਾਰ ਭਦੌੜ ਸੇਵਾ ਕੇਂਦਰ ਵਲ ਬਿਜਲੀ ਬੋਰਡ ਦਾ 11863 ਰੁਪਏ ਦਾ ਬਿੱਲ ਬਕਾਇਆ ਖੜਾ ਹੈ। ਐਸ.ਡੀ.ਓ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਸਰਕਾਰੀ ਮਹਿਕਮਿਆਂ ਵਿਚ ਸਮਾਰਟ ਮੀਟਰ ਲਾਏ ਗਏ ਹਨ। ਬਿਲ ਨਾ ਭਰਨ ਕਰ ਕੇ ਆਟੋਮੈਟਿਕ ਕੁਨੈਕਸਨ ਕੱਟਿਆ ਜਾਂਦਾ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਬਿਜਲੀ ਕਨੈਕਸਨ ਕੱਟੇ ਜਾਣ ਨਾਲ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਇਆ ਹੈ ਅਤੇ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੋ ਰਹੇ ਹਨ। ਉਨ੍ਹਾਂ ਨੇ ਪ੍ਰਸਾਸਨ ਅਤੇ ਬਿਜਲੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਮਾਮਲੇ ਦਾ ਜਲਦ ਹੱਲ ਕਰਕੇ ਸੇਵਾ ਕੇਂਦਰ ਦੀ ਬਿਜਲੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ।
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ, ਮਾਮਲਾ ਦਰਜ ਅਗਲੀ ਖ਼ਬਰ 120 ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।