23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਗੁ: ਸਾਹਿਬ ਬਾਬਾ ਵਿਸ਼ਵਕਰਮਾ ਭਵਨ ਵਿਖੇ ਆਸਾ ਦੀ ਵਾਰ ਦਾ ਕੀਰਤਨ ਕਰਵਾਇਆ

ਅਜੀਤ ਡੈਸਕ 06-07-2026
ਹੰਡਿਆਇਆ, 5 ਜੁਲਾਈ (ਗੁਰਜੀਤ ਸਿੰਘ ਖੁੱਡੀ)-ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਭਵਨ ਹੰਡਿਆਇਆ ਵਿਖੇ ਆਸਾ ਦੀ ਵਾਰ ਦਾ ਕੀਰਤਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਜਿ: ਹੰਡਿਆਇਆ ਦੇ ਮੁੱਖ ਸੇਵਾਦਾਰ ਬੰਧਨਤੋੜ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਸਬੰਧੀ ਰਾਮਗੜ੍ਹੀਆ ਭਲਾਈ ਸੰਸਥਾ ਰਜਿ: ਹੰਡਿਆਇਆ ਦੇ ਪ੍ਰਧਾਨ ਮੱਖਣ ਸਿੰਘ ਭਰੀ, ਸ: ਨਛੱਤਰ ਸਿੰਘ ਭਰੀ ਤੇ ਖ਼ਜ਼ਾਨਚੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਭਵਨ ਲਈ ਸ: ਜੋਗਿੰਦਰ ਸਿੰਘ ਸਾਹ ਜੀ ਭਰੀ ਨੇ ਆਪਣੇ ਪੋਤਰੇ ਅਭਿਰਾਜਵੀਰ ਸਿੰਘ ਪੁੱਤਰ ਪਰਮਿੰਦਰ ਸਿੰਘ ਭਰੀ ਦੇ ਜਨਮ ਦਿਨ ਮੌਕੇ ਦੋ ਲੱਖ ਰੁਪਏ ਨਗਦ ਰਾਸ਼ੀ ਭੇਟ ਕੀਤੀ ਹੈ। ਸੰਸਥਾ ਵਲੋਂ ਭਰੀ ਪਰਿਵਾਰ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਗੀ ਜਰਨੈਲ ਸਿੰਘ ਭੋਤਨਾ ਦੇ ਜਥੇ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਸਮਾਗਮ ਮੌਕੇ ਅੰਮ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਮਾ: ਨਿਰੰਜਨ ਸਿੰਘ ਭਰੀ, ਗੁਰਮੇਲ ਸਿੰਘ ਆਰੇ ਵਾਲਾ, ਗੁਰਮੇਲ ਸਿੰਘ ਨੈਸ਼ਨਲ ਵਾਲੇ, ਪ੍ਰਭਜੋਤ ਸਿੰਘ ਭਰੀ, ਦਰਸ਼ਨ ਸਿੰਘ ਸੀ.ਈ.ਓ., ਹਰਜਿੰਦਰ ਸਿੰਘ ਭਰੀ, ਕੁਲਜਿੰਦਰ ਸਿੰਘ ਭਰੀ, ਚਰਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਜਗਜੀਤ ਸਿੰਘ ਪਨੇਸਰ, ਅਮਨਜੀਤ ਸਿੰਘ ਪਨੇਸਰ, ਡਾਕਟਰ ਪ੍ਰਦੀਪ ਕੁਮਾਰ, ਡਾਕਟਰ ਈਸ਼ਾਨ ਕੁਮਾਰ, ਰਜਿੰਦਰ ਸਿੰਘ, ਧਨਵੰਤ ਸਿੰਘ, ਗ੍ਰੰਥੀ ਬਲਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਮੀਤ ਸਿੰਘ ਕਾਲਾ, ਸਤਨਾਮ ਸਿੰਘ, ਮਾਲਵਿੰਦਰ ਸਿੰਘ ਮਾਲੀ, ਗ੍ਰੰਥੀ ਗੁਰਪ੍ਰੀਤ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ ਆਦਿ ਸਮੇਤ ਪਰਿਵਾਰਕ ਮੈਂਬਰ ਤੇ ਸਟਾਫ਼ ਹਾਜ਼ਰ ਸੀ।
ਪਿਛਲੀ ਖ਼ਬਰ ਮਿਸ਼ਨ ਹਰਿਆਲੀ’ ਤਹਿਤ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਜਾਣਗੇ ਬੂਟੇ ਅਗਲੀ ਖ਼ਬਰ ਜੀ.ਐੱਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਸਟੂਡੈਂਟ ਇਨਵੈਸਟੀਟਿਊਰ ਸੈਰੇਮਨੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।