13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਪਿੰਡ ਧੌਲਾ ਦੀਆਂ ਲਿੰਕ ਸੜਕਾਂ ਅਤੇ ਫਿਰਨੀ ’ਤੇ ਲੱਗੀਆਂ ਰੂੜੀਆਂ ਕਾਰਨ ਫੈਲੀ ਗੰਦਗੀ

ਅਜੀਤ ਡੈਸਕ 08-07-2026
ਰੂੜੇਕੇ ਕਲਾਂ, 7 ਜਲਾਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਦੀ ਫਿਰਨੀ ਅਤੇ ਪਿੰਡ ਦੀਆਂ ਲਿੰਕ ਸੜ੍ਹਕਾਂ ’ਤੇ ਲੱਗੀਆਂ ਰੂੜੀਆਂ ਅਤੇ ਪਿੰਡ ਵਾਸੀਆਂ ਵਲੋਂ ਰੂੜੀਆਂ ਤੇ ਸੁੱਟੀ ਜਾ ਰਹੀ ਖੁੱਲੇ੍ਹਆਮ ਗੰਦਗੀ ਨੇ ਪਿੰਡ ਵਾਸੀਆਂ ਤੇ ਰਾਹਗੀਰਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਫੈਲ ਰਹੀ ਗੰਦੀ ਬਦਬੂ ਕਾਰਨ ਪਿੰਡ ਦੇ ਵਸਨੀਕਾਂ ਨੂੰ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਧੌਲਾ ਦੇ ਪੰਚ ਮਨਪ੍ਰੀਤ ਸਿੰਘ, ਗੁਰਮੇਲ ਸਿੰਘ ਕਾਟੂ ਨੇ ਦੱਸਿਆ ਕਿ ਪਿੰਡ ਦੀ ਫਿਰਨੀ, ਪਿੰਡ ਦੀਆਂ ਲਿੰਕ ਸੜ੍ਹਕਾਂ ਅਤੇ ਪਿੰਡ ਦੀ ਫਿਰਨੀ ਤੋਂ ਪਿੰਡ ਮਹਿਤਾ ਨੂੰ ਜਾਂਦੀ ਲੰਕ ਰੋਡ ’ਤੇ ਪਿੰਡ ਵਾਸੀਆਂ ਵਲੋਂ ਰੂੜੀਆਂ ਸੜ੍ਹਕ ਤੇ ਲਗਾ ਕੇ ਰਸਤਾ ਬੰਦ ਕੀਤਾ ਹੋਇਆ ਹੈ। ਜਿਸ ਕਰ ਕੇ ਪਿੰਡ ਵਾਸੀਆਂ ਤੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਵਲੋਂ ਲਗਾਈਆਂ ਗਈਆਂ ਇਹਨਾਂ ਜਨਤਕ ਰੂੜੀਆਂ ਤੇ ਖੁੱਲੇ੍ਆਮ ਗੰਦਗੀ ਸੁੱਟੀ ਜਾ ਰਹੀ ਹੈ। ਜਿਸ ਵਿਚੋਂ ਕਿ ਫੈਲ ਰਹੀ ਗੰਦੀ ਬਦਬੂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਖੁੱਲੇ੍ਹਆਮ ਸੁੱਟੀ ਗਈ ਗੰਦਗੀ ਕਾਰਨ ਖ਼ਤਰਨਾਕ ਮੱਛਰ ਤੇ ਮੱਖੀਆਂ ਪੈਦਾ ਹੋ ਰਹੀਆਂ ਹਨ। ਇਸ ਗੰਦਗੀ ਨੇ ਪਿੰਡ ਦੇ ਗ਼ਰੀਬ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਪਿੰਡ ਦੀ ਫਿਰਨੀ ਅਤੇ ਸੜ੍ਹਕਾਂ ਤੇ ਰੂੜੀਆਂ ਲੱਗਣ ਕਰ ਕੇ ਰਸਤੇ ਘੱਟ ਗਏ ਹਨ। ਜਿਸ ਕਰ ਕੇ ਹਰ ਸਮੇਂ ਸੜ੍ਹਕ ਹਾਦਸੇ ਹੋਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਇਕੱਤਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਲੱਗੀਆਂ ਜਨਤਕ ਰੂੜੀਆਂ ਅਤੇ ਫੈਲੀ ਗੰਦਗੀ ਹਟਾ ਕੇ ਪਿੰਡ ਦੀ ਸਫ਼ਾਈ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਪਿੰਡਾਂ ਦੀ ਸਾਫ਼ ਸਫ਼ਾਈ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਪਿੰਡਾਂ ਦੀ ਸਾਫ਼ ਸਫ਼ਾਈ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਅਮਰ ਸਿੰਘ ਔਲਖ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ
ਕੀ ਕਹਿਣਾ ਹੈ ਅਧਿਕਾਰੀਆਂ ਦਾ
ਜਦੋਂ ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਸਹਿਣਾ ਜਗਰਾਜ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ ਪੰਚਾਇਤ ਸਕੱਤਰ ਵੀਰਾ ਖ਼ਾਨ ਦਾ ਫ਼ੋਨ ਬੰਦ ਆ ਰਿਹਾ ਸੀ। ਪਿਛਲੇ ਸਮੇਂ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਦੇ ਤੇ ਹੱਲ ਕਰਦੇ ਸਨ ਪ੍ਰੰਤੂ ਹੁਣ ਅਧਿਕਾਰੀਆਂ ਵਲੋਂ ਵਾਰ ਵਾਰ ਲਗਾਉਣ ’ਤੇ ਵੀ ਫ਼ੋਨ ਚੁੱਕਣਾ ਮਨਾਸਬ ਨਹੀਂ ਸਮਝਿਆ ਜਾ ਰਿਹਾ ਹੈ।
ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਵਿਦਿਆਰਥੀਆਂ ਨੇ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਐਲ.ਏ.ਡੀ.ਸੀ. ਨੀਤੀ ਖ਼ਿਲਾਫ਼ ਬਰਨਾਲਾ ਦੇ ਵਕੀਲਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ, ਅਦਾਲਤੀ ਕਾਰਵਾਈ ਠੱਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।