05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਢਿਲਵਾਂ ਵਿਖੇ ਫ਼ਿਲਮ ‘ਸਤਲੁਜ’ ਵੇਖਣ ਲਈ ਆਇਆ ਲੋਕਾਂ ਦਾ ਹੜ੍ਹ

ਅਜੀਤ ਡੈਸਕ 11-07-2026
ਤਪਾ ਮੰਡੀ, 10 ਜੁਲਾਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਅਤੇ ਘਾਲਣਾ ਉੱਤੇ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਵਲੋਂ ਬਣਾਈ ਫ਼ਿਲਮ ‘ਸਤਲੁਜ’ ਉੱਤੇ ਭਾਵੇਂ ਪਾਬੰਦੀ ਲਗਾਈ ਗਈ ਹੈ। ਪਰ ਪੂਰੇ ਪੰਜਾਬ ਵਾਸੀਆਂ ਅੰਦਰ ਫ਼ਿਲਮ ਨੂੰ ਦੇਖਣ ਲਈ ਜਗਿਆਸਾ ਭਾਰੂ ਹੈ। ਇਸੇ ਕਾਰਨ ਪਿੰਡੋਂ ਪਿੰਡ ਇਸ ਫ਼ਿਲਮ ਨੂੰ ਦੇਖਣ ਅਤੇ ਦਿਖਾਉਣ ਦੇ ਨਿੱਜੀ ਉਪਰਾਲੇ ਹੋ ਰਹੇ ਹਨ। ਇਸੇ ਅੰਤਰਗਤ ਹੀ ਨੇੜਲੇ ਪਿੰਡ ਢਿਲਵਾਂ ਵਿਖੇ ਨਗਰ ਦੇ ਨੌਜਵਾਨਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਵੱਡੀ ਸਕਰੀਨ ਲਾ ਕੇ ਇਸ ਫ਼ਿਲਮ ਨੂੰ ਵਿਖਾਉਣ ਦਾ ਉੱਦਮ ਕੀਤਾ। ਲੰਘੀ 9 ਜੁਲਾਈ ਦੀ ਰਾਤ ਕਰੀਬ 8:30 ਵਜੇ ਸ਼ੁਰੂ ਹੋਈ ਫ਼ਿਲਮ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਦਾ ਹੜ੍ਹ ਉਮੜਿਆ। ਗੁਰਦੁਆਰਾ ਸਾਹਿਬ ਦਾ ਪੂਰਾ ਪੰਡਾਲ ਛੋਟਾ ਰਹਿ ਗਿਆ। ਪੂਰੇ ਨਗਰ ਢਿੱਲਵਾਂ ਵਿਚੋਂ ਬੱਚੇ, ਨੌਜਵਾਨ, ਬਜ਼ੁਰਗ ਅਤੇ ਔਰਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ। ਫ਼ਿਲਮ ਦੇ ਆਖ਼ਰ ਵਿਚ ਸੁਖਵਿੰਦਰ ਸਿੰਘ ਢਿਲਵਾਂ ਨੇ 1984 ਤੋਂ 1995 ਦੇ ਉਸ ਕਾਲੇ ਦੌਰ ਅੰਦਰ ਹਕੂਮਤ ਦੇ ਜ਼ਬਰ ਬਾਰੇ ਜਾਣਕਾਰੀ ਦਿੱਤੀ। ਮਨੁੱਖੀ ਅਧਿਕਾਰਾਂ ਦੇ ਹੋਏ ਹਨਨ ਤੋਂ ਜਾਣੂ ਕਰਵਾਇਆ। ਇਸ ਮੌਕੇ ਗੁਰਜੰਟ ਸਿੰਘ ਮੈਨੇਜਰ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ ਢਿੱਲੋਂ, ਬਲਵੰਤ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਸੀ. ਦਫ਼ਤਰ ਬਰਨਾਲਾ ਅੱਗੇ ਮਗਨਰੇਗਾ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਫ਼ੂਕ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਤਹਿਤ ਅੱਜ ਅਤੇ ਭਲਕੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ-ਜ਼ਿਲ੍ਹਾ ਚੋਣ ਅਫ਼ਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।