11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੰਤ ਦਰਸ਼ਨ ਦਾਸ ਢਿੱਲਵਾਂ ਨੇ ਸਮਾਗਮ ਦਾ ਕਾਰਡ ਕੀਤਾ ਰਿਲੀਜ਼

ਅਜੀਤ ਡੈਸਕ 15-07-2026
ਤਪਾ ਮੰਡੀ, 14 ਜੁਲਾਈ (ਵਿਜੇ ਸ਼ਰਮਾ)-ਸਥਾਨਕ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ ਸਾਲਾਨਾ ਸਮਾਗਮ 25 ਜੁਲਾਈ ਨੂੰ ਅਗਰਵਾਲ ਧਰਮਸ਼ਾਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਦਾ ਕਾਰਡ ਸੰਤ ਦਰਸ਼ਨ ਦਾਸ ਢਿਲਵਾਂ ਵਲੋਂ ਰੀਲੀਜ਼ ਕੀਤਾ ਗਿਆ। ਇਸ ਮੌਕੇ ਦਲ ਦੇ ਆਗੂ ਪੰਡਿਤ ਰਾਜਾ ਢਿੱਲਵਾਂ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਵਲੋਂ 37ਵਾਂ ਭੰਡਾਰਾ ਸ੍ਰੀ ਨੈਣਾ ਦੇਵੀ ਹਿਮਾਚਲ ਪ੍ਰਦੇਸ਼ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ 25 ਜੁਲਾਈ ਨੂੰ ਅਗਰਵਾਲ ਧਰਮਸ਼ਾਲਾ ਵਿਖੇ 33ਵਾਂ ਵਿਸ਼ਾਲ ਜਾਗਰਨ ਕਰਵਾਇਆ ਜਾਵੇਗਾ ਜਿਸ ਵਿਚ ਮਾਤਾ ਦਾ ਗੁਣਗਾਨ ਕਰਨ ਲਈ ਆਸ਼ਾ ਕਿਰਨ ਸੁਨਾਮ ਵਾਲੇ ਆਪਣੀ ਟੀਮ ਤਹਿਤ ਪਹੁੰਚ ਰਹੇ ਹਨ। ਉਨ੍ਹਾਂ ਵਲੋਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਦਰਸ਼ਨ ਦਾ ਪੰਡਿਤ ਰਾਜਾ ਢਿੱਲਵਾਂ, ਸੀਤਾ ਆਈਸਕ੍ਰੀਮ ਵਾਲਾ, ਸ਼ਾਮਾ ਹਲਵਾਈ ਭੋਲੂ ਰਾਮ, ਸੰਜੀਵ ਕੁਮਾਰ, ਅੱਛਰੂ ਰਾਮ ਖੱਤਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਫੋਰਚੂਨ ਕਾਨਵੈਂਟ ਸਕੂਲ ਵਿਚ ਕਰੀਅਰ ਕੌਂਸਲਿੰਗ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਸਿੱਖਿਆ ਪ੍ਰਤੀ ਸੰਵੇਦਨਹੀਣਤਾ ਦੀ ਰਸਾਤਲ ਤੱਕ ਡਿੱਗੀ ਮੋਦੀ ਸਰਕਾਰ-ਸੁਖਦੇਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।