11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਬਰਨਾਲਾ-ਮੋਗਾ ਬਾਈਪਾਸ ’ਤੇ ਸਕੂਟਰੀ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 3 ਕਾਬੂ

ਅਜੀਤ ਡੈਸਕ 16-07-2026
ਹੰਡਿਆਇਆ, 15 ਜੁਲਾਈ (ਗੁਰਜੀਤ ਸਿੰਘ ਖੁੱਡੀ)-ਬਰਨਾਲਾ ਦੇ ਮੋਗਾ ਬਾਈਪਾਸ ’ਤੇ ਸਵੇਰੇ-ਸਵੇਰੇ ਹੋਈ ਸਕੂਟਰੀ ਖੋਹ ਦੀ ਵਾਰਦਾਤ ਨੂੰ ਪੁਲਿਸ ਨੇ 48 ਘੰਟਿਆਂ ਦੇ ਅੰਦਰ ਹੱਲ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ’ਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਖੋਹੀ ਗਈ ਇਲੈਕਟ੍ਰੋਨਿਕ ਸਕੂਟਰੀ, ਵਾਰਦਾਤ ’ਚ ਵਰਤਿਆ ਗਿਆ ਚੋਰੀ ਦਾ ਮੋਟਰਸਾਈਕਲ ਅਤੇ ਹਥਿਆਰ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਪੁਲਿਸ ਚੌਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਸ਼ਿਕਾਇਤਕਰਤਾ ਅਮਰਜੀਤ ਸਿੰਘ ਵਾਸੀ ਰਾਓ ਪੱਤੀ ਖੁੱਡੀ ਕਲਾਂ ਨੇ ਪੁਲਿਸ ਨੂੰ ਦੱਸਿਆ ਕਿ 12 ਜੁਲਾਈ ਨੂੰ ਸਵੇਰੇ ਕਰੀਬ 3 ਵਜੇ ਉਹ ਆਪਣੀ ਚਿੱਟੇ ਰੰਗ ਦੀ ਇਲੈਕਟ੍ਰੋਨਿਕ ਸਕੂਟਰੀ ’ਤੇ ਖੇਤਾਂ ਨੂੰ ਪਾਣੀ ਲਗਾਉਣ ਜਾ ਰਿਹਾ ਸੀ। ਜਦੋਂ ਉਹ ਬਰਨਾਲਾ-ਮੋਗਾ ਬਾਈਪਾਸ ’ਤੇ ਪ੍ਰੇਮ ਢਾਬਾ ਦੇ ਕੋਲ ਪਹੁੰਚਿਆ ਤਾਂ ਪਿੱਛੇ ਤੋਂ ਕਾਲੇ ਰੰਗ ਦੇ ਪਲਟੀਨਾ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਆਏ ਅਤੇ ਉਸ ਦੀ ਸਕੂਟਰੀ ਅੱਗੇ ਗੱਡੀ ਲਾ ਕੇ ਰੋਕ ਲਿਆ। ਦੋ ਨੌਜਵਾਨ ਮੋਟਰਸਾਈਕਲ ਤੋਂ ਉੱਤਰੇ। ਇਕ ਦੇ ਹੱਥ ’ਚ ਲੋਹੇ ਦਾ ਦਾਹ ਅਤੇ ਦੂਜੇ ਦੇ ਹੱਥ ’ਚ ਲੱਕੜ ਦਾ ਬੇਸਬਾਲ ਸੀ। ਉਨ੍ਹਾਂ ਨੇ ਧਮਕੀਆਂ ਦੇ ਕੇ ਅਮਰਜੀਤ ਸਿੰਘ ਤੋਂ ਸਕੂਟਰੀ ਖੋਹ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਜਦੀਪ ਸਿੰਘ ਉਰਫ਼ ਕਾਲੂ ਪੁੱਤਰ ਬਲਵਿੰਦਰ ਸਿੰਘ ਵਾਸੀ ਨੇੜੇ ਬੱਸ ਸਟੈਂਡ ਸ਼ਨੀ ਦੇਵ ਮੰਦਰ ਵਾਲੀ ਗਲੀ ਬਰਨਾਲਾ, ਸਤਨਾਮ ਸਿੰਘ ਉਰਫ਼ ਸੱਤੂ ਪੁੱਤਰ ਪਰਮਜੀਤ ਸਿੰਘ ਵਾਸੀ ਮਹਿਲਾਂ ਦੇ ਕੋਠੇ ਭੱਠਲਾ ਅਤੇ ਵਿਕਾਸ ਕੁਮਾਰ ਪੁੱਤਰ ਰਾਮ ਉਦੇਸ਼ ਪਾਲ ਵਾਸੀ ਕੁਦਰਾ, ਜ਼ਿਲ੍ਹਾ ਕੈਮੂਰ (ਬਿਹਾਰ) ਹਾਲ ਆਬਾਦ ਵਾਸੀ ਨੇੜੇ ਟਰਾਈਡੈਂਟ ਫ਼ੈਕਟਰੀ ਬਰਨਾਲਾ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਵਾਰਦਾਤ ’ਚ ਵਰਤਿਆ ਗਿਆ ਪਲਟੀਨਾ ਮੋਟਰਸਾਈਕਲ ਵੀ ਚੋਰੀ ਦਾ ਸੀ। 15 ਜੁਲਾਈ ਨੂੰ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਖੋਹੀ ਗਈ ਚਿੱਟੇ ਰੰਗ ਦੀ ਇਲੈਕਟ੍ਰੋਨਿਕ ਸਕੂਟਰੀ, ਵਾਰਦਾਤ ’ਚ ਵਰਤਿਆ ਗਿਆ ਲੋਹੇ ਦਾ ਦਾਹ ਅਤੇ ਲੱਕੜ ਦਾ ਬੇਸਬਾਲ ਤੇ ਚੋਰੀ ਦਾ ਮੋਟਰਸਾਈਕਲ ਬਰਾਮਦ ਕਰ ਲਿਆ ਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਇਸ ਮੌਕੇ ਹੌਲਦਾਰ ਸੁਰਜੀਤ ਸਿੰਘ, ਜਗਦੇਵ ਸਿੰਘ, ਤੇਜਿੰਦਰ ਸਿੰਘ ਅਤੇ ਲਵਜੀਤ ਸਿੰਘ ਹਾਜ਼ਰ ਸੀ।
ਪਿਛਲੀ ਖ਼ਬਰ ਤਪਾ ਪੁਲਿਸ ਵਲੋਂ 7 ਸੱਟੇਬਾਜ਼ ਕਾਬੂ, 5 ਮੋਬਾਈਲ ਤੇ ਨਕਦੀ ਬਰਾਮਦ ਅਗਲੀ ਖ਼ਬਰ ਇਨਕਲਾਬੀ ਕੇਂਦਰ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਮਿਊਂਸਪਲ ਕਾਮਿਆਂ ਦੇ ਸੰਘਰਸ਼ ਦੀ ਹਮਾਇਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।