10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸੰਯੁਕਤ ਕਿਸਾਨ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ

ਅਜੀਤ ਡੈਸਕ 17-07-2026
ਬਰਨਾਲਾ, 16 ਜੁਲਾਈ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਗੁਰਦੇਵ ਸਿੰਘ ਮਾਂਗੇਵਾਲ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ। ਇਸ ਮੌਕੇ ਚਮਕੌਰ ਸਿੰਘ, ਜਰਨੈਲ ਸਿੰਘ, ਹਰਦੀਪ ਸਿੰਘ, ਮਨਜੀਤ ਰਾਜ ਨੇ ਕਿਹਾ ਕਿ 24 ਜੁਲਾਈ ਨੂੰ ਅਮਰੀਕਾ ਫ਼ਰੀ ਵਪਾਰ ਸਮਝੌਤਾ ਕੇਂਦਰ ਦੀ ਮੋਦੀ ਸਰਕਾਰ ਲਾਗੂ ਕਰਨਾ ਜਾ ਰਹੀ ਹੈ ਇਸ ਦੇ ਵਿਰੋਧ ਦੇ ਵਿਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ 22 ਜੁਲਾਈ ਨੂੰ ਟੋਲ ਪਲਾਜ਼ਾ 12 ਤੋਂ 3 ਵਜੇ ਤੱਕ ਫ਼ਰੀ ਕੀਤੇ ਜਾਣਗੇ। ਇਸ ਦੀ ਤਿਆਰੀ ਵਜੋਂ ਟੋਲ ਪਲਾਜ਼ਾ ਬਡਬਰ ਅਤੇ ਟੋਲ ਪਲਾਜ਼ਾ ਮੱਲੀਆਂ ਫ਼ਰੀ ਕੀਤੇ ਜਾਣਗੇ। ਫ਼ਰੀ ਵਪਾਰ ਸਮਝੌਤਾ ਲਾਗੂ ਹੋਣ ਨਾਲ ਦੇਸ਼ ਦੀ ਕਿਸਾਨੀ ਹੀ ਨਹੀਂ ਬਰਬਾਦ ਹੋਵੇਗੀ ਸਗੋਂ ਇਸ ਨਾਲ ਮਜ਼ਦੂਰ, ਛੋਟਾ ਦੁਕਾਨਦਾਰ, ਛੋਟੀ ਇੰਡਸਟਰੀ ਬਰਬਾਦ ਹੋਵੇਗੀ ਕਿਉਂਕਿ ਜੋ ਮਾਲ ਜਿਵੇਂ ਕਿ ਮੱਕੀ, ਸੂਰਜ ਮੁਖੀ, ਕਪਾਹ ਤੋਂ ਬਿਨਾਂ ਪੋਲਟਰੀ ਤੇ ਡੇਅਰੀ ਉਤਪਾਦਨ ਅਮਰੀਕਾ ਤੋਂ ਆਉਣ ਤੇ ਕੋਈ ਟੈਕਸ ਨਹੀਂ। ਜੇਕਰ ਸਾਡਾ ਮਾਲ ਬਾਹਰ ਜਾਵੇਗਾ ਉਸ ’ਤੇ ਭਾਰਤ ਨੂੰ 18 ਫ਼ੀਸਦੀ ਟੈਕਸ ਦੇਣਾ ਪਵੇਗਾ। ਆਗੂਆਂ ਕਿਹਾ ਕਿ ਲੈਂਡ ਪੁਲਿੰਗ ਨੀਤੀ ਪੰਜਾਬ ਸਰਕਾਰ ਨਵੇਂ ਰੂਪ ਦੇ ਵਿਚ ਲਾਗੂ ਕਰਨ ਜਾ ਰਹੀ ਹੈ ਇਹ ਤੁਰੰਤ ਰੱਦ ਕੀਤੀ ਜਾਵੇ, ਸੰਯੁਕਤ ਕਿਸਾਨ ਮੋਰਚਾ ਇਸ ਫ਼ੈਸਲੇ ਨੂੰ ਕਿਸੇ ਵੀ ਤਰ੍ਹਾਂ ਲਾਗੂ ਨਹੀਂ ਹੋਣ ਦੇਵੇਗਾ। ਇਸ ਮੌਕੇ ਗੁਰਦੀਪ ਸਿੰਘ, ਗੁਰਮੇਲ ਸ਼ਰਮਾ, ਦਰਸ਼ਨ ਸਿੰਘ ਮਹਿਤਾ, ਮੇਲਾ ਸਿੰਘ, ਸਤਿਨਾਮ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵੀਡੀਓ ਵਾਇਰਲ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ਼ ਅਗਲੀ ਖ਼ਬਰ ਪਿੰਡ ਕੁਤਬਾ ਵਿਖੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਭਰਵੀਂ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।