04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਉਹ ਦਿਨ ਦੂਰ ਨਹੀਂ ਜਦ ਪੰਜਾਬ ਅੰਦਰ ਭਾਜਪਾ ਲੋਕਾਂ ਦੀ ਸੇਵਾ ਕਰਦੇ ਦਿਖਾਈ ਦੇਵੇਗੀ-ਵਿਜੇ ਸਾਂਪਲਾ

ਅਜੀਤ ਡੈਸਕ 19-07-2026
ਧਨੌਲਾ, 18 ਜੁਲਾਈ (ਜਤਿੰਦਰ ਸਿੰਘ ਧਨੌਲਾ)-ਆਮ ਆਦਮੀ ਪਾਰਟੀ ਚੁਟਕਲਿਆਂ ਰਾਹੀਂ ਲੋਕਾਂ ਨੂੰ ਗੁਮਰਾਹ ਕਰ ਕੇ ਹੋਂਦ ਵਿਚ ਆਈ ਸੀ ਤੇ ਅੱਜ ਇਹ ਕਾਮੇਡੀ ਦੀਆਂ ਦੋ ਸਤਰਾਂ ’ਤੇ ਅਮਲ ਕਰਦੀ ਦਿਖਾਈ ਦੇ ਰਹੀ ਹੈ ਕਿ ਸ਼ਰਮ ਤਾਂ ਆਉਣੀ ਜਾਣੀ ਚੀਜ਼ ਹੈ, ਬੰਦਾ ਢੀਠ ਹੋਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਬੀਜੇਪੀ ਦੇ ਸੀਨੀਅਰ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ ਦੇ ਗ੍ਰਹਿ ਵਿਖੇ ਰੱਖੀ ਗਈ ਗੈਰਰਸਮੀ ਇਕੱਤਰਤਾ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਅੱਜ ਉਹ ਆਵਾਸ ਯੋਜਨਾ ਤਹਿਤ ਘਰ ਬਣਾਉਣ ਲਈ ਰਾਸ਼ੀ ਬੀਜੇਪੀ ਦੇ ਰਹੀ ਹੈ, ਨਰੇਗਾ ਕੇਂਦਰ ਦੇ ਪੈਸਿਆਂ ਨਾਲ ਚੱਲ ਰਹੀ ਹੈ, ਗੈਸ ਕੁਨੈਕਸ਼ਨ ਕੇਂਦਰ ਦੇ ਰਿਹਾ, ਰਾਸ਼ਨ ਕੇਂਦਰ ਦੇ ਰਿਹਾ, ਗੈਸ ਸਬਸਿਡੀ ਕੇਂਦਰ ਦੇ ਰਿਹਾ, ਪ੍ਰਧਾਨ ਮੰਤਰੀ ਹੈਲਥ ਯੋਜਨਾਵਾਂ, ਪ੍ਰਧਾਨ ਮੰਤਰੀ ਸਿੱਖਿਆ ਯੋਜਨਾਵਾਂ ਤਹਿਤ ਹੈਲਥ ਅਤੇ ਸਿੱਖਿਆ ਚੱਲ ਰਹੇ, ਖੇਤੀ ਸਿੰਚਾਈ ਲਈ ਪਾਈਪਾਂ ਕੇਂਦਰ ਦੇ ਰਿਹਾ ਤਾਂ ਫਿਰ ਆਮ ਆਦਮੀ ਪਾਰਟੀ ਲੋਕਾਂ ਨੂੰ ਕੀ ਦੇ ਰਹੀ ਹੈ। ਸ੍ਰੀ ਸਾਂਪਲਾ ਨੇ ਆਖਿਆ ਕਿ ਭਗਵੰਤ ਮਾਨ ਪਾਸ ਚੁਟਕਲਿਆਂ ਤੋਂ ਸਿਵਾਏ ਕੱਖ ਪੱਲੇ ਨਹੀਂ। ਉਨ੍ਹਾਂ ਇੱਥੋਂ ਤੱਕ ਆਖਿਆ ਕਿ ਕੇਂਦਰ ਵਲੋਂ ਭੇਜੀ ਰਾਸ਼ੀ ਲੋਕ ਹਿਤਾਂ ’ਤੇ ਖ਼ਰਚਣ ਦੀ ਬਜਾਏ ਕੇਜਰੀਵਾਲ ਦੀ ਖਾਤਰਦਾਰੀ ’ਤੇ ਉਡਾਏ ਜਾ ਰਹੇ ਨੇ। ਸ੍ਰੀ ਸਾਪਲਾਂ ਨੇ ਆਖਿਆ ਕਿ ਅੱਜ ਹਰ ਸਰਕਾਰੀ ਦਫ਼ਤਰ 50 ਗੁਣਾ ਵੱਧ ਰਿਸ਼ਵਤ ਲੈ ਕੇ ਕੰਮ ਕਰ ਰਿਹਾ। ਹਰ ਪਿੰਡ ਸ਼ਹਿਰ ਦੇ ਨੌਜਵਾਨ ਨਸ਼ੇੜੀ ਹੋ ਕੇ ਰਹਿ ਗਏ ਨੇ ਤੇ ਭਗਵੰਤ ਮਾਨ ਸਟੇਟ ਨੂੰ ਨਸ਼ਾ ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਦਾ ਦਰਜਾ ਦੇ ਰਹੇ ਨੇ। ਸ੍ਰੀ ਸਾਪਲਾ ਨੇ ਆਖਿਆ ਕਿ ਉਹ ਦਿਨ ਦੂਰ ਨਹੀਂ ਜਦ ਪੰਜਾਬ ਅੰਦਰ ਬੀਜੇਪੀ ਲੋਕਾਂ ਦੀ ਸੇਵਾ ਕਰਦੇ ਦਿਖਾਈ ਦੇਵੇਗੀ ਅਤੇ ਆਮ ਆਦਮੀ ਪਾਰਟੀ ਦਾ ਬੋਰੀ ਬਿਸਤਰਾ ਬੰਨ੍ਹ ਕੇ ਲੋਕ ਕਿਨਾਰੇ ਲਗਾ ਦੇਣਗੇ। ਸ੍ਰੀ ਸਾਂਪਲਾ ਨੇ ਆਖਿਆ ਕਿ ਅੱਜ ਕੋਈ ਵੀ ਉਦਯੋਗਪਤੀ ਪੰਜਾਬ ਵਿਚ ਪੈਸਾ ਇਨਵੈਸਟ ਕਰਨ ਲਈ ਤਿਆਰ ਨਹੀਂ। ਜਿਸ ਕਰ ਕੇ ਇੱਥੇ ਰੁਜ਼ਗਾਰ ਦੇ ਵਸੀਲੇ ਪੈਦਾ ਹੋਣੇ ਸੰਭਵ ਨਹੀਂ। ਸ੍ਰੀ ਸਾਂਪਲਾ ਨੇ ਆਖਿਆ ਕਿ ਲੋਕ ਜਾਣ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਸ਼ਗੂਫਿਆਂ ਦੇ ਦਾਣੇ ਬਾਣੇ ਤੱਕ ਸੀਮਤ ਹੈ।
ਪਿਛਲੀ ਖ਼ਬਰ ਸਵਾਮੀ ਰਵਿੰਦਰ ਗੁਪਤਾ ਦੀ ਯਾਦ ਵਿੱਚ ਲਗਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਭਦੌੜ ਦੇ ਬੀ.ਕਾਮ ਭਾਗ ਤੀਜਾ ਦੇ ਸਮੈਸਟਰ ਪੰਜਵੇਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।