11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮਦਰ ਟੀਚਰ ਸਕੂਲ ਦੇ ਸਾਬਕਾ ਵਿਦਿਆਰਥੀ ਤੋਸ਼ਿਤ ਕਪਿਲਾ ਨੇ ਕਲੈਟ-2026 ਦੀ ਪ੍ਰੀਖਿਆ ’ਚ ਆਲ ਇੰਡੀਆ 599ਵਾਂ ਰੈਂਕ ਕੀਤਾ ਹਾਸਿਲ

ਅਜੀਤ ਡੈਸਕ 26-07-2026

ਬਰਨਾਲਾ, 25 ਜੁਲਾਈ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਦੇ ਹੋਣਹਾਰ ਸਾਬਕਾ ਵਿਦਿਆਰਥੀ ਤੋਸ਼ਿਤ ਕਪਿਲਾ ਨੇ ਕਲੈਟ-2026 ਦੀ ਪ੍ਰੀਖਿਆ ਵਿਚੋਂ ਆਲ ਇੰਡੀਆ 599ਵਾਂ ਰੈਂਕ ਹਾਸਲ ਕਰ ਕੇ ਸੰਸਥਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਪ੍ਰਿੰਸੀਪਲ ਦਲਜੀਤ ਸਿੰਘ ਨੇ ਦਿੱਤੀ ਤੇ ਦੱਸਿਆ ਕਿ ਜਿਸ ਸਦਕਾ ਵਿਦਿਆਰਥੀ ਤੋਸ਼ਿਤ ਕਪਿਲਾ ਨੇ ਭਾਰਤ ਦੀਆਂ ਸਭ ਤੋਂ ਪ੍ਰਤਿਸ਼ਠਿਤ ਕਾਨੂੰਨ ਯੂਨੀਵਰਸਿਟੀਆਂ ਵਿਚੋਂ ਇਕ ਦਿ ਵੈਸਟ ਬੰਗਾਲ ਨੈਸ਼ਨਲ ਯੂਨੀਵਰਸਿਟੀ ਆਫ਼ ਜਿਊਰਿਡਿਕਲ ਸਾਇੰਸਿਜ਼ (ਐਨ.ਯੂ.ਜੇ.ਐਸ) ਕੋਲਕਾਤਾ ਵਿਚ ਦਾਖਲਾ ਹਾਸਲ ਕੀਤਾ ਹੈ। ਉੱਥੇ ਉਹ ਬੈਚਲਰ ਆਫ਼ ਸਾਇੰਸ ਅਤੇ ਐਲ.ਐਲ.ਬੀ ਦੀ ਪੜ੍ਹਾਈ ਕਰਨਗੇ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸੰਸਥਾ ਦੇ ਐਮ.ਡੀ. ਕਪਿਲ ਮਿੱਤਲ, ਪ੍ਰਧਾਨ ਨਿਸ਼ੀ ਮਿੱਤਲ, ਪ੍ਰਿੰਸੀਪਲ ਦਲਜੀਤ ਸਿੰਘ ਨੇ ਹੋਣਹਾਰ ਵਿਦਿਆਰਥੀ ਤੋਸ਼ਿਤ ਕਪਿਲਾ, ਸਕੂਲ ਸਟਾਫ਼ ਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।

ਪਿਛਲੀ ਖ਼ਬਰ 191 ਦੇਸ਼ਾਂ ਦਾ ਸਫ਼ਰ ਕਰਨ ਵਾਲਾ ਭਾਰਤੀ ਸਾਈਕਲਿਸਟ ਸੋਮਨ ਦੇਬਨਾਥ ਪੁੱਜਿਆ ਬਰਨਾਲਾ ਅਗਲੀ ਖ਼ਬਰ 1 ਕਿੱਲੋ 120 ਗ੍ਰਾਮ ਗਾਂਜੇ ਸਣੇ ਦੋ ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।