03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਗ੍ਰਾਮ ਪੰਚਾਇਤ ਸ਼ਹਿਣਾ ਦੀ ਮੀਟਿੰਗ ਦੌਰਾਨ ਬੀਬੜੀਆਂ ਮਾਈਆਂ ਪ੍ਰਬੰਧਕੀ ਕਮੇਟੀ ਦਾ ਕੀਤਾ ਵਿਸਥਾਰ

ਸ਼ਹਿਣਾ, 2 ਅਗਸਤ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਸ਼ਹਿਣਾ ਵਲੋਂ ਸਰਪੰਚ ਨਾਜਮ ਸਿੰਘ ਫ਼ੌਜੀ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਦੌਰਾਨ ਪੰਚ ਜੋਗਿੰਦਰ ਸਿੰਘ, ਰਾਜਿੰਦਰ ਸਿੰਘ ਭੋਲਾ, ਬੇਅੰਤ ਸਿੰਘ ਸਰਾਂ, ਗੁਰਮੁਖ ਸਿੰਘ, ਚੈਰੀ ਗੋਸ਼ਲ, ਮਲਕੀਤ ਸਿੰਘ ਜਟਾਣਾ, ਮੇਲਾ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਸਰਪੰਚ ਨਾਜਮ ਸਿੰਘ ਫ਼ੌਜੀ ਨੇ ਦੱਸਿਆ ਕਿ ਬੀਬੜੀਆਂ ਮਾਈਆਂ ਮੰਦਰ ਇਲਾਕੇ ਦਾ ਪ੍ਰਸਿੱਧ ਸ਼ਰਧਾ ਦੇ ਕੇਂਦਰ ਹੈ।

ਅਜੀਤ ਡੈਸਕ 03-08-2026
ਸ਼ਹਿਣਾ, 2 ਅਗਸਤ (ਸੁਰੇਸ਼ ਗੋਗੀ)-ਗ੍ਰਾਮ ਪੰਚਾਇਤ ਸ਼ਹਿਣਾ ਵਲੋਂ ਸਰਪੰਚ ਨਾਜਮ ਸਿੰਘ ਫ਼ੌਜੀ ਦੀ ਅਗਵਾਈ ਵਿਚ ਕੀਤੀ ਗਈ ਮੀਟਿੰਗ ਦੌਰਾਨ ਪੰਚ ਜੋਗਿੰਦਰ ਸਿੰਘ, ਰਾਜਿੰਦਰ ਸਿੰਘ ਭੋਲਾ, ਬੇਅੰਤ ਸਿੰਘ ਸਰਾਂ, ਗੁਰਮੁਖ ਸਿੰਘ, ਚੈਰੀ ਗੋਸ਼ਲ, ਮਲਕੀਤ ਸਿੰਘ ਜਟਾਣਾ, ਮੇਲਾ ਸਿੰਘ ਆਦਿ ਹਾਜ਼ਰ ਸਨ। ਇਸ ਸਮੇਂ ਸਰਪੰਚ ਨਾਜਮ ਸਿੰਘ ਫ਼ੌਜੀ ਨੇ ਦੱਸਿਆ ਕਿ ਬੀਬੜੀਆਂ ਮਾਈਆਂ ਮੰਦਰ ਇਲਾਕੇ ਦਾ ਪ੍ਰਸਿੱਧ ਸ਼ਰਧਾ ਦੇ ਕੇਂਦਰ ਹੈ। ਜਿੱਥੇ ਕਿ ਸਾਲ ਵਿਚ ਦੋ ਭਾਰੀ ਮੇਲੇ ਭਰਦੇ ਹਨ। ਇਸ ਮੰਦਰ ਦਾ ਪ੍ਰਬੰਧ ਦੇਖਣ ਲਈ ਭਾਵੇਂ ਕਿ ਕਮੇਟੀ ਗਠਿਤ ਕੀਤੀ ਹੋਈ ਹੈ, ਪਰ ਅੱਜ ਪੰਚਾਇਤ ਵਲੋਂ ਅੱਜ ਮੁੜ ਵਿਸਥਾਰ ਕੀਤਾ ਗਿਆ। ਜਿਸ ਵਿਚ ਖ਼ਜ਼ਾਨਚੀ ਪਦ ਨੂੰ ਛੱਡ ਚੁੱਕੇ ਡਾ: ਅਨਿਲ ਗਰਗ ਨੂੰ ਮੁੜ ਖ਼ਜ਼ਾਨਚੀ ਅਤੇ ਅਵਤਰਨ ਸਿੰਘ ਸਹਾਇਕ ਖ਼ਜ਼ਾਨਚੀ ਲਾਇਆ ਗਿਆ। ਪੰਚਾਇਤ ਦੇ ਤਿੰਨ ਮੈਂਬਰ ਬੇਅੰਤ ਸਿੰਘ ਸਰਾਂ, ਜੋਗਿੰਦਰ ਸਿੰਘ ਅਤੇ ਮਲਕੀਤ ਸਿੰਘ ਨੂੰ ਵੀ ਕਮੇਟੀ ਵਿਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਪ੍ਰਬੰਧਕੀ ਕਮੇਟੀ ਦਾ ਪੂਰਨ ਸਹਿਯੋਗ ਕਰ ਰਹੀ ਹੈ ਅਤੇ ਪਿੰਡ ਦੇ ਸਾਰੇ ਕੰਮ ਵੀ ਲੋਕ ਏਕਤਾ ਨਾਲ ਪੰਚਾਇਤ ਵਲੋਂ ਕੀਤੇ ਜਾ ਰਹੇ ਹਨ। 2 ਬੀਐਨਐਲ11 ਗ੍ਰਾਮ ਪੰਚਾਇਤ ਸ਼ਹਿਣਾ ਮੀਟਿੰਗ ਕਰਨ ਉਪਰੰਤ ਸਰਪੰਚ ਨਾਜਮ ਸਿੰਘ ਫ਼ੌਜੀ ਅਤੇ ਹੋਰ। ਤਸਵੀਰ : ਸੁਰੇਸ਼ ਗੋਗੀ
ਪਿਛਲੀ ਖ਼ਬਰ ਆਰੀਆਭੱਟਾ ਕਾਲਜ ਬਰਨਾਲਾ ਦੀਆਂ ਹੋਣਹਾਰ ਵਿਦਿਆਰਥਣਾਂ। ਆਰੀਆਭੱਟਾ ਕਾਲਜ ਦਾ ਐਮ.ਕਾਮ. ਚੌਥੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨ... ਅਗਲੀ ਖ਼ਬਰ ਵਿਧਾਇਕ ਲਾਭ ਸਿੰਘ ਉਗੋਕੇ ਨੇ ਸ਼ਹਿਣਾ ਨੂੰ 20 ਲੱਖ 76 ਹਜ਼ਾਰ ਦੀ ਗ੍ਰਾਂਟ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।