04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਗੁਰਸੀਰਤ ਕੌਰ ਦੁੱਗਲ ਨੇ ਸੂਬਾ ਪੱਧਰੀ ਜੂਡੋ ਕਰਾਟੇ ਮੁਕਾਬਲਿਆਂ ਜਿੱਤਿਆ ਸਿਲਵਰ ਮੈਡਲ

ਟੱਲੇਵਾਲ, 3 ਅਗਸਤ (ਸੋਨੀ ਚੀਮਾ)-ਪਿੰਡ ਬਖਤਗੜ੍ਹ ਨਾਲ ਸਬੰਧਿਤ ਖਿਡਾਰਨ ਗੁਰਸੀਰਤ ਕੌਰ ਦੁੱਗਲ ਪੁੱਤਰੀ ਬੇਅੰਤ ਸਿੰਘ ਟਿੰਕੂ ਦੁੱਗਲ ਨੇ ਸੂਬਾ ਪੱਧਰੀ ਜੂਡੋ-ਕਰਾਟੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸ ਜਿੱਤ ਨਾਲ ਖਿਡਾਰੀ ਦੇ ਪਰਿਵਾਰ ਅਤੇ ਸਕੂਲ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਅਜੀਤ ਡੈਸਕ 04-08-2026
ਟੱਲੇਵਾਲ, 3 ਅਗਸਤ (ਸੋਨੀ ਚੀਮਾ)-ਪਿੰਡ ਬਖਤਗੜ੍ਹ ਨਾਲ ਸਬੰਧਿਤ ਖਿਡਾਰਨ ਗੁਰਸੀਰਤ ਕੌਰ ਦੁੱਗਲ ਪੁੱਤਰੀ ਬੇਅੰਤ ਸਿੰਘ ਟਿੰਕੂ ਦੁੱਗਲ ਨੇ ਸੂਬਾ ਪੱਧਰੀ ਜੂਡੋ-ਕਰਾਟੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸ ਜਿੱਤ ਨਾਲ ਖਿਡਾਰੀ ਦੇ ਪਰਿਵਾਰ ਅਤੇ ਸਕੂਲ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਗੁਰਸੀਰਤ ਕੌਰ ਦੁੱਗਲ ਜੈ ਵਾਟਿਕਾ ਸਕੂਲ ਦੀ ਚੌਥੀ ਕਲਾਸ ਦੀ ਵਿਦਿਆਰਥਣ ਹੈ। ਜਿਸ ਨੇ ਇਹ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਇਸ ਪ੍ਰਾਪਤੀ ਉਪਰੰਤ ਲੜਕੀ ਦੇ ਤਾਇਆ ੳੁੱਘੇ ਆਗੂ ਤਰਨਜੀਤ ਸਿੰਘ ਦੁੱਗਲ ਸਮੇਤ ਇਲਾਕੇ ਦੇ ਪਤਵੰਤਿਆਂ ਨੇ ਭਵਿੱਖ ਵਿਚ ਵੀ ਅਜਿਹੀਆਂ ਮੱਲ੍ਹਾਂ ਮਾਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਆਜ਼ਾਦੀ ਦਿਵਸ ਸਮਾਗਮ ਸੰਬੰਧੀ ਪਹਿਲੀ ਰਿਹਰਸਲ ਕਰਵਾਈ ਅਗਲੀ ਖ਼ਬਰ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਸ੍ਰੀਮਦ ਭਾਗਵਤ ਸਪਤਾਹ ਗਿਆਨ ਯੱਗ 11 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।