07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਨਵਾਂ ਗੁਰਦੁਆਰਾ ਸਾਹਿਬ ਪੱਖੋ ਕਲਾਂ ਵਿਖੇ ਵਣ ਮਹਾਂਉਤਸਵ ਮਨਾਇਆ

ਰੂੜੇਕੇ ਕਲਾਂ, 6 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)ਨਵਾਂ ਗੁਰਦੁਆਰਾ ਸਾਹਿਬ ਪੱਖੋ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਵੀਰ ਸਿੰਘ ਜੈ ਜੈ ਕਾਰ, ਮੁੱਖ ਗ੍ਰੰਥੀ ਬਾਬਾ ਰਾਮਦੇਵ ਸਿੰਘ ਬਦਰਾ ਦੀ ਅਗਵਾਈ ਵਿਚ ਵਣ ਵਿਭਾਗ ਬਰਨਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀਆਂ ਸਿੱਖ ਸੰਗਤਾਂ ਵਲੋਂ ਅਰਦਾਸ ਉਪਰੰਤ ਇਕੱਤਰ ਹੋ ਕੇ ਫ਼ਲਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਲਗਾ ਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਰਾਮਦੇਵ ਸਿੰਘ ਬਦਰਾ, ਪ੍ਰਧਾਨ ਬਲਵੀਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੀਆਂ ਸਰਧਾਲੂ ਸੰਗਤਾਂ ਨੂੰ 550 ਬੂਟੇ ਮੁਫ਼ਤ ਵੰਡ ਕੇ ਸਿੱਖ ਸੰਗਤਾਂ ਨੂੰ ਬੂਟਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਅਜੀਤ ਡੈਸਕ 07-08-2026
ਰੂੜੇਕੇ ਕਲਾਂ, 6 ਅਗਸਤ (ਗੁਰਪ੍ਰੀਤ ਸਿੰਘ ਕਾਹਨੇਕੇ)ਨਵਾਂ ਗੁਰਦੁਆਰਾ ਸਾਹਿਬ ਪੱਖੋ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਬਲਵੀਰ ਸਿੰਘ ਜੈ ਜੈ ਕਾਰ, ਮੁੱਖ ਗ੍ਰੰਥੀ ਬਾਬਾ ਰਾਮਦੇਵ ਸਿੰਘ ਬਦਰਾ ਦੀ ਅਗਵਾਈ ਵਿਚ ਵਣ ਵਿਭਾਗ ਬਰਨਾਲਾ ਦੇ ਵਿਸ਼ੇਸ਼ ਸਹਿਯੋਗ ਨਾਲ ਵਣ ਮਹਾਂਉਤਸਵ ਮਨਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਪਿੰਡ ਦੀਆਂ ਸਿੱਖ ਸੰਗਤਾਂ ਵਲੋਂ ਅਰਦਾਸ ਉਪਰੰਤ ਇਕੱਤਰ ਹੋ ਕੇ ਫ਼ਲਦਾਰ, ਫੁੱਲਦਾਰ ਤੇ ਛਾਂਦਾਰ ਬੂਟੇ ਲਗਾ ਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਰਾਮਦੇਵ ਸਿੰਘ ਬਦਰਾ, ਪ੍ਰਧਾਨ ਬਲਵੀਰ ਸਿੰਘ ਵਲੋਂ ਗੁਰਦੁਆਰਾ ਸਾਹਿਬ ਦੀਆਂ ਸਰਧਾਲੂ ਸੰਗਤਾਂ ਨੂੰ 550 ਬੂਟੇ ਮੁਫ਼ਤ ਵੰਡ ਕੇ ਸਿੱਖ ਸੰਗਤਾਂ ਨੂੰ ਬੂਟਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬਾਬਾ ਰਾਮਦੇਵ ਸਿੰਘ ਬਦਰਾ ਨੇ ਕਿਹਾ ਕਿ ਕੁਦਰਤੀ ਅਨਮੋਲ ਸੋਮਿਆਂ ਹਵਾ, ਪਾਣੀ ਤੇ ਮਿੱਟੀ ਦੀ ਸੰਭਾਲ ਕਰਨ ਲਈ ਗੁਰਬਾਣੀ ਵਿਚ ਉਪਦੇਸ਼ ਦਿੱਤਾ ਗਿਆ ਹੈ। ਗੁਰਬਾਣੀ ਦੇ ਉਪਦੇਸ਼ ਨੂੰ ਮੰਨਣ ਵਾਲਾ ਹਰ ਇਕ ਵਿਅਕਤੀ ਆਪਣੇ ਘਰ, ਖੇਤਾਂ ਵਿਚ ਬੂਟੇ ਲਗਾ ਕੇ ਸੰਭਾਲ ਕਰੇ ਤਾਂ ਕਿ ਕੁਦਰਤੀ ਸੋਮਾ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਮਨੁੱਖਤਾ ਦੇ ਜਿਊਣ ਲਈ ਸੁਰੱਖਿਅਤ ਹੋ ਸਕੇ। ਰੁੱਖਾਂ ਦੇ ਗੁਣ ਅਤੇ ਮਨੁੱਖਾਂ ਜ਼ਿੰਦਗੀ ਵਿਚ ਮਹੱਤਵ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਿੰਡ ਦੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਤੇ ਸਿੱਖ ਸੰਗਤਾਂ ਹਾਜ਼ਰ ਸਨ। 6ਬੀਐਨਐਲ31 ਨਵਾਂ ਗੁਰਦੁਆਰਾ ਸਾਹਿਬ ਪੱਖੋ ਕਲਾਂ ਵਿਖੇ ਗੁਰਦੁਆਰਾ ਸਾਹਿਬ ਦੀਆਂ ਸ਼ਰਧਾਲੂ ਸੰਗਤਾਂ ਨੂੰ ਮੁਫ਼ਤ ਬੂਟੇ ਵੰਡਦੇ ਹੋਏ ਬਾਬਾ ਰਾਮਦੇਵ ਸਿੰਘ ਬਦਰਾ ਤੇ ਨਾਲ ਹੋਰ ਆਗੂ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ
ਪਿਛਲੀ ਖ਼ਬਰ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਰੈਗੂਲਰ ਯੂਨੀਅਨ ਨੇ ਮੰਗਾਂ ਸੰਬੰਧੀ ਐਸ. ਐਮ. ਓ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਗੁਰਦੁਆਰਾ ਸੋਹੀਆਣਾ ਸਾਹਿਬ ਧੌਲਾ ਵਿਖੇ ਬਾਬਾ ਬਲਜੀਤ ਸਿੰਘ ਮੰਡੀ ਕਲਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।