08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਥਾਣੇਦਾਰ ਕਰਮਜੀਤ ਸਿੰਘ ਨੇ ਪੱਖੋ ਕੈਂਚੀਆਂ ਚੌਕੀ ਦਾ ਚਾਰਜ ਸੰਭਾਲਿਆ

ਟੱਲੇਵਾਲ, 7 ਅਗਸਤ (ਸੋਨੀ ਚੀਮਾ)-ਥਾਣੇਦਾਰ ਕਰਮਜੀਤ ਸਿੰਘ ਨੇ ਪੱਖੋ ਕੈਂਚੀਆਂ ਪੁਲਿਸ ਚੌਂਕੀ ਦਾ ਚਾਰਜ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਆਏ ਚੌਂਕੀ ਇੰਚਾਰਜ ਦੀ ਬਦਲੀ ਹੋ ਗਈ।

ਥਾਣੇਦਾਰ ਕਰਮਜੀਤ ਸਿੰਘ ਪੱਖੋ ਕੈਂਚੀਆਂ ਚੌਂਕੀ ਦਾ ਚਾਰਜ ਸੰਭਾਲਣ ਉਪਰੰਤ। ਤਸਵੀਰ : ਸੋਨੀ ਚੀਮਾ 08-08-2026
ਟੱਲੇਵਾਲ, 7 ਅਗਸਤ (ਸੋਨੀ ਚੀਮਾ)-ਥਾਣੇਦਾਰ ਕਰਮਜੀਤ ਸਿੰਘ ਨੇ ਪੱਖੋ ਕੈਂਚੀਆਂ ਪੁਲਿਸ ਚੌਂਕੀ ਦਾ ਚਾਰਜ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਆਏ ਚੌਂਕੀ ਇੰਚਾਰਜ ਦੀ ਬਦਲੀ ਹੋ ਗਈ। ਜਿਸ ਉਪਰੰਤ ਥਾਣਾ ਠੁੱਲੀਵਾਲ ਤੋਂ ਬਦਲ ਕੇ ਆਏ ਥਾਣੇਦਾਰ ਕਰਮਜੀਤ ਸਿੰਘ ਨੇ ਚੌਂਕੀ ਦਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਗੱਲਬਾਤ ਕਰਦਿਆਂ ਆਖਿਆ ਕਿ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣਾ, ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ਉੱਤੇ ਨਿਪਟਾਰਾ, ਪੁਲਿਸ ਅਤੇ ਜਨਤਾ ਵਿਚ ਸਹਿਯੋਗ ਦਾ ਮਾਹੌਲ ਮਜ਼ਬੂਤ ਕਰਨਾ ਉਨ੍ਹਾਂ ਦੀ ਮੁੱਖ ਪਹਿਲ ਹੋਵੇਗੀ। ਇਸ ਮੌਕੇ ਇਲਾਕੇ ਦੇ ਪਤਵੰਤਿਆਂ ਅਤੇ ਪੁਲਿਸ ਕਰਮਚਾਰੀਆਂ ਨੇ ਨਵ-ਨਿਯੁਕਤ ਚੌਂਕੀ ਇੰਚਾਰਜ ਕਰਮਜੀਤ ਸਿੰਘ ਦਾ ਗੁਲਦਸਤੇ ਭੇਟ ਕਰ ਕੇ ਕੇ ਵਧਾਈ ਦਿੱਤੀ ਅਤੇ ਆਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਰਸਦ ਦੇ ਭਰੇ ਟਰੱਕ ਭੰਡਾਰੇ ਲਈ ਰਵਾਨਾ ਅਗਲੀ ਖ਼ਬਰ ਪਿੰਡ ਬੀਹਲਾ ਦੇ ਕਿਸਾਨ ਮਨਵੀਰ ਸਿੰਘ ਦੀ ਮੱਕੀ ਦੀ ਫ਼ਸਲ ਜੰਗਲੀ ਸੂਰਾਂ ਤੇ ਨੀਲਗਾਵਾਂ ਨੇ ਕੀਤੀ ਬਰਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।