08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਵਫ਼ਦ ਐੱਸ.ਪੀ. (ਡੀ.) ਨੂੰ ਮਿਲਿਆ

ਬਰਨਾਲਾ, 7 ਅਗਸਤ (ਅਸ਼ੋਕ ਭਾਰਤੀ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਵਫ਼ਦ ਸੋਨਾ ਦੁੱਗਣਾ ਕਰਨ ਦੀ ਠੱਗੀ ਦਾ ਸ਼ਿਕਾਰ ਹੋਈ ਪੀੜਤ ਵੀਰਪਾਲ ਕੋਰ ਪਤਨੀ ਰਿੰਕੂ ਸਿੰਘ ਵਾਸੀ ਬਰਨਾਲਾ ਦੇ ਹੱਕ ਵਿਚ ਐਸ. ਪੀ.

ਅਜੀਤ ਡੈਸਕ 08-08-2026
ਬਰਨਾਲਾ, 7 ਅਗਸਤ (ਅਸ਼ੋਕ ਭਾਰਤੀ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਵਫ਼ਦ ਸੋਨਾ ਦੁੱਗਣਾ ਕਰਨ ਦੀ ਠੱਗੀ ਦਾ ਸ਼ਿਕਾਰ ਹੋਈ ਪੀੜਤ ਵੀਰਪਾਲ ਕੋਰ ਪਤਨੀ ਰਿੰਕੂ ਸਿੰਘ ਵਾਸੀ ਬਰਨਾਲਾ ਦੇ ਹੱਕ ਵਿਚ ਐਸ.ਪੀ. (ਡੀ.) ਅਸ਼ੋਕ ਕੁਮਾਰ ਸ਼ਰਮਾ ਨੂੰ ਮਿਲਿਆ। ਇਸ ਮੌਕੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੀੜਤ ਪਿਛਲੇ ਇਕ ਵਰ੍ਹੇ ਤੋਂ ਬਰਨਾਲਾ ਪੁਲਿਸ ਕੋਲ ਦਰਖਾਸਤਾਂ ਦੇ ਰਹੀ ਹੈ ਪਰ ਪੁਲਿਸ ਵਲੋਂ ਦੋਸ਼ੀ ਪ੍ਰਦੀਪ ਸਿੰਘ ਅਤੇ ਕਿਰਨਾਂ ਕੌਰ ਨੂੰ ਸਿਆਸੀ ਦਬਾਅ ਦੇ ਕਾਰਨ ਬਚਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੀੜਤ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਨੂੰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਧਨੌਲਾ, ਗੁਰਪ੍ਰੀਤ ਪੰਧੇਰ, ਜਗਜੀਤ ਸਿੰਘ ਕੱਟੂ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਸਹਿਜੜਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਵਾਈ.ਐੱਸ. ਪਬਲਿਕ ਸਕੂਲ ਦੇ ਵਿਦਿਆਰਥੀ ਨੇ ਰਾਜ ਪੱਧਰੀ ਸੀਨੀਅਰ ਨੈੱਟਬਾਲ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।