ਸੱਚਾ ਪਿਆਰ ਅਤੇ ਭਗਤੀ ਮਨੁੱਖ ਨੂੰ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਮਕਸਦ ਤੱਕ ਪਹੁੰਚਣ ਦੀ ਪੇ੍ਰਰਨਾ ਦਿੰਦੇ ਹਨ-ਸਚਿਨ ਕੌਸ਼ਿਕ ਮਹਾਰਾਜ
ਤਪਾ ਮੰਡੀ, 8 ਅਗਸਤ (ਪ੍ਰਵੀਨ ਗਰਗ)-ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਸ੍ਰੀ ਸ਼ਿਵ ਮਹਾਂਪੁਰਾਣ ਦੀ ਕਥਾ ’ਚ ਸ਼ਿਵ ਵਿਆਹ ਮੌਕੇ ਸ਼ਰਧਾਲੂਆਂ ਦਾ ਜਨ ਸੈਲਾਬ ਉਮੜ ਪਿਆ। ਇਸ ਮੌਕੇ ਪ੍ਰਸਿੱਧ ਕਥਾਵਾਚਕ ਸਚਿਨ ਕੋਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲਿਆਂ) ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਸ਼ਿਵ ਵਿਆਹ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਸ਼ਿਵ ਵਿਆਹ ਹਿੰਦੂ ਧਰਮ ਵਿਚ ਬਹੁਤ ਹੀ ਪਵਿੱਤਰ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਸ
ਸੰਗਤ ਨੂੰ ਪ੍ਰਵਚਨ ਕਰਦੇ ਹੋਏ ਕਥਾਵਾਚਕ ਸਚਿਨ ਕੋਸ਼ਿਕ ਜੀ ਮਹਾਰਾਜ। ਤਸਵੀਰ : ਪ੍ਰਵੀਨ ਗਰਗ
09-08-2026
ਤਪਾ ਮੰਡੀ, 8 ਅਗਸਤ (ਪ੍ਰਵੀਨ ਗਰਗ)-ਅਗਰਵਾਲ ਧਰਮਸ਼ਾਲਾ ਵਿਖੇ ਕਰਵਾਈ ਜਾ ਰਹੀ ਸ੍ਰੀ ਸ਼ਿਵ ਮਹਾਂਪੁਰਾਣ ਦੀ ਕਥਾ ’ਚ ਸ਼ਿਵ ਵਿਆਹ ਮੌਕੇ ਸ਼ਰਧਾਲੂਆਂ ਦਾ ਜਨ ਸੈਲਾਬ ਉਮੜ ਪਿਆ। ਇਸ ਮੌਕੇ ਪ੍ਰਸਿੱਧ ਕਥਾਵਾਚਕ ਸਚਿਨ ਕੋਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲਿਆਂ) ਨੇ ਸੰਗਤ ਨੂੰ ਪ੍ਰਵਚਨ ਕਰਦਿਆਂ ਸ਼ਿਵ ਵਿਆਹ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਸ਼ਿਵ ਵਿਆਹ ਹਿੰਦੂ ਧਰਮ ਵਿਚ ਬਹੁਤ ਹੀ ਪਵਿੱਤਰ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਸ਼ਿਵ ਅਤੇ ਸ਼ਕਤੀ ਦੇ ਮਿਲਾਪ ਦਾ ਪ੍ਰਤੀਕ ਹੈ। ਇਹ ਵਿਆਹ ਪ੍ਰੇਮ, ਤਿਆਗ, ਸਮਰਪਣ ਅਤੇ ਵਿਸ਼ਵਾਸ ਦਾ ਸੰਦੇਸ਼ ਦਿੰਦਾ ਹੈ। ਸ਼ਿਵ ਵਿਆਹ ਦੀ ਕਥਾ ਸਾਨੂੰ ਸਿਖਾਉਂਦੀ ਹੈ ਕਿ ਸੱਚਾ ਪਿਆਰ ਅਤੇ ਭਗਤੀ ਮਨੁੱਖ ਨੂੰ ਮੁਸ਼ਕਲਾਂ ਦੇ ਬਾਵਜੂਦ ਆਪਣੇ ਮਕਸਦ ਤੱਕ ਪਹੁੰਚਣ ਦੀ ਪੇ੍ਰਰਨਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੋ ਪ੍ਰਾਣੀ ਸ਼ਿਵਰਾਤਰੀ ਵਾਲੇ ਦਿਨ ਹੰਕਾਰ ਭਾਵ ਛੱਡ ਕੇ ਸਮਰਪਣ ਭਾਵ ਨਾਲ ਸ਼ਿਵ ਅਰਾਧਨਾ ਕਰਦਾ ਹੈ ਤਾਂ ਉਸ ਦਾ ਕਲਿਆਣ ਨਿਸ਼ਚਿਤ ਹੈ। ਭਗਵਾਨ ਸ਼ਿਵ ਦੀ ਬਰਾਤ ’ਚ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ ਅਤੇ ਭੋਲੇ ਕੀ ਬਾਰਾਤ ਚਲੀ ਗੱਜ ਵੱਜ ਕੇ ਭਜਨ ’ਤੇ ਨੱਚ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਅੰਤ ਵਿਚ ਸ਼ਰਧਾਲੂਆਂ ਵਲੋਂ ਭਗਵਾਨ ਸ਼ਿਵ ਦੀ ਆਰਤੀ ਕੀਤੀ ਗਈ। ਇਸ ਮੌਕੇ ਸ਼ਾਸਤਰੀ ਅਨਿਲ ਸ਼ਰਮਾ, ਸ਼ਾਸਤਰੀ ਅਰਵਿੰਦ ਸ਼ੁਕਲਾ ਅਤੇ ਕਾਲਾ ਰਾਮ ਵੇਦ ਪਾਠੀ ਤੋਂ ਇਲਾਵਾ ਅਨਿਲ ਸਿੰਗਲਾ , ਦੀਪਕ ਬਾਂਸਲ, ਐਸਲੇ ਬਾਂਸਲ, ਨੀਰਜ ਸਿੰਗਲਾ, ਗੋਲਡੀ ਮਹਿਤਾ, ਸੌਰਵ ਬਾਂਸਲ, ਪੰਕਜ ਬਾਂਸਲ, ਅੰਕਿਤ ਗੋਇਲ, ਲਕਸ਼ਯ ਗੋਇਲ, ਸਾਹਿਲ ਗਰਗ, ਰਮਨ ਬਾਂਸਲ, ਦੀਪਕ ਗੋਇਲ ਗੱਗ, ਗੌਰਵ ਬਾਂਸਲ, ਪੁਨੀਤ ਗਰਗ, ਸ਼ੁਭਮ ਸਿੰਗਲਾ, ਕ੍ਰਿਸ਼ਨ ਗੋਇਲ, ਮੋਨੂ ਮੋੜ ਆਦਿ ਪਤਵੰਤੇ ਮੌਜੂਦ ਸਨ।