ਸਟੱਡੀ ਸਰਕਲ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੇਵਾ ਦਿਵਸ ਮਨਾਇਆ
ਸੰਗਰੂਰ, 10 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਸੇਵਾ ਦਿਵਸ ਵਜੋਂ ਮਨਾਉਣ ਦੀ ਆਰੰਭਤਾ ਬਿਰਧ ਆਸ਼ਰਮ ਉਭਾਵਾਲ ਰੋਡ ਸੰਗਰੂਰ ਤੋਂ ਕੀਤੀ। ਸਟੱਡੀ ਸਰਕਲ ਦੇ ਜ਼ੋਨਲ ਆਗੂ ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਦੀ ਅਗਵਾਈ ਵਿੱਚ ਜ਼ੋਨਲ ਸੇਵਕ ਜਦੋਂ ਆਸ਼ਰਮ ਪਹੁੰਚੇ ਤਾਂ ਉਥੋਂ ਦੇ ਪ੍ਬੰਧਕ ਮੋਹਨ ਸ਼ਰਮਾ ਅਤੇ ਏ ਪੀ ਸਿੰਘ ਬਾਬਾ ਨੇ ਸਵਾਗਤ ਕੀਤਾ।
ਸੰਗਰੂਰ, 10 ਅਗਸਤ (ਚੌਧਰੀ ਨੰਦ ਲਾਲ ਗਾਂਧੀ) - ਅਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਸੇਵਾ ਦਿਵਸ ਵਜੋਂ ਮਨਾਉਣ ਦੀ ਆਰੰਭਤਾ ਬਿਰਧ ਆਸ਼ਰਮ ਉਭਾਵਾਲ ਰੋਡ ਸੰਗਰੂਰ ਤੋਂ ਕੀਤੀ। ਸਟੱਡੀ ਸਰਕਲ ਦੇ ਜ਼ੋਨਲ ਆਗੂ ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਦੀ ਅਗਵਾਈ ਵਿੱਚ ਜ਼ੋਨਲ ਸੇਵਕ ਜਦੋਂ ਆਸ਼ਰਮ ਪਹੁੰਚੇ ਤਾਂ ਉਥੋਂ ਦੇ ਪ੍ਬੰਧਕ ਮੋਹਨ ਸ਼ਰਮਾ ਅਤੇ ਏ ਪੀ ਸਿੰਘ ਬਾਬਾ ਨੇ ਸਵਾਗਤ ਕੀਤਾ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਪਾਤਿਸ਼ਾਹ ਦੇ ਜੀਵਨ ਤੋਂ ਮਿਲਦੀਆਂ ਸਿਖਿਆਵਾਂ ਲੋੜਵੰਦਾਂ ਦੀ ਸਹਾਇਤਾ, ਰੋਗੀਆਂ, ਦੁਖੀਆਂ ਦੀ ਸੇਵਾ ਆਦਿ ਬਾਰੇ ਜਾਣਕਾਰੀ ਦਿੱਤੀ। ਏ.ਪੀ. ਸਿੰਘ ਬਾਬਾ ਨੇ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੀ ਸੇਵਾ ਸੰਭਾਲ ਬਾਰੇ ਦੱਸਿਆ ਜਦੋਂ ਕਿ ਮੋਹਨ ਸ਼ਰਮਾ ਨੇ ਸਟੱਡੀ ਸਰਕਲ ਦੇ ਇਸ ਸੇਵਾ ਕਾਰਜ ਦੀ ਸ਼ਲਾਘਾ ਕੀਤੀ। ਆਸ਼ਰਮ ਦੇ ਬਜ਼ੁਰਗਾਂ ਦੀ ਸਿਹਤ ਤੰਦਰੁਸਤੀ ਦੀ ਅਰਦਾਸ ਕੀਤੀ ਗਈ। ਇਸ ਸਮੇਂ ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਚਰਨਕਮਲ ਸਿੰਘ ਸਲਾਹਕਾਰ, ਪੋ ਨਰਿੰਦਰ ਸਿੰਘ ਅਕਾਦਮਿਕ ਖੇਤਰ, ਕਰਮ ਸਿੰਘ ਨਮੋਲ, ਨਛੱਤਰ ਸਿੰਘ ਤੇ ਭੁਪਿੰਦਰ ਸਿੰਘ ਨਾਗਰੀ ਨੇ ਬਜ਼ੁਰਗਾਂ ਨੂੰ ਫਲ ਫਰੂਟ ਵੰਡਣ ਦੀ ਸੇਵਾ ਕੀਤੀ। ਅਜਮੇਰ ਸਿੰਘ ਜ਼ੋਨਲ ਸਕੱਤਰ ਨੇ ਧੰਨਵਾਦ ਕੀਤਾ। ਇਸ ਤੋਂ ਬਾਅਦ ਵਰਦੇ ਮੀਂਹ ਦੀ ਪ੍ਰਵਾਹ ਨਾ ਕਰਦੇ ਹੋਏ, ਇਹ ਕਾਫਲਾ ਸਿਵਲ ਹਸਪਤਾਲ ਸੰਗਰੂਰ ਵਿਖੇ ਪਹੁੰਚਿਆ ਜਿਥੇ ਜ਼ੋਨਲ ਇਸਤਰੀ ਕੌਂਸਲ ਦੇ ਐਡੀਸ਼ਨਲ ਸਕੱਤਰ ਹਰਵਿੰਦਰ ਕੌਰ ਤੇ ਅਮਨਦੀਪ ਕੌਰ ਦੀ ਅਗਵਾਈ ਵਿੱਚ ਬੇਬੇ ਨਾਨਕੀ ਸਿਲਾਈ ਕੇਂਦਰ ਦੀਆਂ ਬੀਬੀਆਂ ਮਨਪ੍ਰੀਤ ਕੌਰ, ਚਰਨਜੀਤ ਕੌਰ, ਹੁਸਨਪ੍ਰੀਤ ਕੌਰ, ਰਾਜਵੀਰ ਕੌਰ ਵੀ ਇਸ ਸੇਵਾ ਕਾਰਜ ਵਿੱਚ ਸ਼ਾਮਲ ਹੋਈਆਂ। ਇਸ ਮੌਕੇ ਤੇ ਡਾ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਨੇ ਸਟੱਡੀ ਸਰਕਲ ਦਾ ਸੇਵਾ ਦਿਵਸ ਪੈਂਫਲਿਟ ਜਾਰੀ ਕੀਤਾ ਅਤੇ ਸਟੱਡੀ ਸਰਕਲ ਦੇ ਇਸ ਉਪਰਾਲੇ ਨੂੰ ਸਲਾਹਿਆ। ਪਿੰਗਲਵਾੜਾ ਬ੍ਰਾਂਚ ਸੰਗਰੂਰ ਦੇ ਪ੍ਰਸ਼ਾਸਕ ਹਰਜੀਤ ਸਿੰਘ ਅਰੋੜਾ ਅਤੇ ਮਾਸਟਰ ਸਤਪਾਲ ਸ਼ਰਮਾ ਨੇ ਪਿੰਗਲਵਾੜਾ ਵਿੱਚ ਪਹੁੰਚਣ ਉੱਤੇ ਟੀਮ ਦਾ ਸਵਾਗਤ ਕੀਤਾ। ਸਟੱਡੀ ਸਰਕਲ ਵੱਲੋਂ ਪਿੰਗਲਵਾੜਾ ਮਰੀਜ਼ਾਂ ਲਈ ਫਲ ਫਰੂਟ ਵੰਡਣ ਦੀ ਸੇਵਾ ਕੀਤੀ ਜਿਸ ਦੀ ਹਰਜੀਤ ਸਿੰਘ ਅਰੋੜਾ ਨੇ ਸ਼ਲਾਘਾ ਕੀਤੀ ਅਤੇ ਸਟੱਡੀ ਸਰਕਲ ਦੇ ਨੁਮਾਇੰਦਿਆ ਦਾ ਸਨਮਾਨ ਕੀਤਾ। ਇਸ ਮੌਕੇ ਤੇ ਗੁਰਮੇਲ ਸਿੰਘ, ਪ੍ਰਿਤਪਾਲ ਸਿੰਘ, ਮਨਦੀਪ ਕੌਰ ਚੱਠੇ, ਜਸ਼ਨਪ੍ਰੀਤ ਸਿੰਘ ਸਟਾਫ ਮੈਂਬਰ ਹਾਜ਼ਰ ਸਨ।