ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ
ਬਰਨਾਲਾ, 13 ਅਗਸਤ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿਸਾਨੀ ਮੰਗਾਂ ਮਨਵਾਉਣ ਸਬੰਧੀ ਇਕ ਸਤੰਬਰ ਤੋਂ ਚੰਡੀਗੜ੍ਹ ਲੱਗ ਰਹੇ ਕਿਸਾਨ ਮੋਰਚੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸਬੰਧਿਤ ਧਾਰਾ 78,79,80 ਨੂੰ ਰੱਦ ਕਰਨ ਬਾਰੇ ਵਿਧਾਨ ਸਭਾ ਇਜਲਾਸ ਦੌਰਾਨ ਇਨ੍ਹਾਂ ਧਰਾਵਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ।
ਬਰਨਾਲਾ, 13 ਅਗਸਤ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿਸਾਨੀ ਮੰਗਾਂ ਮਨਵਾਉਣ ਸਬੰਧੀ ਇਕ ਸਤੰਬਰ ਤੋਂ ਚੰਡੀਗੜ੍ਹ ਲੱਗ ਰਹੇ ਕਿਸਾਨ ਮੋਰਚੇ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦਰਿਆਈ ਪਾਣੀਆਂ ਨਾਲ ਸਬੰਧਿਤ ਧਾਰਾ 78,79,80 ਨੂੰ ਰੱਦ ਕਰਨ ਬਾਰੇ ਵਿਧਾਨ ਸਭਾ ਇਜਲਾਸ ਦੌਰਾਨ ਇਨ੍ਹਾਂ ਧਰਾਵਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਪਾਲਿਸੀ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਕਿਸੇ ਵੀ ਹਾਲਤ ਵਿਚ ਖੋਹਣ ਨਹੀਂ ਦੇਵਾਂਗੇ ਅਤੇ ਇਸ ਪਾਲਿਸੀ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਕਿ ਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨਾਂ ਉੱਪਰ ਚੜ੍ਹਿਆ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ, ਕਿਸਾਨਾਂ ਨੂੰ ਸੁਆਮੀ ਨਾਥਨ ਵਲੋਂ ਸਿਫ਼ਾਰਸ਼ ਕੀਤੀ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਦਿੱਤੇ ਜਾਣ, ਕੇਂਦਰ ਸਰਕਾਰ ਦੁਆਰਾ ਭਾਰਤ ਅਮਰੀਕਾ ਮੁਫ਼ਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ ਇਹ ਕਿਸੇ ਵੀ ਹਾਲਤ ਵਿਚ ਲਾਗੂ ਨਹੀਂ ਹੋ ਸਕਦਾ। ਇਸ ਮੌਕੇ ਗੁਰਨਾਮ ਸਿੰਘ ਠੀਕਰੀਵਾਲ, ਮਹਿੰਦਰ ਸਿੰਘ ਵੜੈਚ, ਜਸਮੇਲ ਸਿੰਘ ਕਾਲੇਕੇ, ਪਰਵਿੰਦਰ ਸਿੰਘ ਹੰਡਿਆਇਆ, ਜਸਵੀਰ ਸਿੰਘ ਸੁਖਪੁਰਾ ਮੌੜ, ਜਸਵੀਰ ਸਿੰਘ ਕਾਲੇਕੇ, ਪਰਮਜੀਤ ਸਿੰਘ ਮਹਿਲ ਕਲਾਂ, ਭੋਲਾ ਸਿੰਘ ਸਹਿਜੜਾ, ਯਾਦਵਿੰਦਰ ਸਿੰਘ ਰਾਜਗੜ੍ਹ, ਰਾਜਿੰਦਰ ਸਿੰਘ ਦਰਾਕਾ, ਭਿੰਦਾ ਟੱਲੇਵਾਲ, ਨਿਰਮਲ ਸਿੰਘ ਧਨੌਲਾ, ਊਧਮ ਸਿੰਘ ਜੋਧਪੁਰ, ਬੁੱਗਰ ਸਿੰਘ ਫਰਵਾਹੀ, ਜਸਵਿੰਦਰ ਸਿੰਘ ਮੰਡੇਰ, ਪਾਲ ਸਿੰਘ ਉਪਲੀ, ਬੂਟਾ ਸਿੰਘ ਮੱਲੀਆ, ਬਲਵਿੰਦਰ ਸਿੰਘ ਛਾਪਾ, ਹਰਜਿੰਦਰ ਸਿੰਘ ਦੀਵਾਨਾ, ਬਲਜੀਤ ਬੱਲੀ ਪੱਖੋ ਕਲਾਂ, ਵਿੱਕੀ ਪੱਖੋ ਕੇ, ਕਰਨੈਲ ਸਿੰਘ ਝਲੂਰ, ਲਖਵਿੰਦਰ ਲਾਲੀ ਨਾਈਵਾਲਾ, ਬਿੱਕਰ ਸਿੰਘ ਨੰਗਲ, ਮਲਕੀਤ ਸਿੰਘ ਫਰਵਾਹੀ, ਕੁਲਵੰਤ ਸਿੰਘ ਚੂੰਘਾ ਤੋ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।