ਮਹਿਲ ਕਲਾਂ ਚੋਪੜਾ ਪੱਤੀ ਵਿਖੇ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ’ਤੇ ਲੈਂਟਰ ਪਾਉਣ ਦਾ ਕਾਰਜ ਸੰਪੂਰਨ
ਮਹਿਲ ਕਲਾਂ, 17 ਅਗਸਤ (ਅਵਤਾਰ ਸਿੰਘ ਅਣਖੀ)-ਕਸਬਾ ਮਹਿਲ ਕਲਾਂ ਦੀ ਚੋਪੜਾ ਪੱਤੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਮਸ਼ਾਲਾ ਦੇ ਨਿਰਮਾਣ ਕਾਰਜ ਤਹਿਤ ਲੈਂਟਰ ਪਾਉਣ ਦਾ ਕੰਮ ਸਫਲਤਾ ਪੂਰਵਕ ਮੁਕੰਮਲ ਹੋ ਗਿਆ ਹੈ। ਇਸ ਸ਼ੁੱਭ ਮੌਕੇ ਧਰਮਸ਼ਾਲਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਦੀ ਸਰਪੰਚ ਬੀਬੀ ਕਿਰਨਾ ਰਾਣੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।
ਮਹਿਲ ਕਲਾਂ, 17 ਅਗਸਤ (ਅਵਤਾਰ ਸਿੰਘ ਅਣਖੀ)-ਕਸਬਾ ਮਹਿਲ ਕਲਾਂ ਦੀ ਚੋਪੜਾ ਪੱਤੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਧਰਮਸ਼ਾਲਾ ਦੇ ਨਿਰਮਾਣ ਕਾਰਜ ਤਹਿਤ ਲੈਂਟਰ ਪਾਉਣ ਦਾ ਕੰਮ ਸਫਲਤਾ ਪੂਰਵਕ ਮੁਕੰਮਲ ਹੋ ਗਿਆ ਹੈ। ਇਸ ਸ਼ੁੱਭ ਮੌਕੇ ਧਰਮਸ਼ਾਲਾ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਦੀ ਸਰਪੰਚ ਬੀਬੀ ਕਿਰਨਾ ਰਾਣੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਯੂਥ ਆਗੂ ਅਰੁਣ ਕੁਮਾਰ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਪੱਤੀ ਦੇ ਵਸਨੀਕਾਂ ਨਾਲ ਧਰਮਸ਼ਾਲਾ ਦੀ ਨਵ-ਉਸਾਰੀ ਕਰਵਾਉਣ ਦਾ ਅਹਿਮ ਵਾਅਦਾ ਕੀਤਾ ਗਿਆ ਸੀ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਵਡਮੁੱਲੇ ਸਹਿਯੋਗ ਸਦਕਾ ਇਸ ਵਾਅਦੇ ਨੂੰ ਬਹੁਤ ਹੀ ਥੋੜ੍ਹੇ ਸਮੇਂ ਅੰਦਰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸਰਪੰਚ ਬੀਬੀ ਕਿਰਨਾ ਰਾਣੀ ਨੇ ਕਿਹਾ ਕਿ ਪਿੰਡ ਵਾਸੀਆਂ ਨਾਲ ਕੀਤਾ ਹਰ ਇੱਕ ਵਾਅਦਾ ਤਰਜੀਹੀ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਬਿਨਾਂ ਕਿਸੇ ਪੱਖਪਾਤ ਤੋਂ ਸਮੁੱਚੇ ਪਿੰਡ ਦਾ ਚੁਫੇਰਿਓਂ ਵਿਕਾਸ ਕਰਵਾਉਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਇਸ ਸਮੇਂ ਪ੍ਰਬੰਧਕਾਂ ਨੇ ਸਰਪੰਚ ਬੀਬੀ ਕਿਰਨਾ ਰਾਣੀ, ਯੂਥ ਆਗੂ ਅਰੁਣ ਕੁਮਾਰ ਬਾਂਸਲ, ਕਾਰੋਬਾਰੀ ਰਾਕੇਸ਼ ਕੁਮਾਰ ਬਾਂਸਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦੌਰਾਨ ਪੰਚ ਬਲਜੀਤ ਕੌਰ, ਪੰਚ ਮੱਖਣ ਸਿੰਘ, ਮੱਖਣ ਸਿੰਘ ਫ਼ੌਜੀ, ਲੱਖਾ ਸਿੰਘ, ਦਰਸ਼ਨ ਸਿੰਘ ਫ਼ੌਜੀ, ਬਲਜੀਤ ਸਿੰਘ, ਬੱਗਾ ਸਿੰਘ, ਜਤਿੰਦਰ ਸਿੰਘ, ਰਾਜੂ ਸਿੰਘ, ਅਮਨਦੀਪ ਮਿਸਤਰੀ, ਕਾਲਾ ਸਿੰਘ, ਜੱਗਾ ਸਿੰਘ, ਜਗਜੀਤ ਸਿੰਘ ਮਾਹਲ, ਦਰਸ਼ਨ ਸਿੰਘ, ਕੁੱਕੂ ਸਿੰਘ, ਕਰਨਪ੍ਰੀਤ ਸਿੰਘ, ਪਲਵਿੰਦਰ ਸਿੰਘ ਪਿੰਦੂ, ਮਨਜੀਤ ਸਿੰਘ, ਹਾਕਮ ਸਿੰਘ, ਬਲਵੀਰ ਸਿੰਘ, ਮਹਿੰਦਰ ਸਿੰਘ, ਪਰਮਜੀਤ ਸਿੰਘ, ਰਾਜ ਸਿੰਘ ਰੂੜਾ, ਮਾਤਾ ਨਸੀਬ ਕੌਰ, ਹਰਦੇਵ ਕੌਰ, ਜਗਤਾਰ ਕੌਰ, ਸਿਮਰਜੀਤ ਕੌਰ, ਹਰਜਿੰਦਰ ਕੌਰ, ਹਰਬੰਸ ਕੌਰ, ਇੰਦਰਜੀਤ ਕੌਰ, ਹਰਦੀਪ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਰਿੰਪੀ ਕੌਰ, ਗਗਨਦੀਪ ਕੌਰ, ਸਿੰਧੂ ਕੌਰ, ਮਹਿੰਦਰ ਕੌਰ ਆਦਿ ਹਾਜ਼ਰ ਸਨ।