ਚੀਮਾ ਵਿਖੇ ‘ਤੀਆਂ’ ਨਾਲ ਸੰਬੰਧਿਤ ਮੇਲਾ ਅਮਿੱਟ ਪੈੜਾਂ ਛੱਡਦਾ ਸਮਾਪਤ
ਟੱਲੇਵਾਲ, 17 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਚੀਮਾ ਦੀ ਅਗਵਾਈ ਵਿਚ ਪੰਜਾਬ ਦੇ ਸਭਿਆਚਾਰ ਨੂੰ ਮੁੜ ਉਜਾਗਰ ਕਰਨ ਵਾਸਤੇ ਤੀਆਂ ਦਾ ਮੇਲਾ ਪ੍ਰਾਇਮਰੀ ਸਕੂਲ ਦੇ ਵਿਹੜੇ ਵਿਚ ਮਨਾਇਆ। ਇਸ ਮੇਲੇ ਦਾ ਉਦਘਾਟਨ ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ ਭਾਜਪਾ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਕੀਤਾ।
ਟੱਲੇਵਾਲ, 17 ਅਗਸਤ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਭਾਰਤੀ ਜਨਤਾ ਪਾਰਟੀ ਦੀ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਪਰਮਜੀਤ ਕੌਰ ਚੀਮਾ ਦੀ ਅਗਵਾਈ ਵਿਚ ਪੰਜਾਬ ਦੇ ਸਭਿਆਚਾਰ ਨੂੰ ਮੁੜ ਉਜਾਗਰ ਕਰਨ ਵਾਸਤੇ ਤੀਆਂ ਦਾ ਮੇਲਾ ਪ੍ਰਾਇਮਰੀ ਸਕੂਲ ਦੇ ਵਿਹੜੇ ਵਿਚ ਮਨਾਇਆ। ਇਸ ਮੇਲੇ ਦਾ ਉਦਘਾਟਨ ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ ਭਾਜਪਾ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਕੀਤਾ। ਇਸ ਮੌਕੇ ਭਾਜਪਾ ਆਗੂ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕ, ਕਰਮਜੀਤ ਸਿੰਘ ਚੌਂਕੀ ਇੰਚਾਰਜ ਪੱਖੋ ਕੈਂਚੀਆਂ, ਸੁਖਜੀਤ ਕੌਰ ਸਰਪੰਚ ਠੁੱਲੀਵਾਲ, ਗੁਰਅੰਮ੍ਰਿਤ ਕੌਰ, ਨਵਦੀਪ ਕੌਰ ਚੀਮਾ ਮੁਨਸ਼ੀ, ਸਰਪੰਚ ਮਲੂਕ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਥਿੰਦ ਸਾਬਕਾ ਸਰਪੰਚ, ਤੇਗਵੀਰ ਸਿੰਘ ਧਾਲੀਵਾਲ ਸੀਨੀਅਰ ਕਾਂਗਰਸੀ ਆਗੂ, ਗੁਰਮੇਲ ਸਿੰਘ ਪੰਚ, ਪੀਤਾ ਡੇਅਰੀ ਵਾਲਾ, ਦੀਪ ਮਹੰਤ, ਜੱਸੀ ਮਹੰਤ, ਮਨਦੀਪ ਕੌਰ ਅਤੇ ਪੂਜਾ ਆਦਿ ਨੇ ਹਾਜ਼ਰੀ ਲਗਵਾਈ। ਮੇਲੇ ਮੌਕੇ ਭਾਜਪਾ ਆਗੂ ਪਰਮਜੀਤ ਕੌਰ ਚੀਮਾ ਨੇ ਜਿੱਥੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ, ੳੁੱਥੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦਾ ਹੈ ਤੇ ਪੁੰਨਿਆਂ ਨੂੰ ਖ਼ਤਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਂਦੇ ਸਨ। ਕੁੜੀਆਂ ਹੱਥਾਂ ’ਤੇ ਮਹਿੰਦੀ ਲਾਉਂਦੀਆਂ ਹਨ ਤੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ’ਤੇ ਜਾਂਦੀਆਂ ਹਨ, ਪਿੱਪਲਾਂ, ਟਾਹਲੀਆਂ. ਬੋਹੜਾਂ (ਬਰੋਟਿਆਂ) ’ਤੇ ਪੀਂਘਾਂ ਪਾਉਂਦੀਆਂ ਸਨ, ਗੋਲ ਘੇਰਾ ਬਣਾ ਕੇ ਗਿੱਧਾ ਪਾਉਂਦੀਆਂ ਹਨ ਅਤੇ ਜਿਹੜੀਆਂ ਕੁੜੀਆਂ ਤੀਆਂ ਦੇ ਦਿਨਾਂ ’ਚ ਪੇਕੇ ਨਹੀਂ ਆਉਂਦੀਆਂ, ਉਨ੍ਹਾਂ ਨੂੰ ਮਾਪੇ ਤੀਆਂ ਦਾ ਸੰਧਾਰਾ ਭੇਜਦੇ ਹਨ, ਪਰ ਪੰਜਾਬ ਦੇ ਪੁਰਾਣੇ ਸਮੇਂ ਦੀ ਝਲਕ ਹੁਣ ਹੋਲੀ-ਹੋਲੀ ਅਲੋਪ ਰਹੀ ਹੈ। ਜਿਸ ਕਰ ਕੇ ਅਸੀਂ ਮੁੜ ਅੱਜ ਪਿੰਡ ਦੀਆਂ ਸਮੁੱਚੀਆਂ ਔਰਤਾਂ, ਧੀਆਂ, ਧਿਆਣੀਆਂ ਨੂੰ ਸੋਸ਼ਲ ਮੀਡੀਆ ਰਾਹੀ ਸੱਦੇ ਪੱਤਰ ਦੇ ਕੇ ਤੀਆਂ ਵਿਚ ਸ਼ਿਰਕਤ ਕਰਨ ਲਈ ਸੱਦਿਆ ਸੀ ਅਤੇ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਅਤੇ ਨੌਜਵਾਨ ਲੜਕੀਆਂ ਨੇ ਇਸ ਮੇਲੇ ਵਿਚ ਸ਼ਿਰਕਤ ਕਰ ਕੇ ਮਨੋਰੰਜਨ ਕੀਤਾ। ਇਸ ਮੌਕੇ ਪਰਮਜੀਤ ਕੌਰ ਚੀਮਾ ਅਤੇ ਸਹਿਯੋਗੀ ਸਾਥੀਆਂ ਵਲੋਂ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ।