27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਅਦਾਲਤ ਵਲੋਂ ਕਤਲ ਦੇ ਮਾਮਲੇ ਵਿਚ ਤਿੰਨ ਨਾਮਜ਼ਦ ਵਿਅਕਤੀ ਬਰੀ

ਬਰਨਾਲਾ, 26 ਅਗਸਤ (ਨਰਿੰਦਰ ਅਰੋੜਾ)-ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਸ: ਵਿਕਰਮਜੀਤ ਸਿੰਘ ਦੀ ਅਦਾਲਤ ਵਲੋਂ ਇਕ ਕਤਲ ਦੇ ਕੇਸ ਦਾ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਤਿੰਨ ਨਾਮਜ਼ਦ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ 24 ਸਤੰਬਰ 2024 ਸ਼ਾਮ ਕਰੀਬ 6 ਵਜੇ ਅਮਨਦੀਪ ਉਰਫ਼ ਅਮਨਾ ਵਾਸੀ ਤਪਾ ਜੋ ਕਿ ਫਲਾਂ ਦੀ ਰੇਹੜੀ ਲਗਾਉਂਦਾ ਸੀ ਦੋ ਨੌਜਵਾਨ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਉਸ ਦੀ ਰੇਹੜੀ ਤੋਂ ਸੇਬ ਖ਼ਰੀਦਣ ਸਮੇਂ ਆਪਸ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਆਪਸੀ ਲੜਾਈ ਇਨੀ ਜ਼ਿਆਦਾ ਵੱਧ ਗਈ ਕਿ ਕਿਰਚਾਂ ਨਾਲ ਅਮਨ ’ਤੇ ਵਾਰ ਕਰ ਦਿੱਤੇ ਗਏ ਅਤੇ ਸੱਟਾਂ ਲੱਗਣ ਕਾਰਨ ਅਮਨਦੀਪ ਸਿੰਘ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ 25 ਸਤੰਬਰ 2024 ਨੂੰ ਥਾਣਾ ਤਪਾ ਵਿਖੇ ਤਿੰਨ ਵਿਅਕਤੀਆਂ ਖ਼ਿਲਾਫ਼ ਇਕ ਐਫ.

ਅਜੀਤ ਡੈਸਕ 27-08-2026
ਬਰਨਾਲਾ, 26 ਅਗਸਤ (ਨਰਿੰਦਰ ਅਰੋੜਾ)-ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਸ: ਵਿਕਰਮਜੀਤ ਸਿੰਘ ਦੀ ਅਦਾਲਤ ਵਲੋਂ ਇਕ ਕਤਲ ਦੇ ਕੇਸ ਦਾ ਅਹਿਮ ਫ਼ੈਸਲਾ ਸੁਣਾਉਂਦੇ ਹੋਏ ਤਿੰਨ ਨਾਮਜ਼ਦ ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਜਾਣਕਾਰੀ ਦਿੰਦਿਆਂ ਐਡਵੋਕੇਟ ਸਰਬਜੀਤ ਸਿੰਘ ਮਾਨ ਨੇ ਦੱਸਿਆ ਕਿ 24 ਸਤੰਬਰ 2024 ਸ਼ਾਮ ਕਰੀਬ 6 ਵਜੇ ਅਮਨਦੀਪ ਉਰਫ਼ ਅਮਨਾ ਵਾਸੀ ਤਪਾ ਜੋ ਕਿ ਫਲਾਂ ਦੀ ਰੇਹੜੀ ਲਗਾਉਂਦਾ ਸੀ ਦੋ ਨੌਜਵਾਨ ਵਿਅਕਤੀ ਮੋਟਰਸਾਈਕਲ ’ਤੇ ਆਏ ਅਤੇ ਉਸ ਦੀ ਰੇਹੜੀ ਤੋਂ ਸੇਬ ਖ਼ਰੀਦਣ ਸਮੇਂ ਆਪਸ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਆਪਸੀ ਲੜਾਈ ਇਨੀ ਜ਼ਿਆਦਾ ਵੱਧ ਗਈ ਕਿ ਕਿਰਚਾਂ ਨਾਲ ਅਮਨ ’ਤੇ ਵਾਰ ਕਰ ਦਿੱਤੇ ਗਏ ਅਤੇ ਸੱਟਾਂ ਲੱਗਣ ਕਾਰਨ ਅਮਨਦੀਪ ਸਿੰਘ ਦੀ ਮੌਤ ਹੋ ਗਈ ਅਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ 25 ਸਤੰਬਰ 2024 ਨੂੰ ਥਾਣਾ ਤਪਾ ਵਿਖੇ ਤਿੰਨ ਵਿਅਕਤੀਆਂ ਖ਼ਿਲਾਫ਼ ਇਕ ਐਫ.ਆਈ.ਆਰ ਨੰਬਰ 99 ਕਤਲ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ। ਗੁਰਦਰਸ਼ਨ ਸਿੰਘ ਅਤੇ ਦੋ ਹੋਰ ਵਿਅਕਤੀਆਂ ਵਿਰੁੱਧ ਬਾਣੀਆਂ ਰਾਮ ਪੁੱਤਰ ਨਾਮਾ ਰਾਮ ਵਾਸੀ ਤਪਾ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। ਕਰੀਬ 10 ਮਹੀਨੇ ਬਾਅਦ ਐਡਵੋਕੇਟ ਸਰਬਜੀਤ ਸਿੰਘ ਮਾਨ ਅਤੇ ਅਰਸ਼ਦੀਪ ਸਿੰਘ ਅਰਸ਼ੀ ਦੀਆਂ ਦਲੀਲਾਂ ਤੋਂ ਸਹਿਮਤ ਹੁੰਦਿਆਂ 23 ਜੁਲਾਈ 2025 ਨੂੰ ਸੈਸ਼ਨ ਜੱਜ ਸ੍ਰੀ ਬੀ.ਬੀ.ਐਸ ਤੇਜ਼ੀ ਵਲੋਂ ਗੁਰਦਰਸ਼ਨ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਗਈ। ਕੇਸ ਦੇ ਟਰਾਇਲ ਵਿਚ ਚੱਲੀ ਅਦਾਲਤੀ ਕਾਰਵਾਈ ਦੌਰਾਨ ਦੋਸ਼ੀ ਗੁਰਦਰਸ਼ਨ ਸਿੰਘ ਦੇ ਵਕੀਲ ਸਰਬਜੀਤ ਸਿੰਘ ਮਾਨ ’ਤੇ ਐਡਵੋਕੇਟ ਅਰਸ਼ਦੀਪ ਸਿੰਘ ਅਰਸ਼ੀ ਅਤੇ ਬਾਕੀ ਨਾਮਜ਼ਦ ਦੋ ਦੋਸ਼ੀਆਂ ਦੇ ਵਕੀਲ ਜਗਜੀਤ ਸਿੰਘ ਢਿੱਲੋਂ ਦੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਅਦਾਲਤ ਵਲੋਂ ਗੁਰਦਰਸ਼ਨ ਸਿੰਘ ਸਮੇਤ ਤਿੰਨੋ ਨਾਮਜ਼ਦ ਵਿਅਕਤੀਆਂ ਨੂੰ ਬਰੀ ਕਰਨ ਦਾ ਫ਼ੈਸਲਾ ਸੁਣਾਇਆ ਗਿਆ।
ਪਿਛਲੀ ਖ਼ਬਰ ਹੜਤਾਲ ਵਿਚ ਸਮੂਹਿਕ ਛੁੱਟੀ ਲੈ ਕੇ ਸ਼ਾਮਿਲ ਹੋਣਗੇ ਬੀ . ਡੀ . ਪੀ . ਓ . ਦਫ਼ਤਰ ਦੇ ਮੁਲਾਜ਼ਮ ਅਗਲੀ ਖ਼ਬਰ ਸਾਂਝਾ ਫ਼ਰੰਟ ਆਮ ਆਦਮੀ ਕਲੀਨਿਕ ਪੰਜਾਬ ਵਲੋਂ ਹੜਤਾਲ ਕਰ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ ਅੱਜ ਕੀਤੇ ਜਾਣ ਵਾਲੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।