27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਜਾਨ ਜੋਖ਼ਮ ਵਿਚ ਪਾਉਣ ਬਰਾਬਰ ਹੈ ਦਾਨਗੜ੍ਹ ਦੇ ਡਰੇਨ ਦੇ ਪੁਲ ਉੱਪਰੋਂ ਦੀ ਗੁਜ਼ਰਨਾ

ਧਨੌਲਾ, 26 ਅਗਸਤ (ਜਤਿੰਦਰ ਸਿੰਘ ਧਨੌਲਾ)-ਇਲਾਕੇ ਦੇ ਇਤਿਹਾਸਿਕ ਪਿੰਡ ਦਾਨਗੜ੍ਹ ਵਿਚੋਂ ਲੰਘਦੀ ਡਰੇਨ ਦਾ ਪੁਲ ਵਰਿ੍ਹਆਂ ਤੋਂ ਜੋਖ਼ਮ ਭਰਿਆ ਚੱਲਿਆ ਆ ਰਿਹਾ ਹੈ। ਕਈ ਪਿੰਡਾਂ ਕੱਟੂ, ਉੱਪਲੀ, ਬਾਲੀਆਂ ਧਨੌਲਾ ਨੂੰ ਆਪਸ ਵਿਚ ਜੋੜਨ ਵਾਲਾ ਇਹ ਪੁੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਦੇ ਬਿਲਕੁਲ ਨਜ਼ਦੀਕ ਹੈ।

ਅਜੀਤ ਡੈਸਕ 27-08-2026
ਧਨੌਲਾ, 26 ਅਗਸਤ (ਜਤਿੰਦਰ ਸਿੰਘ ਧਨੌਲਾ)-ਇਲਾਕੇ ਦੇ ਇਤਿਹਾਸਿਕ ਪਿੰਡ ਦਾਨਗੜ੍ਹ ਵਿਚੋਂ ਲੰਘਦੀ ਡਰੇਨ ਦਾ ਪੁਲ ਵਰਿ੍ਹਆਂ ਤੋਂ ਜੋਖ਼ਮ ਭਰਿਆ ਚੱਲਿਆ ਆ ਰਿਹਾ ਹੈ। ਕਈ ਪਿੰਡਾਂ ਕੱਟੂ, ਉੱਪਲੀ, ਬਾਲੀਆਂ ਧਨੌਲਾ ਨੂੰ ਆਪਸ ਵਿਚ ਜੋੜਨ ਵਾਲਾ ਇਹ ਪੁੱਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਦੇ ਬਿਲਕੁਲ ਨਜ਼ਦੀਕ ਹੈ। ਸੈਂਕੜੇ ਵਿਦਿਆਰਥੀ ਰੋਜ਼ਾਨਾ ਇਸ ਪੁਲੋਂ ਦੀ ਗੁਜ਼ਰਦੇ ਹਨ। ਹਜ਼ਾਰਾਂ ਹੀ ਰਾਹਗੀਰ ਉੱਪਰੋਂ ਦੀ ਲੰਘਦੇ ਹਨ। ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਤੇ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਮੌਕੇ ’ਤੇ ਪੁੱਜ ਕੇ ਇਸ ਨੂੰ ਜਲਦੀ ਬਣਾਏ ਜਾਣ ਦਾ ਵਾਅਦਾ ਵੀ ਕੀਤਾ ਸੀ। ਪ੍ਰੰਤੂ ਸਭ ਯਤਨਾਂ ਦੇ ਬਾਵਜੂਦ ਕੋਈ ਵਾਅਦਾ ਵਫ਼ਾ ਨਹੀਂ ਹੋਇਆ। ਆਖ਼ਿਰਕਾਰ ਸੱਤਾਧਾਰੀ ਧਿਰ ਦੇ ਨੁਮਾਇੰਦੇ ਅਤੇ ਜ਼ਿਲ੍ਹਾ ਅਧਿਕਾਰੀ ਇਸ ਮਸਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ, ਇਹ ਰਹੱਸ ਬਣਿਆ ਹੋਇਆ ਹੈ। ਇਸ ਡਰੇਨ ਦੇ ਪੁਲ ਉੱਪਰੋਂ ਦੀ ਸੈਂਕੜੇ ਸਕੂਲ ਵਾਹਨ ਵੀ ਲੰਘਦੀਆਂ ਹਨ। ਪ੍ਰੰਤੂ ਇਸ ਨੂੰ ਨਾ ਤਾਂ ਹੁਣ ਤੱਕ ਚੌੜਾ ਕੀਤਾ ਗਿਆ ਤੇ ਨਾ ਹੀ ਇਸ ਦੀਆਂ ਕਿਨਾਰੀਆਂ ਬਣਾਈਆਂ ਗਈਆਂ। ਪਿੰਡ ਦਾਨਗੜ੍ਹ ਦੇ ਸਿਰਕੱਢ ਆਗੂ ਜਗਤਾਰ ਸਿੰਘ ਅਤੇ ਸੀਨੀਅਰ ਹੋਮਿਉਪੈਥੀ ਮਾਹਿਰ ਡਾ: ਦਰਸ਼ਨ ਸਿੰਘ ਨੇ ਮੰਗ ਕਰਦਿਆਂ ਆਖਿਆ ਕਿ ਇਸ ਪੁਲ ਨੂੰ ਚੌੜਾ ਕਰ ਕੇ ਤੁਰੰਤ ਬਣਾਇਆ ਜਾਵੇ ਤਾਂ ਕਿ ਇੱਥੇ ਕੋਈ ਅਣਸੁਖਾਂਵੀ ਘਟਨਾ ਵਾਪਰਨ ਤੋਂ ਬਚਾਅ ਕੀਤਾ ਜਾ ਸਕੇ।
ਪਿਛਲੀ ਖ਼ਬਰ ਸਵ: ਵਰਿੰਦਰ ਸਿੰਗਲਾ ਦੀ ਯਾਦ ’ਚ 23ਵਾਂ ਵਿਸ਼ਾਲ ਭੰਡਾਰਾ ਸ੍ਰੀ ਮਨੀ ਮਹੇਸ਼ ਲਈ ਕੀਤਾ ਰਵਾਨਾ ਅਗਲੀ ਖ਼ਬਰ ਡੇਰਾ ਬਾਬਾ ਵਰਿਆਮ ਸਿੰਘ ਦੀ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਓ ਸਾਹਿਬ ਕੀਤੇ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।