ਗਾਇਕ ਗੁਲਾਬ ਸਿੱਧੂ ਨੇ ਸ਼ਹਿਣਾ ਵਿਖੇ ਪ੍ਰਸੰਸਕਾਂ ਦੇ ਘਰ ਜਾ ਕੇ ਕੀਤੀ ਮਿਲਣੀ
ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਪੰਜਾਬੀ ਗਾਇਕੀ ਵਿਚ ਹਿੱਟ ਹੋਏ ਕਲਾਕਾਰ ਅਤੇ ਸਮਾਜ ਸੇਵਾ ਨੂੰ ਸਮਰਪਿਤ ਫ਼ਿਲਮੀ ਅਦਾਕਾਰ ਗੁਲਾਬ ਸਿੱਧੂ ਸ਼ਹਿਣਾ ਵਿਖੇ ਆਪਣੇ ਪ੍ਰਸੰਸਕਾਂ ਦੇ ਘਰ ਵਿਸ਼ੇਸ਼ ਤੌਰ ’ਤੇ ਮਿਲਣੀ ਕਰਨ ਗਏ। ਸ਼ਹਿਣਾ ਦੇ ਨੌਜਵਾਨ ਆਗੂ ਹਰਵਿੰਦਰ ਸਿੰਘ ਗਿੰਦਾ ਸੇਖੋਂ ਆਪਣੇ 25 ਸਾਥੀਆਂ ਸਮੇਤ ਟਰੈਕਟਰ ਟਰਾਲੀ ਰਾਹੀਂ ਗੁਲਾਬ ਸਿੱਧੂ ਦੀ ਫ਼ਿਲਮ ‘ਜੁਦਾ’ ਦੇਖਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ ਅਤੇ ਗੁਲਾਬ ਸਿੱਧੂ ਦੇ ਕੀਤੇ ਕੰਮ ਦੀ ਸ਼ਲਾਘਾ ਕੀਤੀ।
ਅਜੀਤ ਡੈਸਕ
28-08-2026