28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸਿੱਖ ਸੇਵਾ ਸੁਸਾਇਟੀ ਨੇ ਵੱਖ-ਵੱਖ ਪਰਿਵਾਰਾਂ ਦੀ ਕੀਤੀ ਆਰਥਿਕ ਮਦਦ

ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ ਐਨ. ਆਰ.

ਅਜੀਤ ਡੈਸਕ 28-08-2026
ਸ਼ਹਿਣਾ, 27 ਅਗਸਤ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਇਕਾਈ ਮੌੜ ਨਾਭਾ ਵਲੋਂ ਐਨ.ਆਰ.ਆਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵੱਖ-ਵੱਖ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਗਈ। ਸੁਸਾਇਟੀ ਦੇ ਆਗੂ ਭਾਈ ਜਗਸੀਰ ਸਿੰਘ ਮੌੜ ਨੇ ਦੱਸਿਆ ਕਿ ਸ਼ਹੀਦ ਭਾਈ ਨਿਰਮਲ ਸਿੰਘ ਨਿੰਮਾ ਪਿੰਡ ਰਾਜੇਆਣਾ ਨੇੜੇ ਬਾਘਾਪੁਰਾਣਾ ਦਾ ਮਕਾਨ ਜਥੇਦਾਰ ਰਣਜੀਤ ਸਿੰਘ ਐਬਸਫੋਰਡ, ਜਥੇਦਾਰ ਸਤਨਾਮ ਸਿੰਘ ਮੌਨਟੀਰੀਅਲ ਨੇ ਬਣਾਉਣ ਲਈ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਕੀਤੀ। ਇਸ ਤੋਂ ਇਲਾਵਾ ਸ਼ਹੀਦ ਭਾਈ ਨਾਇਬ ਸਿੰਘ ਰੂੜੇਕੇ ਦੇ ਪਰਿਵਾਰ ਨੂੰ 50 ਹਜ਼ਾਰ ਦੀ ਨਗਦ ਸਹਾਇਤਾ ਜਥੇਦਾਰ ਰਣਜੀਤ ਸਿੰਘ ਔਬਸਫੋਰਡ ਵਲੋਂ ਦਿੱਤੀ ਗਈ। ਜਿਸ ਦੇ ਭਰਾ ਦੀ ਬਾਂਹ ਦੇ ਇਲਾਜ ਲਈ ਦਿੱਤੇ ਗਏ। ਇਸੇ ਪਰਿਵਾਰ ਦੀ ਰੁਪਿੰਦਰ ਕੌਰ ਦੀ ਬੀ.ਐਸ.ਸੀ ਨਾਨ ਮੈਡੀਕਲ ਦੀ ਫ਼ੀਸ ਮਨਮੋਹਨ ਸਿੰਘ ਯੂ.ਐਸ.ਏ ਵਲੋਂ ਭਰੀ ਗਈ। ਇਸ ਤੋਂ ਇਲਾਵਾ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧਿਤ ਸਿੱਖ ਪ੍ਰਚਾਰਕ ਜਿਨ੍ਹਾਂ ਨੂੰ ਗੱਡੀ ਦੀ ਲੋੜ ਸੀ ਲਈ 3 ਲੱਖ ਦੀ ਗੁਪਤ ਰੂਪ ਵਿਚ ਰਾਸ਼ੀ ਦਿੱਤੀ ਗਈ। ਇਸ ਮੌਕੇ ਲਖਵਿੰਦਰ ਸਿੰਘ ਮੌੜ, ਨੋਨਾ ਹਲਵਾਈ ਆਦਿ ਤੋਂ ਇਲਾਵਾ ਸੁਸਾਇਟੀ ਦੇ ਹੋਰ ਆਗੂ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਮਾਤਾ ਗੁਜਰੀ ਪਬਲਿਕ ਹਾਈ ਸਕੂਲ ਦੀ ਖੋ-ਖੋ ਟੀਮ ਨੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਪਹਿਲਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।