28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਹੰਡਿਆਇਆ ਵਿਖੇ ਹੜਤਾਲ ਕਾਰਨ ਨਗਰ ਪੰਚਾਇਤ ਦਾ ਦਫ਼ਤਰ ਤੇ ਸਕੂਲ ਰਹੇ ਬੰਦ

ਹੰਡਿਆਇਆ, 27 ਅਗਸਤ (ਗੁਰਜੀਤ ਸਿੰਘ ਖੁੱਡੀ)-ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਜਥੇਬੰਦੀ ਵਲੋਂ ਅੱਜ ਪੰਜਾਬ ਬੰਦ ਦੀ ਹੜਤਾਲ ਦੇ ਸੱਦੇ ਤਹਿਤ ਵੱਖ-ਵੱਖ ਦਫ਼ਤਰਾਂ ਤੇ ਸਰਕਾਰੀ ਸਕੂਲ ਬੰਦ ਰਹੇ। ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਵਿਖੇ ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਦਿੱਤੇ ਪੰਜਾਬ ਬੰਦ ਹੜਤਾਲ ਦੇ ਸੱਦੇ ਤੇ ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਮੁਲਾਜ਼ਮਾਂ, ਵਾਟਰ ਵਰਕਸ ਤੇ ਸੀਵਰੇਜ ਵਿਭਾਗ ਦੇ ਮੁਲਾਜ਼ਮ ਤੇ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ।

ਅਜੀਤ ਡੈਸਕ 28-08-2026
ਹੰਡਿਆਇਆ, 27 ਅਗਸਤ (ਗੁਰਜੀਤ ਸਿੰਘ ਖੁੱਡੀ)-ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਜਥੇਬੰਦੀ ਵਲੋਂ ਅੱਜ ਪੰਜਾਬ ਬੰਦ ਦੀ ਹੜਤਾਲ ਦੇ ਸੱਦੇ ਤਹਿਤ ਵੱਖ-ਵੱਖ ਦਫ਼ਤਰਾਂ ਤੇ ਸਰਕਾਰੀ ਸਕੂਲ ਬੰਦ ਰਹੇ। ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਵਿਖੇ ਪੰਜਾਬ ਮਿਊਂਸੀਪਲ ਵਰਕਰ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਜਥੇਬੰਦੀ ਵਲੋਂ ਦਿੱਤੇ ਪੰਜਾਬ ਬੰਦ ਹੜਤਾਲ ਦੇ ਸੱਦੇ ਤੇ ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਮੁਲਾਜ਼ਮਾਂ, ਵਾਟਰ ਵਰਕਸ ਤੇ ਸੀਵਰੇਜ ਵਿਭਾਗ ਦੇ ਮੁਲਾਜ਼ਮ ਤੇ ਸਫ਼ਾਈ ਸੇਵਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਮੌਕੇ ਰਣਜੀਤ ਸਿੰਘ, ਵਰਿੰਦਰਪਾਲ ਸਿੰਘ, ਕਮਲਦੀਪ ਕੌਰ, ਗੁਰਦੀਪ ਸਿੰਘ, ਰਵਿੰਦਰ ਸਿੰਘ, ਕੁਲਵੀਰ ਸਿੰਘ, ਵਿਜੈ ਕੁਮਾਰ, ਲਖਵੀਰ ਸਿੰਘ, ਰਵੀ ਸਿੰਘ, ਜਗਸੀਰ ਸਿੰਘ, ਰਾਣੀ ਕੌਰ, ਪੰਕਜ ਕੁਮਾਰ ਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ। ਇਸੇ ਤਰ੍ਹਾਂ ਹੰਡਿਆਇਆ ਦੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲਾਂ, ਖੁੱਡੀ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲ, ਧਨੌਲਾ ਖ਼ੁਰਦ ਦੇ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਅਤੇ ਪਿੰਡ ਖੁੱਡੀ ਖ਼ੁਰਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਪ੍ਰਾਇਮਰੀ ਸਕੂਲ ਦੇ ਸਟਾਫ਼ ਵਲੋਂ ਬਰਨਾਲਾ ਵਿਖੇ ਪੁੱਜ ਕੇ ਹੜਤਾਲ ਵਿਚ ਸ਼ਮੂਲੀਅਤ ਕੀਤੀ। ਸਕੂਲਾਂ ਦੇ ਗੇਟਾਂ ਅੱਗੇ ਜਿੰਦਰੇ ਲਗਾਏ ਦਿਖਾਈ ਦਿੱਤੇ।
ਪਿਛਲੀ ਖ਼ਬਰ ਸੁਪਰੀਮ ਇੰਟਰਨੈਸ਼ਨਲ ਸਕੂਲ ਮਹਿਲ ਕਲਾਂ ਦੇ ਬੱਚਿਆਂ ਨੇ ਰੰਗ-ਬਿਰੰਗੇ ਧਾਗਿਆਂ ਨਾਲ ਬਣਾਈਆਂ ਰੱਖੜੀਆਂ ਅਗਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।