ਪ੍ਰਧਾਨ ਧਰਮਿੰਦਰ ਸਿੰਘ ਧੰਨਾ ਨੇ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਲਾਕ ਟਾਵਰ ਦਾ ਟੱਕ ਲਗਾ ਕੇ ਕੀਤਾ ਰਸਮੀ ਆਰੰਭ
ਧਨੌਲਾ, 27 ਅਗਸਤ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਦੇ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਨੇ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਖ਼ਾਲੀ ਪਈ ਤਿਕੋਣੀ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਲਾਕ ਟਾਵਰ ਦਾ ਟੱਕ ਲਗਾ ਕੇ ਰਸਮੀ ਤੌਰ ’ਤੇ ਆਰੰਭ ਕੀਤਾ। ਉਨ੍ਹਾਂ ਆਖਿਆ ਕਿ ਮੈਂਬਰ ਆਫ਼ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਰਹਿਨੁਮਾਈ ਹੇਠ, ਜਿਹੜੀ 20 ਕਰੋੜ ਰੁਪਏ ਦੀ ਰਾਸ਼ੀ ਧਨੌਲਾ ਲਈ ਜਾਰੀ ਹੋਈ ਸੀ ਉਸ ਵਿਚੋਂ 50 ਲੱਖ ਰੁਪਏ ਖ਼ਰਚ ਕੇ ਇਹ 45 ਫੁੱਟ ਉੱਚਾ ਕਲਾਕ ਟਾਵਰ ਅਤੇ 30 x30 ਦੀ ਲੰਬਾਈ ਅਤੇ ਚੌੜਾਈ ਨਾਲ ਤਿਆਰ ਕੀਤਾ ਜਾਵੇਗਾ।
ਧਨੌਲਾ, 27 ਅਗਸਤ (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਦੇ ਪ੍ਰਧਾਨ ਧਰਮਿੰਦਰ ਸਿੰਘ ਧੰਨਾ ਨੇ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਖ਼ਾਲੀ ਪਈ ਤਿਕੋਣੀ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਲਾਕ ਟਾਵਰ ਦਾ ਟੱਕ ਲਗਾ ਕੇ ਰਸਮੀ ਤੌਰ ’ਤੇ ਆਰੰਭ ਕੀਤਾ। ਉਨ੍ਹਾਂ ਆਖਿਆ ਕਿ ਮੈਂਬਰ ਆਫ਼ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਯੋਗ ਰਹਿਨੁਮਾਈ ਹੇਠ, ਜਿਹੜੀ 20 ਕਰੋੜ ਰੁਪਏ ਦੀ ਰਾਸ਼ੀ ਧਨੌਲਾ ਲਈ ਜਾਰੀ ਹੋਈ ਸੀ ਉਸ ਵਿਚੋਂ 50 ਲੱਖ ਰੁਪਏ ਖ਼ਰਚ ਕੇ ਇਹ 45 ਫੁੱਟ ਉੱਚਾ ਕਲਾਕ ਟਾਵਰ ਅਤੇ 30 x30 ਦੀ ਲੰਬਾਈ ਅਤੇ ਚੌੜਾਈ ਨਾਲ ਤਿਆਰ ਕੀਤਾ ਜਾਵੇਗਾ। ਧਰਮਿੰਦਰ ਸਿੰਘ ਧੰਨਾ ਨੇ ਆਖਿਆ ਕਿ ਮੰਡੀ ਦੀ ਦਿੱਖ ਨਿਖਾਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਇਹ ਵੀ ਆਖਿਆ ਕਿ ਵਿਰੋਧੀ ਧਿਰਾਂ ਉਨ੍ਹਾਂ ਦੇ ਅਕਸ ਨੂੰ ਨੀਵਾਂ ਕਰਨ ਲਈ ਅਨੇਕਾਂ ਹੱਥ ਕੰਡੇ ਅਪਣਾ ਰਹੀਆਂ ਹਨ। ਪ੍ਰੰਤੂ ਉਹ ਧਨੌਲੇ ਦੇ ਸਾਰੇ ਬੁਨਿਆਦੀ ਮਸਲਿਆਂ ਦਾ ਪਹਿਲੇ ਹੀ ਸਾਲ ਵਿਚ ਹੱਲ ਕਰ ਕੇ ਦਮ ਲੈਣਗੇ। ਉਨ੍ਹਾਂ ਆਖਿਆ ਕਿ ਉਹ ਜਾਣਦੇ ਹਨ ਕਿ ਨਿਕਾਸੀ ਪਾਣੀ ਮੰਡੀ ਲਈ ਨਾਸੂਰ ਬਣਿਆ ਹੋਇਆ ਹੈ। ਪ੍ਰੰਤੂ ਉਹ ਨਿਕਾਸੀ ਪਾਣੀ ਦੇ ਹੱਲ ਲਈ ਧੁਰ ਧੁੰਨੀ ਕੋਲੋਂ ਜ਼ੋਰ ਲਾਉਣ ਲੱਗੇ ਹੋਏ ਹਨ ਅਤੇ ਇਸ ਮਸਲੇ ਨੂੰ ਹਮੇਸ਼ਾ ਲਈ ਸਮਾਪਤ ਕਰ ਕੇ ਹੀ ਦਮ ਲੈਣਗੇ। ਰਸਮੀ ਆਰੰਭ ਸਮੇਂ ਉਨ੍ਹਾਂ ਦੇ ਨਾਲ ਸੁਰਿੰਦਰ ਸਿੰਘ ਭੱਠਲ, ਨਵਦੀਪ ਪ੍ਰੈਟੀ, ਕੌਂਸਲਰ ਰੋਮਾ ਦੀਕਸ਼ਿਤ, ਕੌਂਸਲਰ ਬਲਰਾਜ ਸਿੰਘ, ਵਿਕਰਮ ਸਿੰਘ ਬੱਬੀ, ਕੁਲਵਿੰਦਰ ਸਿੰਘ, ਜਗਦੀਪ ਦਾਸ ਵੀ ਸ਼ਾਮਿਲ ਸਨ।