29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸ਼ਹਿਣਾ ਪੁਲਿਸ ਨੇ ਚੋਰ ਗਰੋਹ ਫੜਿਆ

ਸ਼ਹਿਣਾ, 28 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵਲੋਂ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ। ਥਾਣਾ ਮੁਖੀ ਰੈਨੂੰ ਪਰੋਚਾ ਨੇ ਦੱਸਿਆ ਕਿ ਏ.

ਅਜੀਤ ਡੈਸਕ 29-08-2026
ਸ਼ਹਿਣਾ, 28 ਅਗਸਤ (ਸੁਰੇਸ਼ ਗੋਗੀ)-ਸ਼ਹਿਣਾ ਪੁਲਿਸ ਵਲੋਂ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਨੌਜਵਾਨਾਂ ਨੂੰ ਫੜਨ ਵਿਚ ਸਫਲਤਾ ਪ੍ਰਾਪਤ ਕੀਤੀ। ਥਾਣਾ ਮੁਖੀ ਰੈਨੂੰ ਪਰੋਚਾ ਨੇ ਦੱਸਿਆ ਕਿ ਏ.ਐਸ.ਆਈ ਬਲਦੇਵ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਲੀਲੋ ਕੋਠੇ ਸ਼ਹਿਣਾ Ç ਲੰਕ ਸੜਕ ’ਤੇ ਕੱਚੇ ਰਸਤੇ ’ਤੇ ਖੜੇ ਕੁੱਝ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ। ਸੂਚਨਾ ਅਨੁਸਾਰ ਸ਼ਨੀ ਪੁੱਤਰ ਬਲਵੀਰ ਸਿੰਘ ਬੀਰਾ ਵਾਸੀ ਰਾਏਸਰ ਪਟਿਆਲਾ, ਗੁਰਪ੍ਰੀਤ ਸਿੰਘ ਬੱਟਾ ਪੁੱਤਰ ਸੁਖਦੇਵ ਸਿੰਘ ਵਾਸੀ ਰਾਏਸਰ ਪਟਿਆਲਾ ਅਤੇ ਅਕਾਸਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਬੀਹਲਾ ਜੋ ਕਿ ਪੈਸਨ ਮੋਟਰਸਾਈਕਲ ’ਤੇ ਸਨ ਅਤੇ ਉਨ੍ਹਾਂ ਕੋਲ ਲੋਹੇ ਦੀ ਰਾਡ, ਪੇਚਕਸ, ਨਲਕੇ ਦੀ ਹੱਥੀ ਬਰਾਮਦ ਕੀਤੀ। ਉਕਤ ਨੌਜਵਾਨਾਂ ਨੂੰ ਹਿਰਾਸਤ ਵਿਚ ਲੈਣ ਉਪਰੰਤ ਉਨ੍ਹਾਂ ਦੱਸਿਆ ਕਿ ਮਿੱਠੂ ਸਿੰਘ ਪੁੱਤਰ ਮੇਹਰ ਸਿੰਘ ਦੇ ਘਰੋਂ ਸੋਨੇ, ਚਾਂਦੀ ਦੇ ਗਹਿਣੇ ਤੇ ਨਗਦੀ ਤੋਂ ਇਲਾਵਾ ਹੋਰ ਸਮਾਨ ਵੀ ਚੋਰੀ ਕੀਤਾ ਸੀ। ਥਾਣਾ ਮੁਖੀ ਨੇ ਦੱਸਿਆ ਕਿ ਹੋਰ ਪੁੱਛਗਿੱਛ ਜਾਰੀ ਹੈ।
ਪਿਛਲੀ ਖ਼ਬਰ ਸਰਕਾਰੀ ਕਾਲਜ ਅਮਰਗੜ੍ਹ ਵਿਖੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਖੁੱਲ੍ਹੀ ਸੁਣਵਾਈ ਕੈਂਪ ਅੱਜ ਅਗਲੀ ਖ਼ਬਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਰੈਲੀ ਕਰ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।