ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਰਾੜਾ ਸਾਹਿਬ ਵਿਖੇ ਦਸਤਾਰ ਕੈਂਪ ਲਗਾਇਆ
ਅਹਿਮਦਗੜ, 29 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵਾਲਿਆਂ ਦੀ 51ਵੀਂ ਬਰਸੀ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਸਮਾਗਮ ਮੌਕੇ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਰਾੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਨੌਜਵਾਨ ਪੀੜ੍ਹੀ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਸੰਬੰਧੀ ਆਓ ਦਸਤਾਰਾਂ ਸਜਾਈਏ ਦਸਤਾਰ ਕੈਂਪ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਮੇਨ ਗੇਟ ਵਿਖੇ ਲਗਾਇਆ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਲਗਾਏ ਦਸਤਾਰ ਕੈਂਪ ਦੌਰਾਨ ਸੈਂਕੜੇ ਨੌਜਵਾਨ ਨੇ ਪੱਕੇ ਤੌਰ ’ਤੇ ਸਾਬਤ ਸੂਰਤ ਹੋਣ ਤੇ ਪੱਕੇ ਤੌਰ ’ਤੇ ਦਸਤਾਰਾਂ ਸਜਾਉਣ ਦਾ ਪ੍ਰਣ ਕੀਤਾ ਉਨਾਂ ਨੌਜਵਾਨਾਂ ਨੂੰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ।
ਅਹਿਮਦਗੜ, 29 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) - ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਵਾਲਿਆਂ ਦੀ 51ਵੀਂ ਬਰਸੀ ਅਤੇ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਸਮਾਗਮ ਮੌਕੇ ਸੰਤ ਬਾਬਾ ਅਮਰ ਸਿੰਘ ਭੋਰਾ ਸਾਹਿਬ ਰਾੜਾ ਸਾਹਿਬ ਵਾਲਿਆਂ ਦੀ ਅਗਵਾਈ ਹੇਠ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਆਓ ਦਸਤਾਰਾਂ ਸਜਾਈਏ ਮੁਹਿੰਮ ਤਹਿਤ ਨੌਜਵਾਨ ਪੀੜ੍ਹੀ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਸੰਬੰਧੀ ਆਓ ਦਸਤਾਰਾਂ ਸਜਾਈਏ ਦਸਤਾਰ ਕੈਂਪ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਮੇਨ ਗੇਟ ਵਿਖੇ ਲਗਾਇਆ। ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਲਗਾਏ ਦਸਤਾਰ ਕੈਂਪ ਦੌਰਾਨ ਸੈਂਕੜੇ ਨੌਜਵਾਨ ਨੇ ਪੱਕੇ ਤੌਰ ’ਤੇ ਸਾਬਤ ਸੂਰਤ ਹੋਣ ਤੇ ਪੱਕੇ ਤੌਰ ’ਤੇ ਦਸਤਾਰਾਂ ਸਜਾਉਣ ਦਾ ਪ੍ਰਣ ਕੀਤਾ ਉਨਾਂ ਨੌਜਵਾਨਾਂ ਨੂੰ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਦਸਤਾਰਾਂ ਨਾਲ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ ਮੌਜੂਦਾ ਮੁਖੀ ਸੰਤ ਬਾਬਾ ਅਮਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਦਸਤਾਰ ਕੋਚਾ ਨੂੰ ਵਿਸ਼ੇਸ਼ ਤੌਰ ’ਤੇ ਆਸ਼ੀਰਵਾਦ ਚੜਦੀਕਲਾ ਨਾਲ ਸੇਵਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬਾਬਾ ਮਨਜੀਤ ਸਿੰਘ ਰਾੜਾ ਸਾਹਿਬ, ਸੰਤ ਗਿਆਨੀ ਗਗਨਦੀਪ ਸਿੰਘ ਨਿਰਮਲੇ, ਭਾਈ ਰਣਧੀਰ ਸਿੰਘ ਢੀਂਡਸਾ ਸੈਕਟਰੀ ਰਾੜਾ ਸਾਹਿਬ, ਕੇ ਐਸ ਗਰੁੱਪ ਮਾਲੇਰਕੋਟਲਾ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ, ਦਸਮੇਸ਼ ਗਰੁੱਪ ਦੇ ਚੇਅਰਮੈਨ ਗਿਆਨੀ ਅਮਰ ਸਿੰਘ, ਪਰਮਿੰਦਰ ਸਿੰਘ ਭੰਗੂ ਕਨੇਡਾ, ਸਤਵੀਰ ਸਿੰਘ ਖੱਟੜਾ ਨੇ ਵਿਸ਼ੇਸ਼ ਤੌਰ ’ਤੇ ਦਸਤਾਰ ਕੈਂਪ ਦੌਰਾਨ ਹਾਜ਼ਰੀ ਲਗਵਾਈ। ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਚੀਫ ਸੈਕਟਰੀ ਭਾਈ ਗੁਰਵਿੰਦਰ ਸਿੰਘ ਲਵਲੀ, ਚੀਫ ਐਡਵਾਈਜ਼ਰ ਅਮਨਦੀਪ ਸਿੰਘ ਰਤਨ, ਈਸ਼ਵਰ ਜਤਿੰਦਰ ਸਿੰਘ,ਇੰਟਰਨੈਸ਼ਨਲ ਦਸਤਾਰ ਕੋਚ ਸੁਖਚੈਨ ਸਿੰਘ ਭੈਣੀ, ਹਰਵਿੰਦਰ ਸਿੰਘ ਅਮਰਗੜ੍ਹ ਹਰਪ੍ਰੀਤ ਸਿੰਘ ਚੀਮਾਂ ਧਰਮਪ੍ਰੀਤ ਸਿੰਘ ਦੁਲਮਾ, ਪ੍ਰਭਪਿੰਦਰ ਸਿੰਘ ਬਾਠਾਂ, ਪ੍ਰਦੀਪ ਸਿੰਘ ਬਦੀਨਪੁਰ, ਜਸ਼ਨਦੀਪ ਸਿੰਘ ਮਲੌਦ, ਗੁਰਿੰਦਰ ਸਿੰਘ ਕਿੰਗ, ਜਪਜੀਤ ਸਿੰਘ ਮਲੋਦ, ਗੁਰਵਿੰਦਰ ਸਿੰਘ ਸਿਆੜ,ਜੀ.ਡੀ ਸਿੰਘ, ਮਨਜੋਤ ਸਿੰਘ ਧਾਰਨੀ ਅਵਤਾਰ ਸਿੰਘ ਚੁਹਾਣੇ, ਤਰਨਜੀਤ ਸਿੰਘ ਭੈਣੀ, ਜਸ਼ਨਦੀਪ ਸਿੰਘ ਤਾਜਪੁਰ,ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਰਿਆਣਾ,ਯੂ.ਪੀ ਅਤੇ ਪੰਜਾਬ ਦੇ ਦਸਤਾਰ ਕੋਚ ਹਾਜ਼ਰ ਸਨ।