31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਡੀ.ਸੀ. ਦਫਤਰ ਬਾਹਰ ਕਿਸਾਨਾਂ ਨੇ ਆਰੰਭ ਕੀਤਾ ਪੱਕਾ ਮੋਰਚਾ

ਸੰਗਰੂਰ, 30 ਅਗਸਤ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਜ਼ਿਲ੍ਹਾ ਸੰਗਰੂਰ ਦੇ ਡੀ. ਸੀ.

ਅਜੀਤ ਡੈਸਕ 31-08-2026
ਸੰਗਰੂਰ, 30 ਅਗਸਤ (ਅਮਨਦੀਪ ਸਿੰਘ ਬਿੱਟਾ) - ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਜ਼ਿਲ੍ਹਾ ਸੰਗਰੂਰ ਦੇ ਡੀ.ਸੀ. ਦਫਤਰ ਅੱਗੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਲਵਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਪੱਕਾ ਮੋਰਚਾ ਸ਼ੁਰੂ ਹੋਇਆ। ਇਸ ਮੌਕੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਸਮੇਤ ਵੱਖ-ਵੱਖ ਆਗੂਆਂ ਨੇ ਇਸ ਮੋਰਚੇ ਦੀਆਂ ਮੁੱਖ ਮੰਗਾਂ ਵਾਰੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਨਾਲ ਖੇਤੀ ਨੂੰ ਮਾਰਨ ਵਾਲਾ ਮੁਕਤ ਵਪਾਰ ਸਮਝੌਤਾ ਰੱਦ ਕੀਤੀ ਜਾਵੇ। ਜ਼ਮੀਨਾਂ ਖੋਹਣ ਵਾਲੀ ਲੈਂਡ ਪੂਲਿੰਗ ਨੀਤੀ ਰੱਦ ਕਰੋ। ਦਹਾਕਿਆਂ ਤੋਂ ਜ਼ਮੀਨ ਵਾਹ ਰਹੇ ਆਬਾਦਕਾਰਾਂ, ਮੁਜ਼ਾਰਿਆਂ ਨੂੰ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿਓ, ਉਜਾੜਨਾ ਬੰਦ ਕਰੋ। ਸਾਰੇ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰੋ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ਾ ਦਿਓ, ਪੰਜਾਬ ਲਈ ਕਾਰਪੋਰੇਟਾਂ ਵਿਰੋਧੀ,ਵਾਤਾਵਰਨ ਪੱਖੀ ਖੇਤੀ ਨੀਤੀ ਬਣਾਓ,ਕਿਸਾਨ ਆਗੂਆਂ ’ਤੇ ਪਾਏ ਸਾਰੇ ਝੂਠੇ ਕੇਸ, ਵਾਰੰਟ ਤੇ ਪੁਰਾਣੀ ਸਾਣਤ ਵਾਲੇ ਕੇਸ ਰੱਦ ਕਰੋ। ਸੰਘਰਸ਼ ਕਰਦੇ ਲੋਕਾਂ ‘ਤੇ ਪੁਲਿਸ ਜ਼ਬਰ, ਝੂਠੇ ਮੁਕਾਬਲੇ ਤੇ ਕਾਲੇ ਕਾਨੂੰਨ ਬੰਦ ਕਰੋ। ਪਿਛਲੇ ਸਾਲ ਹੜ੍ਹਾਂ ‘ਚ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਦਿਓ ਤੇ ਦਰਿਆਵਾਂ ਦੀ ਸਫਾਈ, ਬੰਨ੍ਹ ਪੱਕੇ ਕਰੋ, ਬਿਜਲੀ ਬਿੱਲ,ਕਿਰਤ ਕੋਡ ਤੇ ਜੀ-ਰਾਮ-ਜੀ ਵਰਗੇ ਲੋਕ ਮਾਰੂ ਕਾਨੂੰਨ ਰੱਦ ਕਰੋ। ਸਾਰੀਆਂ ਫਸਲਾਂ ‘ਤੇ ਐਮ.ਐਸ.ਪੀ. ਦੀ ਗਾਰੰਟੀ ਦਾ ਕਾਨੂੰਨ ਬਣਾਓ ਤੇ ਸਸਤੇ ਰਾਸ਼ਨ ਵਾਲੀ ਪ੍ਰਣਾਲੀ ਲਾਗੂ ਕਰੋ। ਇਸ ਮੌਕੇ ਜ਼ਿਲ੍ਹਾ ਖਜਾਨਚੀ ਅਮਨਦੀਪ ਸਿੰਘ ਮਹਿਲਾ ਦਰਸ਼ਨ ਸਿੰਘ ਚੰਗਾਲੀਵਾਲਾ ਬਲਾਕ ਭਵਾਨੀਗੜ੍ਹ ਖਜਾਨਚੀ ਬਲਵਿੰਦਰ ਸਿੰਘ ਘਨੌੜ ਬਲਾਕ ਸੰਗਰੂਰ ਦੇ ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਬਲਾਕ ਦਿੜਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾ ਬਲਾਕ ਸਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਬਲਾਕ ਲਹਿਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਬਲਾਕ ਮੂਣਕ ਦੇ ਆਗੂ ਬੰਟੀ ਢੀਂਡਸਾ ਧੂਰੀ ਬਲਾਕ ਦੇ ਆਗੂ ਰਾਮ ਸਿੰਘ ਕੱਕੜਆਲ ਅਤੇ ਡੀ.ਟੀ.ਐੱਫ. ਦੇ ਬਲਵੀਰ ਚੰਦ ਲੌਂਗੋਵਾਲ, ਸੁਖਵਿੰਦਰ ਸਿੰਘ ਢਿੱਲਵਾ ਸੂਬਾ ਕਨਵੀਨਰ, ਕੁਲਦੀਪ ਸਿੰਘ ਕੋਟ ਧਰਮੂ ਸੂਬਾ ਪ੍ਰਧਾਨ ਕਿਸਾਨ ਮਜ਼ਦੂਰ ਐਸੋਸੀਏਸਨ, ਟੋਲ ਪਲਾਜ਼ਾ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਭੱਟੀਆਲ ਡੀ.ਟੀ.ਐੱਫ. ਦੇ ਆਗੂ ਝੂਜ਼ਾਰ ਸਿੰਘ ਲੌਂਗੋਵਾਲ, ਕਰੋਨਾ ਵਲੰਟੀਅਰ ਯੂਨੀਅਨ ਪੰਜਾਬ ਦੇ ਗੁਰਪਿਆਰ ਸਿੰਘ ਸਮੇਤ ਵੱਡੀ ਗਿਣਤੀ ਕਿਸਾਨ ਮਜ਼ਦੂਰ ਅਤੇ ਔਰਤਾਂ ਵੀ ਸ਼ਾਮਿਲ ਹੋਈਆਂ।
ਪਿਛਲੀ ਖ਼ਬਰ ਪੰਜਾਬ ਤੋਂ ਚੰਡੀਗੜ੍ਹ ਧਰਨੇ ਲਈ ਵੱਡੀ ਗਿਣਤੀ ’ਚ ਕਿਸਾਨ ਪਹੁੰਚਣਗੇ - ਸੂਬਾ ਪ੍ਰਧਾਨ ਕਾਦੀਆਂ ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਪਿੰਡਾਂ ’ਚ ਕਿਸਾਨਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।