01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਭੋਗ ਉਪਰੰਤ ਦਾਨੀ ਸੱਜਣਾਂ ਨੂੰ ਕੀਤਾ ਸਨਮਾਨਿਤ

ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਨਿਰਮਲੇ ਸ਼ਹਿਣਾ ਵਿਖੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਨੋਖੇ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਚੋਪਹਿਰਾ ਸਾਹਿਬ ਸਮੇਂ ਸੁਖਮਨੀ ਸਾਹਿਬ ਦੇ ਆਰੰਭ ਪਾਠਾਂ ਦਾ ਭੋਗ ਪਾਇਆ ਗਿਆ, ਉਸ ਉਪਰੰਤ ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ। ਨਿਰਮਲ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਪਹਿਰਾ ਸਾਹਿਬ ਜੀ ਦੇ ਪਾਠ ਦੀ ਸੇਵਾ ਨਿਰਮਲ ਸਿੰਘ ਦੇ ਪਰਿਵਾਰ ਵਲੋਂ ਕਰਵਾਈ ਗਈ ਹੈ, ਉਸ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਉ ਸਾਹਿਬ ਭੇਟ ਕੀਤਾ ਗਿਆ।

ਅਜੀਤ ਡੈਸਕ 01-09-2026
ਸ਼ਹਿਣਾ, 31 ਅਗਸਤ (ਸੁਰੇਸ਼ ਗੋਗੀ)-ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਨਿਰਮਲੇ ਸ਼ਹਿਣਾ ਵਿਖੇ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਨੋਖੇ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਚੋਪਹਿਰਾ ਸਾਹਿਬ ਸਮੇਂ ਸੁਖਮਨੀ ਸਾਹਿਬ ਦੇ ਆਰੰਭ ਪਾਠਾਂ ਦਾ ਭੋਗ ਪਾਇਆ ਗਿਆ, ਉਸ ਉਪਰੰਤ ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਦੇ ਹੈੱਡ ਗ੍ਰੰਥੀ ਭਾਈ ਨਿਰਮਲ ਸਿੰਘ ਖ਼ਾਲਸਾ ਵਲੋਂ ਅਰਦਾਸ ਬੇਨਤੀ ਕੀਤੀ ਗਈ। ਨਿਰਮਲ ਸਿੰਘ ਖ਼ਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਪਹਿਰਾ ਸਾਹਿਬ ਜੀ ਦੇ ਪਾਠ ਦੀ ਸੇਵਾ ਨਿਰਮਲ ਸਿੰਘ ਦੇ ਪਰਿਵਾਰ ਵਲੋਂ ਕਰਵਾਈ ਗਈ ਹੈ, ਉਸ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਉ ਸਾਹਿਬ ਭੇਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ ਦੇ ਮੇਨ ਗੇਟ ਦਰਸ਼ਨੀ ਡਿਉੜੀ ਦੀ ਚੱਲ ਰਹੀ ਸੇਵਾ ਵਿਚ ਸੁਰਜੀਤ ਸਿੰਘ ਜੰਡੂ ਨੋਰਥ ਅਮਰੀਕਾ ਵਲੋਂ ਭੇਜੀ ਗਈ ਮਾਈਆਂ ਸਾਬਕਾ ਪੰਚਾਇਤ ਮੈਂਬਰ ਸੁਖਵਿੰਦਰ ਸਿੰਘ ਧਾਲੀਵਾਲ ਨੇ ਅਤੇ ਗੁਰਜੰਟ ਸਿੰਘ ਕਾਹਨੇਕੇ, ਲੱਖੀ ਕਾਹਨੇਕੇ ਕੈਨੇਡਾ ਵਲੋਂ ਭੇਜੀ ਗਈ ਮਾਈਆਂ ਸਰਪੰਚ ਜਗਤਾਰ ਸਿੰਘ ਨੀਲੋਂ ਕੋਠੇ ਨੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸੌਂਪੀ ਗਈ ਹੈ, ਗੁਰਦੁਆਰਾ ਸਾਹਿਬ ਸਿੰਘ ਸ਼ਹੀਦੀ ਡੇਰਾ ਸੰਤ ਬਾਬਾ ਵਰਿਆਮ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਦਾਨੀ ਸੱਜਣਾਂ ਨੂੰ ਸਿਰੋਪਾਉ ਸਾਹਿਬ ਭੇਟ ਕੀਤੇ ਗਏ, ਨਿਰਮਲ ਸਿੰਘ ਖ਼ਾਲਸਾ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਉਪਰਾਲੇ ਸਦਕਾ ਹੀ ਗੁਰੂ ਘਰ ਦੇ ਕੰਮ ਨੇਪਰੇ ਚੜ ਰਹੇ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੂਬਾ ਸਿੰਘ, ਬਾਬਾ ਨੇਕਾ ਸਿੰਘ, ਨਿਰੰਜਨ ਸਿੰਘ ਝੋਰੜ, ਜਰਨੈਲ ਸਿੰਘ, ਹਰਜੀਤ ਸਿੰਘ ਜੀਤੀ ਮੋਟਰਾਂ ਵਾਲਾ, ਡਾ: ਮੋਦਨ ਸਿੰਘ, ਬਲਵਿੰਦਰ ਸਿੰਘ ਫ਼ੌਜੀ, ਅਮਨਾ, ਜਸਵਿੰਦਰ ਸਿੰਘ ਦਿਹਾੜੇ ਕਾ, ਯੋਧਾ ਸਿੰਘ, ਮੇਜਰ ਸਿੰਘ ਬਿਜਲੀ ਵਾਲਾ, ਗ੍ਰੰਥੀ ਸੁਰਿੰਦਰ ਸਿੰਘ, ਦਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਕਿੱਥੇ ਗਿਆ ਰਾਮ ਸਰੂਪ ਅਣਖੀ ਮਿਊਂਸਪਲ ਲਾਇਬ੍ਰੇਰੀ ਦੀ ਬਿਲਡਿੰਗ ਦੇ ਵਾਧੇ ਲਈ ਲਗਾਏ ਗਏ 49.50 ਲੱਖ ਰੁਪਏ ਦੇ ਟੈਂਡਰ ਦਾ ਪ... ਅਗਲੀ ਖ਼ਬਰ ਪਿਛਲੇ ਪੰਜ ਸਾਲਾਂ ਤੋਂ ਮੁਕੰਮਲ ਨਹੀਂ ਹੋ ਸਕੀ ਪਿੰਡ ਰਾਮਗੜ੍ਹ ਦੀ ਡਿਸਪੈਂਸਰੀ ਦੀ ਉਸਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।