04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸੜਕ ਹਾਦਸੇ ’ਚ ਜਾਨ ਗਵਾਉਣ ਵਾਲੇ ਸਹਿਜੜਾ ਵਾਸੀ ਦੀ ਪਤਨੀ ਨੂੰ ਮਿਲਿਆ 2 ਲੱਖ ਦਾ ਬੀਮਾ ਕਲੇਮ

ਮਹਿਲ ਕਲਾਂ, 3 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਭਾਰਤੀ ਸਟੇਟ ਬੈਂਕ (ਐਸ. ਬੀ.

ਅਜੀਤ ਡੈਸਕ 04-09-2026
ਮਹਿਲ ਕਲਾਂ, 3 ਸਤੰਬਰ (ਗੁਰਪ੍ਰੀਤ ਸਿੰਘ ਅਣਖੀ)-ਭਾਰਤੀ ਸਟੇਟ ਬੈਂਕ (ਐਸ.ਬੀ.ਆਈ.) ਦੀ ਬ੍ਰਾਂਚ ਹਮੀਦੀ ਵਲੋਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਪਿੰਡ ਸਹਿਜੜਾ ਵਾਸੀ ਦਲਵੀਰ ਕੌਰ ਨੂੰ 2 ਲੱਖ ਰੁਪਏ ਦੇ ਬੀਮਾ ਕਲੇਮ ਦਾ ਚੈੱਕ ਸੌਂਪਿਆ ਗਿਆ। ਬੈਂਕ ਮੈਨੇਜਰ ਦੀਪਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਲਵੀਰ ਕੌਰ ਦੇ ਪਤੀ ਬਲਵੀਰ ਸਿੰਘ (ਪੁੱਤਰ ਜਗੀਰ ਸਿੰਘ) ਦੀ ਸੜਕ ਹਾਦਸੇ ਵਿਚ ਬੇਵਕਤੀ ਮੌਤ ਹੋ ਗਈ ਸੀ, ਜਿਸ ਉਪਰੰਤ ਪੀੜਤ ਪਰਿਵਾਰ ਨੂੰ ਆਰਥਿਕ ਰਾਹਤ ਪ੍ਰਦਾਨ ਕਰਨ ਹਿੱਤ ਇਹ ਕਲੇਮ ਰਾਸ਼ੀ ਦਿੱਤੀ ਗਈ ਹੈ। ਮੈਨੇਜਰ ਨੇ ਕਿਹਾ ਕਿ ਇਹ ਯੋਜਨਾ ਆਮ ਲੋਕਾਂ ਲਈ ਬੇਹੱਦ ਅਹਿਮ ਸਮਾਜਿਕ ਸੁਰੱਖਿਆ ਕਵਚ ਹੈ, ਇਸ ਲਈ ਹਰ ਵਰਗ ਦੇ ਨਾਗਰਿਕ ਨੂੰ ਅਜਿਹੀਆਂ ਸਰਕਾਰੀ ਤੇ ਬੈਂਕਿੰਗ ਸਕੀਮਾਂ ਬਾਰੇ ਜਾਗਰੂਕ ਹੋ ਕੇ ਇਨ੍ਹਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ । ਇਸ ਮੌਕੇ ਬੈਂਕ ਦੇ ਸਹਾਇਕ ਸੰਦੀਪ ਸਿੰਘ, ਟੀਨੂ ਗਰਗ, ਆਰਮਗਾਡ ਇੰਦਰਜੀਤ ਸਿੰਘ, ਜਥੇਦਾਰ ਕੌਰ ਸਿੰਘ ਰਾਣੂ ਆਦਿ ਨੇ ਬੈਂਕ ਦੇ ਇਸ ਭਲਾਈ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਲੋਂ ਫ਼ਾਜ਼ਿਲਕਾ ਦੇ ਸਕੂਲਾਂ, ਰਾਸ਼ਨ ਡੀਪੂਆਂ ਤੇ ਆਂਗਣਵਾੜੀ ਸੈਂਟਰਾਂ ਦਾ ਅਚਨਚੇਤ ਨਿਰੀ... ਅਗਲੀ ਖ਼ਬਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਆਈ.ਟੀ ਵਿੰਗ ਦੀ ਸੂਚੀ ਕੀਤੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।