ਮੱਲਿਕਾਰਜੁਨ ਖੜਗੇ ਦੀ ਜਨ ਸਭਾ ਤੋਂ ਰਾਮ ਲੀਲਾ ਮੈਦਾਨ ਦਾ ਸ਼ੁੱਧੀਕਰਨ ਕਰਵਾਉਣਾ ਭਾਜਪਾ ਦੀ ਘਟੀਆ ਸੋਚ ਦੀ ਨਿਸ਼ਾਨੀ-ਸਵਰਨ ਸਿੰਘ ਆਦੀਵਾਲ
ਬਰਨਾਲਾ, 4 ਸਤੰਬਰ (ਰਾਜ ਪਨੇਸਰ)-ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਸੈਕਟਰੀ ਸਵਰਨ ਸਿੰਘ ਆਦੀਵਾਲ ਨੇ ਹਲਕਾ ਬਰਨਾਲਾ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਤਰਾਖੰਡ ਦੇ ਹਲਦਵਾਣੀ ’ਚ ਜਨ ਸਭਾ ਵਾਲੀ ਥਾਂ ਰਾਮ ਲੀਲਾ ਮੈਦਾਨ ਦਾ ਸ਼ੁੱਧੀਕਰਨ ਕਰਵਾਉਣ ’ਤੇ ਭਾਜਪਾ ’ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਦੇਸ਼ ਦਾ ਸੰਵਿਧਾਨ ਜਾਤੀਵਾਦ ਤੋਂ ਉੱਪਰ ਉੱਠ ਕੇ ਇਨਸਾਨੀਅਤ ਦਾ ਸੰਦੇਸ਼ ਦਿੰਦਾ ਹੈ ਪਰ ਭਾਜਪਾ ਨੇ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵਲੋਂ ਕੀਤੀ ਗਈ ਜਨ ਸਭਾ ਤੋਂ ਬਾਅਦ ਰਾਮਲੀਲਾ ਮੈਦਾਨ ’ਚ ਸ਼ੁੱਧੀਕਰਨ ਹਵਨ ਕਰਵਾਇਆ ਜਿਸ ਨੇ ਭਾਜਪਾ ਦੀ ਮਾਨਸਿਕਤਾ ਉਜਾਗਰ ਕੀਤੀ ਹੈ। ਇਸ ਮੌਕੇ ਯੂਥ ਆਗੂ ਅਰੁਣਪ੍ਰਤਾਪ ਸਿੰਘ ਢਿੱਲੋਂ, ਸਤਨਾਮ ਸਿੰਘ ਪੱਤੀ ਸੇਖਵਾਂ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਹੈਪੀ ਸਿੰਗਲਾ, ਪੀ.
ਅਜੀਤ ਡੈਸਕ
05-09-2026