ਗੁਰਸਿੱਖ ਮੋਹਨਜੀਤ ਸਿੰਘ ਦੀ ਕੁੱਟਮਾਰ ਕਰਨਾ ‘ਆਪ’ ਸਰਕਾਰ ਦੀ ਘਟੀਆ ਮਾਨਸਿਕਤਾ-ਧੰਨਾ ਸਿੰਘ ਗਰੇਵਾਲ
ਬਰਨਾਲਾ, 5 ਸਤੰਬਰ (ਰਾਜ ਪਨੇਸਰ)-ਬੀਤੇ ਦਿਨੀਂ ਪਿੰਡ ਸੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਨ ਸਭਾ ਦੌਰਾਨ ਸਿਰਫ਼ ਕਾਲੀ ਝੰਡੀ ਦਿਖਾਉਣ ਨੂੰ ਲੈ ਕੇ ਪੁਲਿਸ ਵਲੋਂ ਗੁਰਸਿੱਖ ਮੋਹਨਜੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨਾ ਅਤੀ ਨਿੰਦਣਯੋਗ ਕੰਮ ਹੈ ਅਤੇ ‘ਆਪ’ ਸਰਕਾਰ ਦੀ ਘਟੀਆ ਮਾਨਸਿਕਤਾ ਦਾ ਨਤੀਜ਼ਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਸੈਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕੀਤਾ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਮੁੱਖ ਮੰਤਰੀ ਤੇ ਮੰਤਰੀ ਜਨ ਸਭਾ ਕਰਦੇ ਸਨ ਕਿ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋ ਕੇ ਉਨ੍ਹਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਂਦੇ ਰਹੇ ਹਨ।
ਬਰਨਾਲਾ, 5 ਸਤੰਬਰ (ਰਾਜ ਪਨੇਸਰ)-ਬੀਤੇ ਦਿਨੀਂ ਪਿੰਡ ਸੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਨ ਸਭਾ ਦੌਰਾਨ ਸਿਰਫ਼ ਕਾਲੀ ਝੰਡੀ ਦਿਖਾਉਣ ਨੂੰ ਲੈ ਕੇ ਪੁਲਿਸ ਵਲੋਂ ਗੁਰਸਿੱਖ ਮੋਹਨਜੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕਰਨਾ ਅਤੀ ਨਿੰਦਣਯੋਗ ਕੰਮ ਹੈ ਅਤੇ ‘ਆਪ’ ਸਰਕਾਰ ਦੀ ਘਟੀਆ ਮਾਨਸਿਕਤਾ ਦਾ ਨਤੀਜ਼ਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਿਸਾਨ ਸੈਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕੀਤਾ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਮੁੱਖ ਮੰਤਰੀ ਤੇ ਮੰਤਰੀ ਜਨ ਸਭਾ ਕਰਦੇ ਸਨ ਕਿ ਲੋਕਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹੋ ਕੇ ਉਨ੍ਹਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਂਦੇ ਰਹੇ ਹਨ। ਪਿਛਲੇ ਦਿਨ ਪਿੰਡ ਸੇਰੋਂ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਨ ਸਭਾ ਰੱਖੀ ਹੋਈ ਸੀ। ਜਿਸ ਵਿਚ ਗੁਰਸਿੱਖ ਮੋਹਨਜੀਤ ਸਿੰਘ ਵਲੋਂ ਜਨ ਸਭਾ ਤੋਂ ਦੂਰ ਇਕ ਘਰ ਦੀ ਛੱਤ ’ਤੇ ਮੋਹਨਜੀਤ ਸਿੰਘ ਵਲੋਂ ਜਨ ਸਭਾ ਤੋਂ ਦੂਰ ਇਕ ਘਰ ਦੀ ਛੱਤ ’ਤੇ ‘ਆਪ’ ਸਰਕਾਰ ਵਲੋਂ ਨਸ਼ਾ ਵਿਕਣ ਤੇ ਲਗਾਮ ਲਗਾਉਣ ’ਚ ਫੈਲ ਹੋਣ ’ਤੇ ਕਾਲੀ ਝੰਡੀ ਲਹਿਰਾ ਕੇ ਰੋਸ ਜ਼ਾਹਰ ਕੀਤਾ ਗਿਆ। ‘ਆਪ’ ਸਰਕਾਰ ਨੂੰ ਹੁਣ ਕਾਲੀਆਂ ਝੰਡੀਆਂ ਚੁੱਬਣ ਲੱਗ ਗਈਆਂ ਕਿਉਂਕਿ ਹੁਣ ਸਰਕਾਰ ਦੇ 4-5 ਮਹੀਨੇ ਰਹਿ ਗਏ। ਜਿਸ ਤੋਂ ਬੌਖਲਾਹਟ ’ਚ ਸਰਕਾਰ ਨੇ ਪੁਲਿਸ ਦਾ ਮੋਢਾ ਵਰਤਿਆ। ਮੋਹਨਜੀਤ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਤੇ ਕਕਾਰਾਂ ਦੀ ਬੇਅਦਬੀ ਕਰ ਕੇ ਜਿੱਥੇ ਸਿੱਖੀ ਦਾ ਘਾਣ ਕੀਤਾ ਹੈ। ਉੱਥੇ ਪੰਜਾਬੀਆਂ ਦੇ ਮਨਾ ’ਚ ਭਾਰੀ ਰੋਸ ਪੈਦਾ ਕਰਨ ’ਚ ਕੋਈ ਕਸਰ ਨਹੀਂ ਛੱਡੀ। ਅਸੀਂ ਕਾਂਗਰਸ ਵਲੋਂ ਪੀੜਤ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਹਰ ਸਮੇਂ ਅਸੀਂ ਨਾਲ ਖੜ੍ਹਾਂਗੇ। ਜੋ ਵੀ ਸੰਘਰਸ਼ ਸ਼ੁਰੂ ਕਰਨਾ ਪਿਆ ਉਸ ਵਿਚ ਅਸੀਂ ਪੂਰਾ ਸਾਥ ਦੇਵਾਂਗੇ।