ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ
ਧਨੌਲਾ, 12 ਸਤੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ-ਸੰਗਰੂਰ ਮੁੱਖ ਮਾਰਗ ਉਪਰ ਇੱਕ ਆਈ-20 ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਮਦਨ ਲਾਲ ਨਿਵਾਸੀ ਕਾਲੇਕੇ ਦੀ ਮੌਤ ਹੋ ਗਈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਮਦਨ ਲਾਲ ਡੇਰਾ ਸਤਿਗੁਰੂ ਨਜ਼ਦੀਕ ਪੈਟਰੋਲ ਪੰਪ ’ਤੇ ਆਪਣੇ ਭਰਾ ਨੂੰ ਮਿਲਣ ਉਪਰੰਤ ਵਾਪਸ ਪਰਤ ਰਿਹਾ ਸੀ।
ਅਜੀਤ ਡੈਸਕ
13-09-2026