16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਵਿਰੋਧ ਦੇ ਡਰੋਂ ਕੁਰਕੀ ਕਰਨ ਨਹੀਂ ਪਹੁੰਚੇ ਅਧਿਕਾਰੀ

ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨੇੜਲੇ ਪਿੰਡ ਢਿੱਲਵਾਂ ਦੇ ਪੂਰਨ ਸਿੰਘ ਨਾਮੀ ਵਿਅਕਤੀ ਦੇ ਮਕਾਨ ਦੀ ਕੁਰਕੀ ਲਈ ਨਿੱਜੀ ਬੈਂਕ ਵਲੋਂ ਨੋਟਿਸ ਲਗਾਇਆ ਗਿਆ ਸੀ। ਜਿਸ ਨੂੰ ਰੋਕਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਤੜਕਸਾਰ ਹੀ ਸੰਬੰਧਿਤ ਮਕਾਨ ਸਾਹਮਣੇ ਧਰਨਾ ਲਗਾ ਦਿੱਤਾ ਗਿਆ।

ਅਜੀਤ ਡੈਸਕ 16-09-2026
ਤਪਾ ਮੰਡੀ, 15 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨੇੜਲੇ ਪਿੰਡ ਢਿੱਲਵਾਂ ਦੇ ਪੂਰਨ ਸਿੰਘ ਨਾਮੀ ਵਿਅਕਤੀ ਦੇ ਮਕਾਨ ਦੀ ਕੁਰਕੀ ਲਈ ਨਿੱਜੀ ਬੈਂਕ ਵਲੋਂ ਨੋਟਿਸ ਲਗਾਇਆ ਗਿਆ ਸੀ। ਜਿਸ ਨੂੰ ਰੋਕਣ ਲਈ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਤੜਕਸਾਰ ਹੀ ਸੰਬੰਧਿਤ ਮਕਾਨ ਸਾਹਮਣੇ ਧਰਨਾ ਲਗਾ ਦਿੱਤਾ ਗਿਆ। ਸਾਰਾ ਦਿਨ ਉਡੀਕ ਕਰਨ ਮਗਰੋਂ ਵੀ ਜਦੋਂ ਕੋਈ ਵੀ ਅਧਿਕਾਰੀ ਕੁਰਕੀ ਲਈ ਨਾ ਪਹੁੰਚਿਆ ਤਾਂ ਇਸ ਨੂੰ ਜਥੇਬੰਦੀਆਂ ਨੇ ਆਪਣੀ ਜਿੱਤ ਆਖਿਆ। ਵਾਪਰਿਆ ਇੰਜ ਕਿ ਦਲਿਤ ਵਿਅਕਤੀ ਪ੍ਰਾਇਮਰੀ ਅਧਿਆਪਕ ਪੂਰਨ ਸਿੰਘ ਨੇ ਨਿੱਜੀ ਬੈਂਕ ਤੋਂ ਕਰਜ਼ਾ ਲੈ ਕੇ ਮਕਾਨ ਦੀ ਉਸਾਰੀ ਕੀਤੀ ਸੀ। ਪਿਛਲੇ ਸਮਿਆਂ ਦੇ ਹੜ੍ਹਾਂ ਮਗਰੋਂ ਪਿਛਲੇ ਕਰੀਬ ਛੇ ਮਹੀਨੇ ਪਹਿਲਾਂ ਫਰਵਰੀ 2026 ਵਿਚ ਉਕਤ ਮਕਾਨ ਅਚਾਨਕ ਢਹਿ ਢੇਰੀ ਹੋ ਗਿਆ। ਪੀੜਤ ਬੈਂਕ ਦੀਆਂ ਕਿਸ਼ਤਾਂ ਭਰਨ ਤੋਂ ਅਸਮਰਥ ਹੋ ਗਿਆ। ਉਕਤ ਨੇ ਬੀਮਾ ਪ੍ਰਾਪਤ ਕਰਨ ਲਈ ਉਜ਼ਰ ਕੀਤਾ, ਪ੍ਰੰਤੂ ਬੀਮਾ ਕੰਪਨੀ ਨੇ ਮਕਾਨ ਉਸਾਰੀ ਲਈ ਵਰਤੇ ਮੈਟੀਰੀਅਲ ਨੂੰ ਘਟੀਆ ਕੁਆਲਿਟੀ ਦਾ ਦੱਸ ਕੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ। ਉੱਧਰ ਨਿੱਜੀ ਬੈਂਕ ਨੇ ਕਰਜ਼ੇ ਦੀ ਬਕਾਇਆ ਰਕਮ ਦੀ ਵਸੂਲੀ ਲਈ ਕੁਰਕੀ ਕਰਨ ਦਾ ਐਲਾਨ ਕੀਤਾ। ਇਸ ਸੰਬੰਧੀ ਪੀੜਤ ਦੇ ਗੇਟ ਅੱਗੇ ਕੁਰਕੀ ਨੋਟਿਸ ਚਿਪਕਾਇਆ ਗਿਆ। ਜਿਸ ਅਨੁਸਾਰ ਅੱਜ ਬੈਂਕ ਅਧਿਕਾਰੀਆਂ ਨੇ ਕੁਰਕੀ ਕਰਨ ਪਹੁੰਚਣਾ ਸੀ ਪ੍ਰੰਤੂ ਕੁਰਕੀ ਰੋਕੂ ਕਮੇਟੀ ਦੀ ਅਗਵਾਈ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਰਾਜੇਵਾਲ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ, ਅਧਿਆਪਕ ਯੂਨੀਅਨ ਡੈਮੋਕਰੈਟਿਕ ਟੀਚਰਜ਼ ਫ਼ਰੰਟ, ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਆਦਿ ਦੀ ਅਗਵਾਈ ਵਿਚ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਪੀੜਤ ਦੇ ਗੇਟ ਅੱਗੇ ਧਰਨਾ ਲਗਾ ਦਿੱਤਾ। ਵੱਖ-ਵੱਖ ਬੁਲਾਰਿਆਂ ਨੇ ਪੀੜਤ ਦਾ ਕਰਜ਼ਾ ਮੁਆਫ਼ ਕਰਨ ਦੀ ਮੰਗ ਕਰਦੇ ਹੋਏ ਸੰਬੰਧਿਤ ਐੱਚ.ਡੀ.ਐਫ਼.ਸੀ. ਬੈਂਕ ਨੂੰ ਚਿਤਾਵਨੀ ਦਿੱਤੀ ਕਿ ਉਹ ਕੁਰਕੀ ਕਰਨ ਵਰਗੀ ਘਟੀਆ ਹਰਕਤ ਤੋਂ ਬਾਜ਼ ਆਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਕੀਮਤ ’ਤੇ ਕੁਰਕੀ ਨਹੀਂ ਹੋਣ ਦੇਣਗੇ। ਖ਼ਬਰ ਲਿਖੇ ਜਾਣ ਤੱਕ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ। ਇਸ ਮੌਕੇ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਧਰਨੇ ਨੂੰ ਰੂਪ ਸਿੰਘ ਢਿੱਲਵਾਂ, ਹਾਕਮ ਸਿੰਘ ਢਿੱਲਵਾਂ, ਦਰਸ਼ਨ ਸਿੰਘ ਮਹਿਤਾ, ਜਗਤਾਰ ਸਿੰਘ ਢਿੱਲਵਾਂ, ਰਾਮ ਸਿੰਘ ਢਿੱਲਵਾਂ, ਅਕਾਲੀ ਦਲ (ਵਾਰਿਸ ਪੰਜਾਬ ਦੇ) ਗੋਰਾ ਸਿੰਘ ਢਿੱਲਵਾਂ, ਮਾਸਟਰ ਮਲਕੀਤ ਸਿੰਘ ਸੰਤਪੁਰਾ, ਸਤਪਾਲ ਬਾਂਸਲ ਤਪਾ, ਸੁਖਦੀਪ ਸਿੰਘ ਤਪਾ, ਅਮਨਦੀਪ ਸਿੰਘ, ਬਲਦੀਪ ਸਿੰਘ, ਜਸ਼ਨਦੀਪ ਸਿੰਘ, ਗੁਰਜੰਟ ਸਿੰਘ ਖਾਲਸਾ ਮਜ਼ਦੂਰ ਆਗੂ, ਬਲੌਰ ਸਿੰਘ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਸੈਕਟਰੀ, ਮੇਲਾ ਸਿੰਘ, ਨਛੱਤਰ ਸਿੰਘ, ਅਮਰਜੀਤ ਸਿੰਘ, ਰੇਸ਼ਮ ਸਿੰਘ, ਗੁਲਾਬ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਸੁਖਪਾਲ ਬਾਵਾ, ਕਰਤਾਰ ਸਿੰਘ ਅਧਿਆਪਕ, ਸੰਦੀਪ ਸਿੰਘ, ਕਾਕਾ ਸਿੰਘ ਬਖ਼ਸ਼ੀਸ਼ ਕਾ, ਸਿਕੰਦਰ ਸਿੰਘ ਗਾਂਧੀ, ਲਵਪ੍ਰੀਤ ਸਿੰਘ ਧਾਲੀਵਾਲ, ਕੁਲਦੀਪ ਸਿੱਧੂ, ਗੁਰਜੰਟ ਸਿੱਧੂ, ਅਮਨ ਸਿੱਧੂ, ਬੱਬੂ ਢਿੱਲੋਂ, ਕਾਲਾ ਸਿੰਘ ਜਗਜੀਤਪੁਰਾ, ਡਾਕਟਰ ਇਕਬਾਲ ਸਿੰਘ, ਹਰਚਰਨ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਸ੍ਰੀ ਚੰਦ ਜੀ ਦੇ ਅਵਤਾਰ ਦਿਹਾੜੇ ਸੰਬੰਧੀ ਸਾਲਾਨਾ ਸਮਾਗਮ ਸ਼ੁਰੂ, ਭੋਗ 20 ਨੂੰ ਅਗਲੀ ਖ਼ਬਰ ਅਗਿਆਤ ਵਿਅਕਤੀ ਸ਼ਟਰ ਤੋੜ ਕੇ 12 ਹਜ਼ਾਰ ਰੁਪਏ ਲੈ ਕੇ ਰਫ਼ੂ ਚੱਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।