16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਵਿਧਾਇਕ ਪੰਡੋਰੀ ਵਲੋਂ ਡਾਇਰੈਕਟਰ ਗੁਰਜਿੰਦਰਪਾਲ ਸਿੰਘ ਮਾਨ ਗਹਿਲ ਦਾ ਵਿਸ਼ੇਸ਼ ਸਨਮਾਨ

ਟੱਲੇਵਾਲ, 15 ਸਤੰਬਰ (ਸੋਨੀ ਚੀਮਾ)-ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਦੀ ਕੋਆਪ੍ਰੇਟਿਵ ਮਾਰਕੀਟਿੰਗ ਕਮ-ਪ੍ਰੋਸੈਸਿੰਗ ਸੁਸਾਇਟੀ ਦੇ 6 ਮੈਂਬਰੀ ਕਮੇਟੀ ਵਿਚ 2 ਨੰਬਰ ਜੋਨ ਤੋਂ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਨਵੇਂ ਚੁਣੇ ਗਏ ਡਾਇਰੈਕਟਰ ਗੁਰਜਿੰਦਰਪਾਲ ਸਿੰਘ ਮਾਨ ਗਹਿਲ ਦਾ ਇਕ ਵਿਸ਼ੇਸ਼ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਧਾਇਕ ਪੰਡੋਰੀ ਨੇ ਸ: ਮਾਨ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਭੇਟ ਕਰ ਕੇ ਉਨ੍ਹਾਂ ਦੀਆਂ ਸਹਿਕਾਰਤਾ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਦੀ ਸ਼ਲਾਘਾ ਕੀਤੀ।

ਅਜੀਤ ਡੈਸਕ 16-09-2026
ਟੱਲੇਵਾਲ, 15 ਸਤੰਬਰ (ਸੋਨੀ ਚੀਮਾ)-ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਦੀ ਕੋਆਪ੍ਰੇਟਿਵ ਮਾਰਕੀਟਿੰਗ ਕਮ-ਪ੍ਰੋਸੈਸਿੰਗ ਸੁਸਾਇਟੀ ਦੇ 6 ਮੈਂਬਰੀ ਕਮੇਟੀ ਵਿਚ 2 ਨੰਬਰ ਜੋਨ ਤੋਂ ਹਲਕਾ ਮਹਿਲ ਕਲਾਂ ਨਾਲ ਸਬੰਧਿਤ ਨਵੇਂ ਚੁਣੇ ਗਏ ਡਾਇਰੈਕਟਰ ਗੁਰਜਿੰਦਰਪਾਲ ਸਿੰਘ ਮਾਨ ਗਹਿਲ ਦਾ ਇਕ ਵਿਸ਼ੇਸ਼ ਸਮਾਰੋਹ ਦੌਰਾਨ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਵਿਧਾਇਕ ਪੰਡੋਰੀ ਨੇ ਸ: ਮਾਨ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਭੇਟ ਕਰ ਕੇ ਉਨ੍ਹਾਂ ਦੀਆਂ ਸਹਿਕਾਰਤਾ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਗੁਰਜਿੰਦਰਪਾਲ ਸਿੰਘ ਮਾਨ ਇਕ ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਹਨ, ਜਿਨ੍ਹਾਂ ਦੀ ਅਗਵਾਈ ਹੇਠ ਸਹਿਕਾਰਤਾ ਵਿਭਾਗ ਹੋਰ ਬੁਲੰਦੀਆਂ ਨੂੰ ਛੂਹੇਗਾ। ਉਨ੍ਹਾਂ ਉਮੀਦ ਜਤਾਈ ਕਿ ਗੁਰਜਿੰਦਰਪਾਲ ਸਿੰਘ ਮਾਨ ਦੀ ਨਿਯੁਕਤੀ ਨਾਲ ਕਿਸਾਨਾਂ ਅਤੇ ਸਹਿਕਾਰੀ ਸਭਾਵਾਂ ਨੂੰ ਵੱਡਾ ਲਾਭ ਮਿਲੇਗਾ ਅਤੇ ਵਿਭਾਗ ਦੇ ਕੰਮਕਾਜ ਵਿਚ ਹੋਰ ਪਾਰਦਰਸ਼ਤਾ ਆਵੇਗੀ। ਇਸ ਸਨਮਾਨ ਲਈ ਧੰਨਵਾਦ ਕਰਦਿਆਂ ਡਾਇਰੈਕਟਰ ਗੁਰਜਿੰਦਰਪਾਲ ਸਿੰਘ ਮਾਨ ਨੇ ਵਿਧਾਇਕ ਪੰਡੋਰੀ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ । ਇਸ ਮੌਕੇ ਬਰਜਿੰਦਰਪਾਲ ਸਿੰਘ ਪੁਨੀਤ ਮਾਨ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ, ਅੰਤਪਾਲ ਸਿੰਘ ਗਹਿਲ, ਤਰਸੇਮ ਸਿੰਘ ਮਾਨ, ਕੇਵਲ ਸਿੰਘ ਮਾਨ, ਨਵਦੀਪ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ‘ਇੱਕ ਰੁੱਖ ਮਾਂ ਕੇ ਨਾਮ’ ਮੁਹਿੰਮ ਤਹਿਤ ਬੂਟੇ ਲਗਾਏ ਅਗਲੀ ਖ਼ਬਰ ਸ਼ਹਿਰ ਅੰਦਰ ਬੇਸਹਾਰਾ ਪਸ਼ੂਆਂ ਦੀ ਭਰਮਾਰ ਲੋਕਾਂ ਲਈ ਬਣੀ ਚਿੰਤਾ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।