16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਗੁਰਦੁਆਰਾ ਰਾਮਸਰ ਸਾਹਿਬ ਵਿਖੇ ਵਿਸ਼ੇਸ਼ ਹੋਮਿਓਪੈਥਿਕ ਅਤੇ ਆਯੁਰਵੈਦਿਕ ਕੈਂਪ 19 ਨੂੰ

ਧਨੌਲਾ, 15 ਸਤੰਬਰ (ਜਤਿੰਦਰ ਸਿੰਘ ਧਨੌਲਾ)-ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਹੋਮਿਓਪੈਥਿਕ ਪੰਜਾਬ ਹਰਿੰਦਰਪਾਲ ਸਿੰਘ, ਡਾਇਰੈਕਟਰ ਆਯੁਰਵੈਦਾ ਪੰਜਾਬ ਡਾ: ਰਮਨ ਖੰਨਾ ਅਤੇ ਡਾ: ਰਜੀਵ ਕੁਮਾਰ ਜਿੰਦੀਆ ਡੀ. ਐੱਚ.

ਅਜੀਤ ਡੈਸਕ 16-09-2026
ਧਨੌਲਾ, 15 ਸਤੰਬਰ (ਜਤਿੰਦਰ ਸਿੰਘ ਧਨੌਲਾ)-ਕਮਿਸ਼ਨਰ ਆਯੂਸ਼ ਕੁਮਾਰ ਰਾਹੁਲ ਦੇ ਦਿਸ਼ਾ ਨਿਰਦੇਸ਼ਾਂ, ਡਾਇਰੈਕਟਰ ਹੋਮਿਓਪੈਥਿਕ ਪੰਜਾਬ ਹਰਿੰਦਰਪਾਲ ਸਿੰਘ, ਡਾਇਰੈਕਟਰ ਆਯੁਰਵੈਦਾ ਪੰਜਾਬ ਡਾ: ਰਮਨ ਖੰਨਾ ਅਤੇ ਡਾ: ਰਜੀਵ ਕੁਮਾਰ ਜਿੰਦੀਆ ਡੀ.ਐੱਚ.ਓ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ: ਅਮਨ ਕੌਸ਼ਲ ਦੀ ਰਹਿਨੁਮਾਈ ਹੇਠ ਮਿਤੀ 19 ਸਤੰਬਰ ਨੂੰ ਗੁਰਦੁਆਰਾ ਰਾਮਸਰ ਸਾਹਿਬ ਧਨੌਲਾ ਵਿਖੇ ਸਵੇਰੇ 9 ਤੋਂ ਸ਼ਾਮ 3 ਵਜੇ ਤੱਕ ਹੋਮਿਓਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਦਾ ਮੁਫ਼ਤ ਕੈਪ ਲਾਇਆ ਜਾ ਰਿਹਾ ਹੈ। ਜਿਸ ’ਚ ਹੋਮਿਓਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ। ਇਸ ਕੈਂਪ ਵਿਚ ਹੋਮਿਓਪੈਥਿਕ ਵਿਭਾਗ ਵਲੋਂ ਡਾ: ਅਨੁਪਮ ਰੁਪਾਲ ਪਟਿਆਲਾ ਐੱਚ.ਐਮ.ਓ., ਡਾ: ਅਮਰਿੰਦਰ ਕੌਰ ਬਦੇਸ਼ਾ ਐੱਚ.ਐਮ.ਓ., ਗੁਰਮੀਤ ਸਿੰਘ ਪੰਨੂ ਡੀ.ਐੱਚ., ਸੀ.ਐੱਚ.ਸੀ. ਧਨੌਲਾ, ਗੁਲਸ਼ਨ ਕੁਮਾਰ ਬਰਨਾਲਾ ਡੀ.ਐੱਚ., ਇੰਦਰਜੀਤ ਸਿੰਘ ਭਦੌੜ ਡੀ.ਐੱਚ. ਆਯੁਰਵੈਦਿਕ ਵਿਭਾਗ ਵਲੋਂ ਡਾ: ਸਵਿੰਦਰਜੀਤ ਸਿੰਘ ਏ.ਐਮ.ਓ., ਡਾ: ਰਾਕੇਸ਼ ਕੁਮਾਰ ਏ.ਐਮ.ਓ., ਨਵਰਾਜ ਸਿੰਘ ਉਪਵੈਦ, ਯਾਦਵਿੰਦਰ ਸਿੰਘ ਉਪਵੈਦ ਟੀਮਾਂ ਸਮੇਤ ਪੁੱਜ ਕੇ ਰੋਗੀਆਂ ਦਾ ਨਿਰੀਖਣ ਕਰਨਗੇ । ਗੁਰਦੁਆਰਾ ਰਾਮਸਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਪੰਧੇਰ ਨੇ ਗੱਲਬਾਤ ਕਰਦਿਆਂ ਆਖਿਆ ਕਿ ਸਰਕਾਰ ਵਲੋਂ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਲੋਕਤੰਤਰ ਦਿਵਸ ਬਾਰੇ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਬੀ.ਐੱਸ. ਇੰਟਰਨੈਸ਼ਨਲ ਨੇ ਨੌਜਵਾਨ ਦਾ ਬੁਲਗਾਰੀਆ ਦਾ ਵਰਕ ਪਰਮਿਟ ਵੀਜ਼ਾ ਲਗਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।