17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਗਣੇਸ਼ ਚਤੁਰਥੀ ਸਮਾਗਮ ਦੌਰਾਨ ਕੀਰਤਨ ਮੰਡਲ ਨੇ ਬੰਨ੍ਹਿਆ ਰੰਗ ਸੁਖਵਿੰਦਰ ਸਿੰਘ ਮੁੰਦਰੀ ਅਤੇ ਪਤਵੰਤਿਆਂ ਦਾ ਕੀਤਾ ਸਨਮਾਨ

ਧਨੌਲਾ, 16 ਸਤੰਬਰ (ਜਤਿੰਦਰ ਸਿੰਘ ਧਨੌਲਾ)- ਮਹਾਂਦੇਵ ਕਾਂਵੜ ਸੇਵਾ ਸੰਘ ਕਮੇਟੀ ਰਜਿ: ਵਲੋਂ 12ਵਾਂ ਗਣੇਸ਼ ਚਤੁਰਥੀ ਮਹਾਂ ਉਤਸਵ ਸਥਾਨਕ ਸਨਾਤਨ ਧਰਮਸ਼ਾਲਾ ਸਾਹਮਣੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਮਨਾਇਆ ਜਾ ਰਿਹਾ ਹੈ । ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਨਗਰ ਕੌਂਸਲ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਮੁੰਦਰੀ ਅਤੇ ਐਮ.

ਅਜੀਤ ਡੈਸਕ 17-09-2026
ਧਨੌਲਾ, 16 ਸਤੰਬਰ (ਜਤਿੰਦਰ ਸਿੰਘ ਧਨੌਲਾ)- ਮਹਾਂਦੇਵ ਕਾਂਵੜ ਸੇਵਾ ਸੰਘ ਕਮੇਟੀ ਰਜਿ: ਵਲੋਂ 12ਵਾਂ ਗਣੇਸ਼ ਚਤੁਰਥੀ ਮਹਾਂ ਉਤਸਵ ਸਥਾਨਕ ਸਨਾਤਨ ਧਰਮਸ਼ਾਲਾ ਸਾਹਮਣੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਮਨਾਇਆ ਜਾ ਰਿਹਾ ਹੈ । ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਨਗਰ ਕੌਂਸਲ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਮੁੰਦਰੀ ਅਤੇ ਐਮ.ਸੀ ਕੁਲਦੀਪ ਕੌਰ ਨੂੰ ਪ੍ਰਧਾਨ ਨਵਨੀਤ ਪਰੈਟੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਪੰਡਾਲ ’ਚ ਵੱਡੀ ਗਿਣਤੀ ਵਿਚ ਇਕੱਤਰ ਪੁਰਸ਼ਾਂ ਅਤੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਮੁੰਦਰੀ ਨੇ ਆਖਿਆ ਕਿ ਧਨੌਲਾ ਮੰਡੀ ਦੇ ਲੋਕ ਧਾਰਮਿਕ ਖ਼ਿਆਲਾਂ ਦੇ ਧਰਨੀ ਹਨ । ਜਿਸ ਕਰ ਕੇ ਤਕਰੀਬਨ ਹਰ ਤੀਸਰੇ ਦਿਨ ਕੋਈ ਨਾ ਕੋਈ ਧਾਰਮਿਕ ਸਮਾਗਮ ਮੰਡੀ ਅੰਦਰ ਹੁੰਦਾ ਰਹਿੰਦਾ ਹੈ। ਮਹਾਂਦੇਵ ਕਾਂਵੜ ਸੇਵਾ ਸੰਘ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਬੰਧਕ ਵਧਾਈ ਦੇ ਪਾਤਰ ਹਨ ਜਿਹੜੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਪ੍ਰਭੂ ਭਗਤੀ ਦੇ ਲੜ ਲਾਉਂਦੇ ਹਨ । ਪ੍ਰਬੰਧਕਾਂ ਵਲੋਂ ਸੁਖਵਿੰਦਰ ਸਿੰਘ ਮੁੰਦਰੀ ਉਨ੍ਹਾਂ ਦੀ ਪਤਨੀ ਕੁਲਦੀਪ ਕੌਰ ਐਮ.ਸੀ ਅਤੇ ਵੱਡੇ ਮਹੰਤ ਨੂੰ ਸਨਮਾਨਿਤ ਕੀਤਾ ਗਿਆ।
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਹਲਕੇ ਧੂਰੀ ਵਿਖੇ 19 ਨੂੰ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ ਅਗਲੀ ਖ਼ਬਰ ਸਰਕਾਰੀ ਹਸਪਤਾਲ ਦੇ ਗੇਟ ’ਤੇ ਬਿਜਲੀ ਦਾ ਖੰਭਾ ਬਣਿਆ ਲੋਕਾਂ ਲਈ ਰੁਕਾਵਟ ਦਾ ਕਾਰਨ ਵਾਟਰ ਸਪਲਾਈ ਦੀ ਪਾਈਪ ਲੀਕੇਜ ਹੋਣ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।