22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਬਲਾਕ ਪੱਧਰੀ ਕ੍ਰਿਕਟ ਟੈਨਿਸ ਬਾਲ ਮੁਕਾਬਲੇ ਸ਼ੁਰੂ

ਮਹਿਲ ਕਲਾਂ, 21 ਸਤੰਬਰ (ਤਰਸੇਮ ਸਿੰਘ ਗਹਿਲ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਤਹਿਤ ਜ਼ਿਲ੍ਹਾ ਬਰਨਾਲਾ ਵਿਚ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਬਲਾਕ ਪੱਧਰੀ ਕ੍ਰਿਕਟ ਟੈਨਿਸ ਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ। ਬਲਾਕ ਬਰਨਾਲਾ ਦੇ ਮੁਕਾਬਲੇ ਪਿੰਡ ਦਾਨਗੜ੍ਹ, ਬਲਾਕ ਮਹਿਲ ਕਲਾਂ ਦੇ ਮੁਕਾਬਲੇ ਪਿੰਡ ਸਹਿਜੜਾ ਅਤੇ ਬਲਾਕ ਸ਼ਹਿਣਾ ਦੇ ਮੁਕਾਬਲੇ ਕ੍ਰਿਕਟ ਗਰਾਊਂਡ ਪਿੰਡ ਸੁਖਪੁਰਾ ਵਿਚ ਕਰਵਾਏ ਜਾ ਰਹੇ ਹਨ।

ਖੇਡਾਂ ਵਤਨ ਪੰਜਾਬ ਦੀਆਂ 2026 ਤਹਿਤ ਬਲਾਕ ਮਹਿਲ ਕਲਾਂ ਪਿੰਡ ਸਹਿਜੜਾ ਵਿਖੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 22-09-2026
ਮਹਿਲ ਕਲਾਂ, 21 ਸਤੰਬਰ (ਤਰਸੇਮ ਸਿੰਘ ਗਹਿਲ)- ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਤਹਿਤ ਜ਼ਿਲ੍ਹਾ ਬਰਨਾਲਾ ਵਿਚ ‘ਖੇਡਾਂ ਵਤਨ ਪੰਜਾਬ ਦੀਆਂ 2026’ ਤਹਿਤ ਬਲਾਕ ਪੱਧਰੀ ਕ੍ਰਿਕਟ ਟੈਨਿਸ ਬਾਲ ਮੁਕਾਬਲੇ ਕਰਵਾਏ ਜਾ ਰਹੇ ਹਨ। ਬਲਾਕ ਬਰਨਾਲਾ ਦੇ ਮੁਕਾਬਲੇ ਪਿੰਡ ਦਾਨਗੜ੍ਹ, ਬਲਾਕ ਮਹਿਲ ਕਲਾਂ ਦੇ ਮੁਕਾਬਲੇ ਪਿੰਡ ਸਹਿਜੜਾ ਅਤੇ ਬਲਾਕ ਸ਼ਹਿਣਾ ਦੇ ਮੁਕਾਬਲੇ ਕ੍ਰਿਕਟ ਗਰਾਊਂਡ ਪਿੰਡ ਸੁਖਪੁਰਾ ਵਿਚ ਕਰਵਾਏ ਜਾ ਰਹੇ ਹਨ। ਬਲਾਕ ਮਹਿਲ ਕਲਾਂ ਦੇ ਮੁਕਾਬਲਿਆਂ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਕੀਤਾ ਗਿਆ ਅਤੇ ਬਲਾਕ ਸ਼ਹਿਣਾ ਦੇ ਮੁਕਾਬਲਿਆਂ ਦਾ ਉਦਘਾਟਨ ਵਿਧਾਇਕ ਲਾਭ ਸਿੰਘ ਉੱਗੋਕੇ ਵਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਜਿੱਥੇ ਖਿਡਾਰੀਆਂ ਦੀ ਹੌਸਲਾ ਅਫ਼ਜਾਈ ਕੀਤੀ, ਉੱਥੇ ਉਨ੍ਹਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਅਤੇ ਚੰਗੀ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਪਿੰਡ ਮਹਿਲ ਕਲਾਂ ਅਤੇ ਸਹਿਜੜਾ ਦੇ ਮੁਕਾਬਲੇ ਵਿਚ ਮਹਿਲ ਕਲਾਂ ਜੇਤੂ ਰਿਹਾ ਅਤੇ ਨਾਈਵਾਲਾ ਤੇ ਵਜੀਦਕੇ ਵਿਚ ਵਜੀਦਕੇ ਜੇਤੂ ਰਿਹਾ। ਜ਼ਿਲ੍ਹਾ ਖੇਡ ਅਫ਼ਸਰ ਬਰਨਾਲਾ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਬਲਾਕ ਬਰਨਾਲਾ ਦੇ ਮੁਕਾਬਲੇ ਪਿੰਡ ਦਾਨਗੜ੍ਹ ਦੇ ਸਪੋਰਟਸ ਸਟੇਡੀਅਮ ਵਿਖੇ ਹੋਏ ਜੋ ਕਿ ਭਲਕੇ ਵੀ ਹੋਣਗੇ। ਇਸ ਮੌਕੇ ਇੰਦਰਜੀਤ ਸਿੰਘ ਸਰਪੰਚ ਪਿੰਡ ਦਾਨਗੜ੍ਹ, ਗੁਰਲਾਭ ਸਿੰਘ ਬਲਾਕ ਸੰਮਤੀ ਮੈਂਬਰ ਅਤੇ ਪਰਮਿੰਦਰ ਸਿੰਘ ਐਡਵੋਕੇਟ, ਆਮ ਆਦਮੀ ਪਾਰਟੀ ਆਗੂ ਗੁਰਤੇਜ ਸਿੰਘ, ਵੇਟ ਲਿਫ਼ਟਿੰਗ ਕੋਚ ਗੁਰਵਿੰਦਰ ਕੌਰ, ਜਸਪ੍ਰੀਤ ਸਿੰਘ ਸੀਨੀਅਰ ਐਥਲੈਟਿਕ ਕੋਚ, ਅਜੇ ਨਗਰ ਸੀਨੀਅਰ ਵਾਲੀਬਾਲ ਕੋਚ, ਡੀ.ਐਮ. ਸਿਮਰਦੀਪ ਸਿੱਧੂ, ਬਲਾਕ ਇੰਚਾਰਜ ਰੁਪਿੰਦਰ ਸਿੰਘ ਕਬੱਡੀ ਕੋਚ, ਹੈੱਡ ਮਾਸਟਰ ਰਾਜੇਸ਼ ਗੋਇਲ, ਤਪਿੰਦਰ ਸਿੰਘ ਈ.ਟੀ.ਟੀ. ਅਧਿਆਪਕ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਪਿਛਲੀ ਖ਼ਬਰ ਸਕੂਲ ਰੋਡ ਦੇ ਦੁਕਾਨਦਾਰਾਂ ਵਲੋਂ ਗਣੇਸ਼ ਉਤਸਵ ਮਨਾਇਆ ਅਗਲੀ ਖ਼ਬਰ ਪਿੰਡ ਬਖਤਗੜ੍ਹ ਵਿਖੇ ਉਦਾਸੀਨ ਡੇਰਾ ਬੀੜ ਵਾਲਾ ਗਊਸ਼ਾਲਾ ਦੇ ਸੰਚਾਲਨ ਦੀ ਸੇਵਾ ਸੰਤ ਸਾਵਨ ਦਾਸ ਨੂੰ ਸੌਂਪੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।