ਸਾਬਕਾ ਸਰਪੰਚ ਦੇ ਲੜਕੇ ਨੇ ਥਾਣਾ ਧਨੌਲਾ ’ਚ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼
ਧਨੌਲਾ, 24 ਸਤੰਬਰ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਪੱਪੂ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਦੇ ਥਾਣਾ ਧਨੌਲਾ ਅੰਦਰ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਧਨੌਲਾ ਅੰਦਰ ਭਰੇ ਮਨ ਨਾਲ ਵੀਡੀਓ ਜਾਰੀ ਕਰਦਿਆਂ ਜੋਬਨਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਪੁਲਿਸ ਦੇ ਧਨੌਲਾ ਥਾਣੇ ਵਿਚ ਤਾਇਨਾਤ ਦੋ ਕਰਮਚਾਰੀਆਂ ਅਤੇ ਇਕ ਮਾਲ ਮਹਿਕਮੇ ਦੇ ਪਟਵਾਰੀ ਨੇ ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ।
ਵ
ਵਾਇਰਲ ਕੀਤੀ ਵੀਡੀਓ ਦੌਰਾਨ ਜੋਬਨਪ੍ਰੀਤ ਸਿੰਘ। ਤਸਵੀਰ : ਜਤਿੰਦਰ ਸਿੰਘ ਧਨੌਲਾ
25-09-2026
ਧਨੌਲਾ, 24 ਸਤੰਬਰ (ਜਤਿੰਦਰ ਸਿੰਘ ਧਨੌਲਾ)- ਨੇੜਲੇ ਪਿੰਡ ਭੱਠਲਾਂ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਪੱਪੂ ਦੇ ਸਪੁੱਤਰ ਜੋਬਨਪ੍ਰੀਤ ਸਿੰਘ ਦੇ ਥਾਣਾ ਧਨੌਲਾ ਅੰਦਰ ਸਪਰੇਅ ਪੀ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਥਾਣਾ ਧਨੌਲਾ ਅੰਦਰ ਭਰੇ ਮਨ ਨਾਲ ਵੀਡੀਓ ਜਾਰੀ ਕਰਦਿਆਂ ਜੋਬਨਪ੍ਰੀਤ ਸਿੰਘ ਨੇ ਆਖਿਆ ਕਿ ਪੰਜਾਬ ਪੁਲਿਸ ਦੇ ਧਨੌਲਾ ਥਾਣੇ ਵਿਚ ਤਾਇਨਾਤ ਦੋ ਕਰਮਚਾਰੀਆਂ ਅਤੇ ਇਕ ਮਾਲ ਮਹਿਕਮੇ ਦੇ ਪਟਵਾਰੀ ਨੇ ਉਸ ਨੂੰ ਮਰਨ ਲਈ ਮਜਬੂਰ ਕਰ ਦਿੱਤਾ। ਵੀਡੀਓ ਵਿਚ ਉਸ ਨੇ ਆਖਿਆ ਕਿ 17 ਦਿਨ ਪਹਿਲਾਂ ਉਸ ਦੀ ਸਵਿਫਟ ਕਾਰ ਸਰਕਟ ਸ਼ਾਟ ਹੋਣ ਕਾਰਨ ਸੜ ਗਈ ਸੀ। ਜਿਸ ਸਬੰਧੀ ਉਹ ਲਗਾਤਾਰ ਥਾਣਾ ਧਨੌਲਾ ਡੀ.ਡੀ.ਆਰ ਲੈਣ ਲਈ ਗੇੜੇ ਕੱਟ ਰਿਹਾ ਹੈ ਅਤੇ ਉਸ ਤੋਂ 10 ਹਜਾਰ, ਕਦੇ 5 ਹਜ਼ਾਰ ਦੀ ਰਿਸ਼ਵਤ ਮੰਗੀ ਜਾ ਰਹੀ ਹੈ। ਉਸ ਨੇ ਆਖਿਆ ਕਿ ਇਕ ਕਰਮਚਾਰੀ ਨੇ ਤਾਂ ਇੱਥੋਂ ਤੱਕ ਆਖਿਆ ਕਿ ਜੇ ਕਿਸੇ ਕਾਰਨ ਉਹ ਡੀ.ਡੀ.ਆਰ ਦਰਜ ਕਰਵਾਉਣ ਵਿਚ ਸਫਲ ਵੀ ਹੋਇਆ ਤਾਂ ਸਰਵੇਅਰ ਨੂੰ ਉਹ ਖੁਦ ਦੱਸ ਕੇ ਇਸ ਗੱਲ ਨੂੰ ਰੱਦ ਕਰਵਾ ਦੇਵੇਗਾ । ਆਪਣੀ ਵੀਡੀਓ ਵਿਚ ਉਸ ਨੇ ਬਾਲੀਆਂ ਪਿੰਡ ਦੇ 14 ਵਿੱਘੇ ਅਤੇ 11 ਵਿੱਘੇ ਜਮੀਨ ਦੇ ਰਕਬੇ ਨੂੰ ਲੈ ਕੇ ਨਿਸ਼ਾਨਾ ਸਾਧਦਿਆਂ ਇਕ ਪਟਵਾਰੀ ਵਲੋਂ ਕਥਿਤ ਗੰਢ ਤੁੱਪ ਕਰ ਕੇ ਜਮੀਨ ਦੀ ਗਰਦੌਰੀ ਕਿਸੇ ਹੋਰ ਧਿਰ ਦੇ ਨਾਂਅ ਕਰ ਦੇਣ ਦਾ ਦੋਸ਼ ਵੀ ਲਗਾਇਆ ਹੈ। ਉਸ ਨੇ ਆਖਿਆ ਕਿ ਤਿੰਨਾਂ ਅਧਿਕਾਰੀਆਂ ਤੋਂ ਅੱਕ ਕੇ ਆਖਰ ਉਸ ਨੂੰ ਆਪਣੇ ਜੀਵਨ ਲੀਲਾ ਸਮਾਪਤ ਕਰਨੀ ਪੈ ਰਹੀ ਹੈ ਅਤੇ ਇਸੇ ਇਵਜ ਵਿਚ ਉਸ ਨੇ ਥਾਣਾ ਧਨੌਲਾ ਅੰਦਰ ਬੈਠ ਕੇ ਸਪਰੇਅ ਪੀ ਲਈ। ਦੋਸ਼ ਲਾਉਂਦੇ ਉਸ ਨੇ ਇੱਥੋਂ ਤੱਕ ਵੀ ਆਖਿਆ ਕਿ ਸਰਕਾਰ ਭ੍ਰਿਸ਼ਟਾਚਾਰ ਮੁਕਾਉਣ ਦੇ ਦਾਅਵੇ ਕਰ ਰਹੀ ਹੈ ਜਦਕਿ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਪੀੜਤ ਨੂੰ ਤੁਰੰਤ ਬੀ.ਐਮ.ਸੀ ਬਰਨਾਲਾ ਵਿਖੇ ਇਲਾਜ ਲਈ ਲਿਜਾਇਆ ਗਿਆ। ਜਿੱਥੇ ਉਸ ਦਾ ਉਪਚਾਰ ਜਾਰੀ ਹੈ। ਇਸ ਮਾਮਲੇ ਸਬੰਧੀ ਡੀ.ਐਸ.ਪੀ. ਰਜਿੰਦਰ ਪਾਲ ਸਿੰਘ ਨੇ ਸਪਸ਼ਟ ਕਰਦਿਆਂ ਦੱਸਿਆ ਕਿ ਮੁਢਲੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਜੋਬਨਪ੍ਰੀਤ ਸਿੰਘ ਬਾਲੀਆਂ ਪਿੰਡ ’ਚ ਪੈਂਦੀ ਜਮੀਨ ਨੂੰ ਲੈ ਕੇ ਪ੍ਰੇਸ਼ਾਨ ਚੱਲ ਰਿਹਾ ਸੀ। ਉਪਰੰਤ ਉਸ ਦੀ ਅਨਾਜ ਮੰਡੀ ਵਿਖੇ ਇਕ ਕਾਰ ਵੀ ਸੜ ਗਈ ਸੀ। ਜਿਸ ਸਬੰਧੀ ਉਹ ਕੱਲ ਥਾਣਾ ਧਨੌਲਾ ਆਇਆ ਸੀ ਤੇ 10:20 ਮਿੰਟ ’ਤੇ ਉਸ ਦੀ ਰਪਟ ਵੀ ਪਾਈ ਗਈ ਸੀ। ਉਨ੍ਹਾਂ ਦੱਸਿਆ ਕਿ ਬੀ.ਐਮ.ਸੀ ਹਸਪਤਾਲ ਬਰਨਾਲਾ ਵਿਖੇ ਜੇਰੇ ਇਲਾਜ ਪੀੜਤ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਦੇ ਬਾਵਜੂਦ ਵੀ ਇਸ ਮਾਮਲੇ ਦੀ ਹੇਠਲੀ ਤਹਿ ਤੱਕ ਪੜਤਾਲ ਕੀਤੀ ਜਾਵੇਗੀ।